BREAKING NEWS
'ਸੱਚ ਕਮਿਸ਼ਨ' ਬਣਾਉਣ ਦੀ ਬਜਾਏ, ਬਾਦਲਾਂ ਨੇ ਸੱਤਾ ਵਿੱਚ ਆਉਂਦੇ ਹੀ ਬੀਬੀ ਖਾਲੜਾ 'ਤੇ ਪਰਚੇ ਦਰਜ ਕੀਤੇ: ਬਲਤੇਜ ਪੰਨੂਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ ਐੱਸਆਈਆਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇਸਫ਼ਲਤਾਪੂਰਵਕ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ: ਸਪੀਕਰ ਕੁਲਤਾਰ ਸਿੰਘ ਸੰਧਵਾਂਜ਼ਿਆਦਾਤਰ ਮੰਗਾਂ 'ਤੇ ਪਹਿਲਾਂ ਹੀ ਕਾਰਵਾਈ ਜਾਰੀ, ਬਾਕੀ ਮੰਗਾਂ ਵੀ ਸਮਾਂਬੱਧ ਤਰੀਕੇ ਨਾਲ ਕੀਤੀਆਂ ਜਾਣਗੀਆਂ ਹੱਲ: ਹਰਪਾਲ ਸਿੰਘ ਚੀਮਾ

ਖੇਡ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਕੌਮੀ ਮਾਰਗ ਬਿਊਰੋ | November 19, 2024 07:29 PM

ਚੰਡੀਗੜ੍ਹ-ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਫੁਟਬਾਲ (ਪੁਰਸ਼) 9 ਤੋਂ 16 ਦਸੰਬਰ 2024 ਤੱਕ ਗੋਆ ਅਤੇ ਲਾਅਨ ਟੈਨਿਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 15 ਤੋਂ 21 ਦਸੰਬਰ 2024 ਤੱਕ ਜੈਪੁਰ ਵਿਖੇ ਕਰਵਾਇਆ ਜਾ ਰਿਹਾ ਹੈ।

ਪੰਜਾਬ ਦੀ ਫੁਟਬਾਲ (ਪੁਰਸ਼), ਟੀਮ ਦੀ ਚੋਣ ਲਈ ਟਰਾਇਲ 25 ਨਵੰਬਰ ਨੂੰ ਮਲਟੀਪਰਪਜ਼ ਖੇਡ ਸਟੇਡੀਅਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 10 ਵਜੇ ਅਤੇ ਲਾਅਨ ਟੈਨਿਸ (ਪੁਰਸ਼ ਤੇ ਮਹਿਲਾ) ਟੀਮਾਂ ਦੀ ਚੋਣ ਲਈ ਟਰਾਇਲ 25 ਨਵੰਬਰ ਨੂੰ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 10 ਵਜੇ ਲਏ ਜਾਣਗੇ।

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ , ਜੋ 6 ਮਹੀਨੇ ਤੋਂ  ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।

Have something to say? Post your comment

 
 
 
 

ਖੇਡ

ਤਪਦੀ ਗਰਮੀ ਵੀ ਕ੍ਰਿਕਟ ਦੇ ਜਜ਼ਬੇ ਅੱਗੇ ਫਿੱਕੀ ਪਈ, ਭਾਰਤ-ਅਫਗਾਨਿਸਤਾਨ ਟੈਸਟ ਦੇ ਦੂਜੇ ਦਿਨ ਨਿਊ ਚੰਡੀਗੜ੍ਹ ਸਟੇਡੀਅਮ ਵਿੱਚ ਦਰਸ਼ਕਾਂ ਨੇ ਭਰੀ ਹਾਜ਼ਰੀ

ਗੁਰਿੰਦਰਵੀਰ ਅਤੇ ਅਨੀਮੇਸ਼ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਦਲ ਦੀ ਕਰਨਗੇ ਅਗਵਾਈ

1 ਅਪ੍ਰੈਲ ਨੂੰ ਜਨਮੇ ਦੋ ਮਹਾਨ ਭਾਰਤੀਆਂ ਨੇ ਖੇਡ ਜਗਤ ਨੂੰ ਮਾਣ ਦਿਵਾਇਆ

ਪਰਗਟ ਸਿੰਘ: ਭਾਰਤੀ ਹਾਕੀ ਦਾ 'ਸੂਰਾਮਾ', ਜਿਸਨੇ ਸਿਰਫ਼ ਛੇ ਮਿੰਟਾਂ ਵਿੱਚ ਚਾਰ ਗੋਲ ਕਰਕੇ ਮੈਚ ਬਚਾਇਆ

ਮਨਪ੍ਰੀਤ ਕੌਰ: ਦੇਸ਼ ਦੀ ਚੋਟੀ ਦੀ ਸ਼ਾਟ ਪੁਟਰ, ਜਿਸਦਾ ਕਰੀਅਰ ਵਿਵਾਦਾਂ ਕਾਰਨ ਰੁਕ ਗਿਆ ਸੀ

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ

ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ ਝੰਡਾ ਚੁੱਕਿਆ

ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ 'ਤੇ ਰਿਹਾ