ਸਿਹਤ ਅਤੇ ਫਿਟਨੈਸ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | July 27, 2022 05:52 PM



ਅੰਮ੍ਰਿਤਸਰ- ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ 26 ਅਤੇ 27 ਜੁਲਾਈ 2022 ਨੂੰ ਵਰਲਡ ਹੈਡ ਐਂਡ ਨੈੱਕ ਕੈਂਸਰ ਡੇ ਮੌਕੇ ਦੋ ਦਿਨਾਂ ਸੀ.ਐਮ.ਈ. ਦਾ ਆਯੋਜਨ ਕੀਤਾ ਗਿਆ। ਸਿਰ ਅਤੇ ਗਰਦਨ ਦੇ ਕੈਂਸਰ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਮੈਡੀਕਲ ਕੈਲੰਡਰ ਵਿੱਚ ਵਿਸ਼ਵ ਸਿਰ ਅਤੇ ਗਰਦਨ ਦੇ ਕੈਂਸਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਾਨਫਰੰਸ ਦਾ ਮੁੱਖ ਉਦੇਸ਼ ਤੰਬਾਕੂ ਚਬਾਉਣ ਨਾਲ ਮੂੰਹ ਵਿੱਚ ਪੈਦਾ ਹੋਏ ਕੈਂਸਰ ਦੀ ਸ਼ੁਰੂਆਤੀ ਜਾਂਚ ਅਤੇ ਕੀਤੇ ਜਾਣ ਵਾਲੇ ਇਲਾਜ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਡਾ: ਜੀ.ਕੇ. ਰਾਥ, ਮੁਖੀ, ਨੈਸ਼ਨਲ ਕੈਂਸਰ ਇੰਸਟੀਚਿਊਟ, ਸਾਬਕਾ ਮੁੱਖ ਪ੍ਰੋਫੈਸਰ, ਰੇਡੀਏਸ਼ਨ ਓਨਕੋਲੋਜੀ ਨੇ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਤੰਬਾਕੂ ਲੋਕਾਂ ਦੀ ਜਿੰਦਗੀ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਕੈਂਸਰ ਬਹੁੱਤ ਫੈਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੂੰਹ ਦਾ ਕੈਂਸਰ ਮਰਦਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਅਤੇ ਔਰਤਾ ਵਿੱਚ ਪਾਇਆ ਜਾਣ ਵਾਲਾ ਚੋਥਾ ਕੈਂਸਰ ਦਾ ਪ੍ਰਕਾਰ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ ਸ਼ੂਰੁਆਤ ਵਿੱਚ ਪਤਾ ਕਰਕੇ ਠੀਕ ਕੀਤਾ ਜਾ ਸਕਦਾ ਹੈ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਰਜਨ ਡਾ. ਮਨੀ ਏ ਕੁਰਿਆਕੋਸ ਨੇ ਵੀ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰ ਅਤੇ ਗਰਦਨ ਦਾ ਕੈਂਸਰ ਭਾਰਤ ਵਿੱਚ ਨੌਜਵਾਨਾ ਤੇ ਸਭ ਤੋਂ ਵੱਧ ਹੈਲਥ ਅਤੇ ਇਕਨਾਮਿਕ ਭਾਰ ਪਾ ਰਿਹਾ ਹੈ। ਉਨ੍ਹਾ ਕਿਹਾ ਕਿ ਨੌਜਵਾਨ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਬਣ ਕੇ ਆਪਣੀ ਜਿੰਦਗੀ ਦੇ ਸਭ ਤੋਂ ਮਹੱਤਵਪੂਰਨ ਪਲ ਗਵਾ ਰਹੇ ਹਨ। ਉਨ੍ਹਾ ਕਿਹਾ ਕਿ ਜੇ ਪੱਛਮੀ ਅਬਾਦੀ ਨਾਲ ਤੁਲਨਾ ਕਰੀਏ ਤਾਂ ਉਥੇ ਬੁਢਾਪੇ ਵਿੱਚ ਕੈਂਸਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ, ਜਦ ਕਿ ਪਿਛਲੇ ਇੱਕ ਜਾਂ ਦੋ ਦਸ਼ਕ ਤੋਂ ਭਾਰਤ ਦੇ ਨੌਜਵਾਨਾ ਵਿੱਚ ਤੰਬਾਕੂ ਦੇ ਮਾਮਲੇ ਬਹੁੱਤ ਵਧ ਰਹੇ ਹਨ। ਉਨ੍ਹਾ ਕਿਹਾ ਕਿ ਸਾਨੂੰ ਇਸ ਸਬੰਧੀ ਜਾਗਰੂਕਤਾ ਪੈਦਾ ਕਰਕੇ ਤੰਬਾਕੂ ਨਾਲ ਸਬੰਧਤ ਕੈਂਸਰ ਤੇ ਰੋਕ ਲਗਾਉਣੀ ਚਾਹੀਦੀ ਹੈ।
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਦੇ ਡੀਨ ਡਾ. ਏ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਹਿਰ ਵਿੱਚ ਕੈਂਸਰ ਦੇ ਇਲਾਜ ਲਈ ਮੋਹਰੀ ਸੰਸਥਾਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਕੈਂਸਰ ਦੇ ਨਵੀਨਤਮ ਇਲਾਜ ਅਤੇ ਵਿਆਪਕ ਦੇਖਭਾਲ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੈਂਸਰ ਨਾਲ ਬਹੁੱਤ ਜਿਆਦਾ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਾਂ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਕੈਂਸਰ ਦੀ ਦੇਖਭਾਲ ਸਬੰਧੀ ਸ਼ਹਿਰਵਾਸੀਆਂ ਨੂੰ ਹਮੇਸ਼ਾ ਨਵੀਨਤਮ ਅਤੇ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ।
ਇਸ ਮੌਕੇ ਤੇ ਸਾਲਾਨਾ ਓਰਲ ਕੈਂਸਰ ਟਾਸਕਫੋਰਸ ਦੁਆਰਾ ਦਰਸਾਏ ਦਿਸ਼ਾਨਿਰਦੇਸ਼ਾਂ, ਜੋ ਇਸ ਸਾਲ ਮੂੰਹ ਦੇ ਕੈਂਸਰ ਦੇ ਪ੍ਰਬੰਧਨ ਲਈ ਮਾਰਗਦਰਸ਼ਨ ਕਰਨਗੇ, ਨੂੰ ਜਾਰੀ ਕਰਨਾ ਇੱਕ ਨਿਰਨਾਇਕ ਪਲ ਸੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਮਨਜੀਤ ਸਿੰਘ ਉੱਪਲ, ਡਾਇਰੈਕਟਰ ਪਿੰ੍ਰੰਸੀਪਲ, ਡਾ. ਏ.ਐੱਸ. ਸੂਦ, ਪ੍ਰੋਫੈਸਰ ਅਤੇ ਮੱੁਖੀ ਈ.ਐਨ.ਟੀ. ਵਿਭਾਗ, ਸ. ਅਮਨਦੀਪ ਸਿੰਘ, ਡਿਪਟੀ ਰਜਿਸਟਰਾਰ, ਡਾ. ਜਸਕਰਨ ਸਿੰਘ, ਪ੍ਰੋਫੈਸਰ ਈ.ਐਨ.ਟੀ., ਡਾ. ਭਾਨੂੰ ਭਾਰਦਵਾਜ, ਐਸੋਸੀਏਟ ਪ੍ਰੋਫੈਸਰ, ਈ.ਐਨ.ਟੀ., ਡਾ. ਅਰਜੁਨ ਸਿੰਘ, ਡਾ. ਬੁਰਹਾਨੁਦੀਨ ਕਯੂਮੀ, ਡਾ. ਧਰੁਵ ਚੌਧਰੀ, ਡਾ. ਵਾਮਸੀ, ਡਾ. ਪਰਵੀਨ ਬਰੂਰ, ਡਾ. ਸ਼ਮਿਤ ਚੋਪੜਾ, ਡਾ. ਕੁਮਾਰ ਪ੍ਰਭਾਸ਼, 150 ਤੋਂ ਵੱਧ ਡਾਕਟਰ ਸਾਹਿਬਾਨ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ

ਘਰ ਬੈਠੇ ਹੀ ਮਿਲਾਵਟ ਨੂੰ ਰੋਕਣ ਦੇ ਆਸਾਨ ਤਰੀਕੇ - ਡਾ ਅਮਰੀਕ ਸਿੰਘ ਕੰਡਾ