ਨਵੀਂ ਦਿੱਲੀ- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਕਾਨਪੁਰ ਕਤਲੇਆਮ ਦੇ ਮੁੱਖ ਮੁਲਜ਼ਮਾਂ ਵਿੱਚੋਂ ਪਿਛਲੇ ਦਿਨਾਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਫਿਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਂ ਹਨ। ਮੌਬੀਨ ਸ਼ਾਹ ਪੁੱਤਰ ਮਰਹੂਮ ਜੁਗਨ ਸ਼ਾਹ ਵਾਸੀ ਮੁਹੱਲਾ ਤਕੀਆ ਜਵਾਹਰ ਨਗਰ, ਥਾਣਾ ਘਟਮਪੁਰ
ਕਾਨਪੁਰ ਨਗਰ, ਉਮਰ 60 ਸਾਲ ਅਤੇ ਦੂਜਾ ਦੋਸ਼ੀ ਅਮਰ ਸਿੰਘ ਉਰਫ਼ ਭੂਰਾ ਪੁੱਤਰ ਸਵੈ ਗਯਾਦੀਨ, ਵਾਸੀ ਪਿੰਡ ਰਾਮਸੜੀ, ਥਾਣਾ ਘਟਮਪੁਰ ਕਾਨਪੁਰ ਨਗਰ ਉਮਰ 61 ਸਾਲ ਹੈ। ਇਹ ਮੁਲਜ਼ਮ ਭੂਰਾ ਛੋਟੇ ਗਿਰੋਹ ਦਾ ਸਰਗਰਮ ਮੈਂਬਰ ਰਿਹਾ ਹੈ, ਜਿਸ ਖ਼ਿਲਾਫ਼ ਸਥਾਨਕ ਥਾਣਿਆਂ
ਵਿੱਚ ਕਈ ਕੇਸ ਦਰਜ ਹਨ।ਸ. ਭੋਗਲ ਨੇ ਕਿਹਾ ਕਿ ਅਸੀਂ ਇਸ ਲਈ ਐਸ.ਆਈ.ਟੀ ਟੀਮ ਦਾ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਬਾਕੀ ਦੋਸ਼ੀਆਂ ਨੂੰ ਵੀ ਐਸ.ਆਈ.ਟੀ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਲਾਖਾਂ ਪਿਛੇ ਭੇਜ ਦੇਵੇਗੀ।