ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਚਰਨਜੀਤ ਸਿੰਘ / ਕੌਮੀ ਮਾਰਗ ਬਿਊਰੋ | March 20, 2024 06:22 PM

ਸ਼ਹਿਰ ਦੇ ਪ੍ਰਸਿੱਧ ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਾਡੇ ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਇਸ ਵੇਲੇ ਦੁਨੀਆਂ ਦੇ ਵਿੱਚ ਸਭ ਤੋਂ ਜਿਆਦਾ ਸ਼ੁਗਰ ਦੇ ਮਰੀਜ਼ ਹਨ। ਕੁਝ ਸਾਲ ਪਹਿਲਾਂ ਚੀਨ ਵਿਚ ਸਭ ਤੋਂ ਜਿਆਦਾ ਸ਼ੂਗਰ ਦੇ ਰੋਗੀ ਹੁੰਦੇ ਸਨ। ਉਨਾਂ ਕਿਹਾ ਕਿ ਪੰਜਾਬੀਆਂ ਵਿੱਚ ਮੋਟਾਪਾ ਬਹੁਤ ਹੋ ਗਿਆ ਹੈ। ਪਹਿਲਾਂ ਅਸੀ  ਮਿਹਨਤ ਕਰਦੇ ਸੀ ਪਰ ਅੱਜ ਸਭ ਕੁਝ ਕਾਮਿਆ ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਉਨਾਂ ਅਗੇ ਕਿਹਾ ਕਿ ਖਾਣ ਪੀਣ ਦਾ ਢੰਗ ਜਿਸ ਵਿਚ ਜੰਕ ਫੂਡ ਸ਼ਾਮਲ ਹੈ, ਸ਼ਰਾਬ ਦਾ ਸੇਵਨ ਵੀ ਪੰਜਾਬੀਆਂ ਵਿੱਚ ਕੁਝ ਹੱਦ ਤੱਕ ਜਿਆਦਾ ਹੋ ਚੁੱਕਾ ਹੈ ਜੋ ਮੋਟਾਪਾ ਵਧਾਉਣ ਵਿਚ ਆਪਣਾ ਰੋਲ ਅਦਾ ਕਰਦਾ ਹੈ।ਸਰੀਰਕ ਮਿਹਨਤ ਦਾ ਘੱਟ ਜਾਣਾ ਸੈਰ ਨਾ ਕਰਨਾਂ, ਜੰਕ ਫੂਡ ਖਾਣਾ, ਸ਼ਰਾਬ ਦਾ ਸੇਵਨ ਇਹ ਸਾਰੀਆਂ ਚੀਜ਼ਾਂ  ਪੰਜਾਬੀਆਂ ਵਿੱਚ ਸ਼ੂਗਰ ਦਾ ਕਾਰਨ ਬਣਦੀਆਂ ਹਨ। ਉਨਾਂ ਦਸਿਆ ਕਿ  ਸ਼ੂਗਰ ਦੇ ਵਧਣ ਦੇ ਨਾਲ ਪਿਸ਼ਾਬ ਜਿਆਦਾ,   ਪਿਆਸ ਜਿਆਦਾ ਸਾਡੇ ਸਰੀਰ ਦਾ ਭਾਰ  ਵੀ ਘੱਟ ਜਾਂਦਾ ਹੈ। ਇਸ ਦੇ ਨਾਲ ਨਾਲ ਲੱਤਾਂ ਖੁਸਦੀਆਂ, ਸਰੀਰ ਦੀ ਟੁੱਟ ਭੱਜ਼,   ਥਕਾਵਟ ਰਹਿਣੀ ਪਿਸ਼ਾਬ ਵਾਲੀ ਥਾਂ ਤੇ ਖਾਰਿਸ਼ ਹੋਣੀ, ਫੰਗਲ ਇਨਫੈਕਸ਼ਨ, ਵਾਇਰਲ ਇਨਫੈਕਸ਼ਨ, ਬੈਕਟੀਰੀਅਲ ਇਨਫੈਕਸ਼ਨ ਦਾ ਸ਼ੂਗਰ ਦੇ ਰੋਗੀਆਂ ਵਿਚ  ਜਿਆਦਾ ਪਾਇਆ ਜਾਣਾ ਹੈ। ਸੋਸ਼ਲ ਮੀਡੀਆ ਤੇ ਸ਼ੂਗਰ ਸੰਬਧੀ ਕੀਤੇ ਜਾਂਦੇ ਪ੍ਰਚਾਰ ਬਾਰੇ ਗਲ ਕਰਦਿਆਂ ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਬਹੁਤ ਗੱਲਾਂ ਆਉਂਦੀਆਂ ਹਨ, ਕੁਝ ਚੰਗੀਆਂ ਵੀ ਹੁੰਦੀਆਂ ਨੇ ਕੁਝ ਯਬਲੀਆਂ ਮਾਰੀਆਂ ਹੁੰਦੀਆਂ ਹਨ।ਸੋਸ਼ਲ ਮੀਡੀਆ ਤੇ ਜਿਹੜੇ ਕਿ ਮੈਡੀਕਲ ਦੀ ਸਮਝ ਰਖਣ ਵਾਲੇ ਲੋਕ ਹਨ, ਜੇ ਉਹ ਕੁਝ ਸ਼ੂਗਰ ਬਾਰੇ ਕੁਝ ਗੱਲਾਂ ਕਰਦੇ ਨੇ ਉਹ ਠੀਕ ਹੁੰਦੀਆਂ ਹਨ। ਕਈ ਲੋਕ ਟੋਟਕੇ ਸਾਂਝੇ ਕਰਦੇ ਹਨ ਉਹ ਕਈ ਵਾਰੀ ਸਹੀ ਨਹੀਂ ਹੁੰਦੇ। ਕੁਝ ਸਾਲ ਪਹਿਲਾਂ ਅਸੀਂ ਇਹੀ ਕਹਿੰਦੇ ਸੀ ਕਿ ਸ਼ੂਗਰ ਇਕ ਲਾਇਲਾਜ ਬਿਮਾਰੀ ਹੈ , ਇਲਾਜ ਨਾਲ ਚਲਦਾ ਰਹੇਗਾ ਜਿਉਣ ਦਾ ਢੰਗ ਬਦਲਣਾ ਪਵੇਗਾ , ਆਪਣੇ ਖਾਣ ਪੀਣ ਦਾ ਤਰੀਕਾ ਬਦਲਣਾ ਪਏਗਾ, ਪਰ ਦਵਾਈਆਂ ਜ਼ਿੰਦਗੀ ਭਰਦੀਆਂ ਲੱਗਣਗੀਆਂ।  ਹੁਣ ਅੱਜਕੱਲ ਨਵਾਂ ਕਨਸੈਪਟ ਆ ਗਿਆ ਕਿ ਸ਼ੂਗਰ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ।ਫਿਰ ਵੀ ਸਾਨੂੰ ਲਾਈਫ ਸਟਾਈਨ ਬਦਲਣ ਦੀ ਲੋੜ ਪੈਂਦੀ ਹੈ।  ਮੋਟਾ ਬੰਦਾ  15 ਤੋਂ 20 ਫੀਸਦੀ ਭਾਰ ਘਟਾ ਲਵੇ ਤਾਂਫਿਰ ਸ਼ੁਗਰ ਦੇ ਖਤਮ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

 

Have something to say? Post your comment