ਨੈਸ਼ਨਲ

ਜੂਨ 84 ਦੇ ਖੂਨੀ ਘੱਲੂਘਾਰੇ ਦੀ 39ਵੀ ਵਰ੍ਹੇ ਗੰਢ ਤੇ ਹੋ ਰਹੇ ਰੋਹ ਮੁਜ਼ਾਹਰਿਆਂ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ  : ਗੁਰਾਇਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 01, 2023 07:11 PM

ਨਵੀਂ ਦਿੱਲੀ- ਵਰਲਡ ਸਿੱਖ ਪਾਰਲੀਮੈਂਟ ਦੇ ਕੋ -ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ

ਭਾਰਤ ਦੀ ਹਿੰਦੂਤਵੀ ਹਕੂਮਤ ਵੱਲੋ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਉਪੱਰ ਫੌਜਾਂ ਚਾੜ੍ਹ ਕੇ ਵਰਤਾਏ ਖੂਨੀ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੇਸਰੀ ਪ੍ਰਣਾਮ ਕਰਨ ਤੇ ਅਕਿ੍ਰਤਘਣ ਭਾਰਤੀ ਹਕੂਮਤ ਨੂੰ ਇਹ ਦਰਸਾਉਣ ਲਈ ਕਿ ਸਿੱਖ ਹਿਰਦਿਆਂ ਤੇ ਅੱਜ ਤੋਂ 39 ਸਾਲ ਪਹਿਲਾਂ ਜੋ ਜ਼ਖ਼ਮ ਉੱਕਰੇ ਸੀ ਉਹ ਅੱਜ ਵੀ ਹਰੇ ਤੇ ਰਿਸਕ ਰਹੇ ਹਨ ਇਹਨਾਂ ਜਖਮਾਂ ਦੀ ਭਰਾਈ ਸਰਬੱਤ ਦੇ ਭਲੇ ਵਾਲੇ ਖਾਲਸਾ ਰਾਜ ਦੇ ਅਜ਼ਾਦ ਹੋਣ ਨਾਲ ਹੋਵੇਗੀ ਇਹ ਹੀ ਦਰਸਾਉਣ ਲਈ ਕਿ ਅਜਾਦੀ ਦੀ ਜੰਗ ਅਜਾਦੀ ਤੱਕ ਜਾਰੀ ਰਹੇਗੀ ਦੇਸ਼ ਵਿਦੇਸ਼ ਅੰਦਰ ਅਜਾਦੀ ਪਸੰਦ ਸਿੱਖਾਂ ਵੱਲੋ ਕੀਤੇ ਜਾ ਰਹੇ ਰੋਹ ਮੁਜ਼ਾਹਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਗੁਰਧਾਮਾਂ ਨਾਲ ਸਨੇਹ ਰੱਖਣ ਵਾਲਾ ਪੰਥ ਦਰਦੀ ਇਨਾਂ ਵਿੱਚ ਵੱਧ ਤੋਂ ਵੱਧ ਸ਼ਮਾਲ ਹੋਵੇ
ਸਿੱਖ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਦੇ ਕਥਨ ਅਨੁਸਾਰ ਖਾਲਸਾ ਜੀਓ ! ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਦੂਜੇ ਪਾਸੇ ਸਹੀ ਅਮਲ ਤੇਜ਼ ਬੁੱਧੀ ਜ਼ਿਹਨੀ ਗੁਲਾਮੀ ਤੋ ਅਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ ਦੋਖੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਨਾ ਹੋ ਜਾਣ । ਬੇ ਮਤਲਬ ਖਿਮਾ ਜਿੱਥੇ ਹਾਊਮੈ ਤੇ ਅਨੇਕਾਂ ਰੋਗਾਂ ਨੂੰ ਜਨਮ ਦਿੰਦੀ ਹੈ । ਸੋ ਬ੍ਰਮਣਵਾਦੀ ਸੋਚ ਦੀ ਧਾਰਨੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਸ ਤੋ ਬਾਆਦ ਸਿੱਖ ਕੌਮ ਦੀ ਧਾਰਮਿਕ, ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸੱਭਿਆਚਰਿਕ ਤੌਰਤੇ ਤੇ ਕੀਤੀ ਜਾ ਰਿਹੀ ਨਸਲਕੁਸ਼ੀ ਰਾਹੀਂ ਜੋ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਇਹ ਨਾ ਭੁਲੱਣਯੋਗ ਤੇ ਨਾ ਬਖੱਸ਼ਣਯੋਗ ਬਜੱਰਗੁਨਾਹ ਹੈ ਬੇਸ਼ੱਕ ਸਿੱਖ ਕੌਮ ਦੇ ਸਿਧਾਂਤਹੀਣ ਇੱਕ ਵੱਡੇ ਹਿੱਸੇ ਤੇ ਅਖੌਤੀ ਲੀਡਰਾਂ ਨੇ ਕੁਰਸੀ ਤੇ ਨਿੱਜੀ ਹਿੱਤਾਂ ਦੀ ਖ਼ਾਤਰ ਇਸ ਬ੍ਰਹਮਵਾਦੀ ਹਿੰਦੁਸਤਾਨ ਦੀ ਹਕੂਮਤ ਦੇ ਬੱਜਰ ਗੁਨਾਹ ਨੂੰ ਭੁੱਲਾ ਦਿੱਤਾ ਹੈ ਤੇ ਪੂਰੀ ਕੌਮ ਨੂੰ ਭੁੱਲ ਜਾਣ ਦੀਆ ਨਸੀਹਤਾਂ ਕਰ ਰਹੇ ਹਨ ਪਰ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਗੁਰੂ ਦਾ ਨਿਰਾਲਾ ਖਾਲਸਾ ਪੰਥ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਦੇ ਆਪਣੇ ਹੱਕ ਅਜ਼ਾਦ ਦੇਸ਼ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੈ । ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਨੂੰ ਗੁਰੂ ਨਾਲ ਪਿਆਰ ਕਰਨ ਵਾਲੇ 39 ਸਾਲ ਬੀਤ ਜਾਣ ਦੇ ਬਾਅਦ ਵੀ ਭੁੱਲੇ ਨਹੀਂ ਚੜ੍ਹਦੇ ਜੂਨ ਉਹ ਮੰਨੂਵਾਦੀ ਹਿੰਦਸਾਨ ਦੀ ਹਕੂਮਤ ਵੱਲੋਂ ਦਿੱਤੇ ਜ਼ਖ਼ਮਾਂ ਨੂੰ ਅੱਲੇ ਤੇ ਤਾਜ਼ੇ ਸਮਝਦਾ ਹੋਇਆ ਦੇਸ਼ ਵਿਦੇਸ਼ ਵਿੱਚ ਆਪਣੇ ਰੋਹ ਦਾ ਪ੍ਰਗਟਾਵਾਂ ਕਰਦਾ ਹੈ ਇਸੇ ਸਦੰਰਭ ਵਿੱਚ 3 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋ ਸ਼ਾਮ ਦੇ 4ਵਜੇ ਤਕ ਹਿੰਦੁਸਤਾਨ ਦੀ ਫਰੈਕਫੋਰਟ ਵਿੱਚ ਸਥਿਤ ਕੌਸਲੇਟ ਸਾਹਮਣੇ ਜਰਮਨ ਦੇ ਸਿੱਖਾਂ ਵੱਲੋਂ ਕੀਤੇ ਜਾ ਰਹੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋ ਕੇ ਭਾਰਤ ਦੀ ਹਕੂਮਤ ਦੇ ਧਰਮਨਿਰਪੱਖ ਤੇ ਲੋਕ-ਤੰਤਰ ਦੇ ਬੁਰਕੇ ਵਿੱਚ ਹਿੰਦੂਫਾਸ਼ੀਵਾਦੀ ਚੇਹਰੇ ਨੂੰ ਨੰਗਾ ਕੀਤਾ ਜਾਵੇਗਾ । ਗੁਰੂ ਦੇ ਖਾਲਸਾ ਪੰਥ ਜੀਓ ਆਉ ਜੂਨ 84 ਦੇ ਘਲੂਘਾਰੇ ਨੂੰ ਆਪਣੀ ਸੁਰਤ ਕਰਕੇ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਵਿੱਤਰ ਸੁਪਨੇ ਮਨੁੱਖਤਾ ਦੇ ਭਲੇ ਵਾਲੇ ਅਜ਼ਾਦ ਦੇਸ਼ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਈਏ ।

 

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਰੱਖਿਆ ਮੰਤਰੀ ਅਤੇ ਐਨਐਸਏ ਸਮੇਤ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀ ਮੌਜੂਦ

ਰਾਹੁਲ ਗਾਂਧੀ ਤੇ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਆਪ੍ਰੇਸ਼ਨ ਸਿੰਦੂਰ ਅਤੇ ਜੰਗਬੰਦੀ 'ਤੇ ਚਰਚਾ ਲਈ ਵਿਸ਼ੇਸ਼ ਸੰਸਦ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਕੇਂਦਰ ਸਰਕਾਰ ਨੂੰ ਜੰਗਬੰਦੀ 'ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ: ਮਨੋਜ ਝਾਅ

ਸਰਨਾ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉਪਰ ਗੰਭੀਰ ਇਲਜਾਮ ਲਗਾਂਦਿਆਂ ਕਾਲਕਾ ਵਲੋਂ ਦਿੱਤੀ ਗਈ ਖੁਲੀ ਬਹਿਸ ਕਰਣ ਦੀ ਚੁਣੌਤੀ ਨੂੰ ਕਬੂਲਿਆ

ਮਹਾਰਾਸ਼ਟਰ ਸਰਕਾਰ ਸਰਹੱਦੀ ਚੈੱਕ ਪੋਸਟਾਂ ਨੂੰ ਕਰੇਗੀ ਬੰਦ, ਟ੍ਰਾਂਸਪੋਰਟ ਸੈਕਟਰ ਵਲੋਂ ਕੀਤਾ ਗਿਆ ਸਵਾਗਤ: ਬਲ ਮਲਕੀਤ ਸਿੰਘ

ਪਾਕਿਸਤਾਨ ਨੇ ਚਾਰ ਘੰਟਿਆਂ ਦੇ ਅੰਦਰ ਜੰਗਬੰਦੀ ਦੀ ਕੀਤੀ ਉਲੰਘਣਾ , ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ

ਆਪ੍ਰੇਸ਼ਨ ਸਿੰਦੂਰ:  ਫੌਜੀ ਅਤੇ ਕੂਟਨੀਤਕ ਦੋਵਾਂ ਮੋਰਚਿਆਂ 'ਤੇ ਭਾਰਤ ਦੀ ਹੋਈ ਜਿੱਤ

ਸਦਰ ਬਾਜ਼ਾਰ ਦੇ ਵਪਾਰੀ ਸਰਕਾਰੀ ਹੁਕਮਾਂ ਦੀ ਕਰਨਗੇ ਪਾਲਣਾ - ਫੇਸਟਾ

ਵਿਕਰਮਜੀਤ ਸਾਹਨੀ ਨੇ ਪਾਕਿਸਤਾਨ ਨੂੰ ਆਈਐਮਐਫ ਦੇ ਬੇਲਆਉਟ 'ਤੇ ਚਿੰਤਾ ਪ੍ਰਗਟਾਈ

ਹਰਮੀਤ ਕਾਲਕਾ ਅਤੇ ਜਗਦੀਪ ਕਾਹਲੋਂ ਵੱਲੋਂ ਸਰਨਾ ਤੇ ਜੀ.ਕੇ. ਨੂੰ ਦਿੱਲੀ ਕਮੇਟੀ ਦੇ ਕੰਮਕਾਜ ਦੇ ਮੁੱਦੇ ’ਤੇ ਜਨਤਕ ਤੌਰ ’ਤੇ ਬਹਿਸ ਦੀ ਚੁਣੌਤੀ