ਨੈਸ਼ਨਲ

ਪੰਜਾਬੀ ਸਾਂਝਾ ਪਰਿਵਾਰ ਵਲੋਂ ਵਿਸਾਖੀ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 14, 2025 07:44 PM


ਨਵੀਂ ਦਿੱਲੀ -ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਦੇਸ਼ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ, ਧਾਰਮਿਕ, ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਤੇ ਇਹ ਦੇਸਾਂ ਵਿਦੇਸ਼ਾਂ ਵਿਚ ਬਹੁਤ ਲੋਕਪ੍ਰਿਅ ਤਿਓਹਾਰ ਹੈ ਅਤੇ ਇਸ ਦੀ ਆਪਣੀ ਵੱਖਰੀ ਹੀ ਪਛਾਣ ਹੈ। ਪੰਜਾਬੀ ਸਾਂਝਾ ਪਰਿਵਾਰ ਵਲੋਂ ਮੋਤੀ ਨਗਰ ਦੇ ਰਿਟਜ਼ ਬੇਨਕੂਇਟ ਹਾਲ ਵਿਚ ਵਿਸਾਖੀ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਭੰਗੜਾ ਪਾਰਟੀ ਵਲੋਂ ਭੰਗੜਾ ਅਤੇ ਗਿੱਧੇ ਦੇ ਰੰਗਾਂਰੰਗ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਨੂੰ ਦੇਖਦਿਆਂ ਹਾਜ਼ਿਰੀਨ ਲੋਕਾਂ ਨੇ ਵੀਂ ਇਸ ਵਿਚ ਹਿੱਸਾ ਲੈ ਕੇ ਹੋਰ ਰੰਗ ਭਰ ਦਿੱਤੇ ਸਨ । ਇਸ ਮੌਕੇ ਪੰਜਾਬੀ ਫਿਲਮਸਟਾਰ ਕਰਨਦੀਪ ਸਿੰਘ ਰਾਇਤ, ਦਿੱਲੀ ਕੈਬਿਨੇਟ ਮਨਿਸਟਰ ਮਨਜਿੰਦਰ ਸਿੰਘ ਸਿਰਸਾ ਅਤੇ ਰਾਮਗੜੀਆਂ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਰਾਇਤ ਉਚੇਚੇ ਤੌਰ ਤੇ ਹਾਜਿਰ ਹੋਏ ਸਨ । ਸੰਸਥਾ ਦੇ ਪ੍ਰਧਾਨ ਬੀਬੀ ਰਣਜੀਤ ਕੌਰ, ਸਕੱਤਰ ਕੁਲਦੀਪ ਸ਼ਰਮਾ, ਵਾਈਸ ਪ੍ਰੈਸੀਡੈਂਟ ਅਮਰਜੀਤ ਸਿੰਘ, ਸ਼੍ਰੀਮਤੀ ਸ਼ਸ਼ੀ ਬਾਲੀ ਮਹਿਤਾ, ਕੰਵਲ ਕੌਛੜ, ਕਲੱਚਰ ਸਕੱਤਰ ਅਮਰਦੀਪ ਕੌਰ ਅਤੇ ਮਹਿਲਾ ਮੋਰਚਾ ਦੇ ਪ੍ਰਧਾਨ ਸਾਨੂ ਵਧਵਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਮੁੱਖੀ ਅਤੇ ਮੈਂਬਰ ਹਾਜਿਰ ਸਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਵੱਖ ਵੱਖ ਖੇਤਰ ਵਿਚ ਕੀਤੀ ਗਈ ਸੇਵਾਵਾਂ ਵਜੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੱਚਿਆਂ ਕੋਲੋਂ ਕੁਝ ਮੁਕਾਬਲੇ ਕਰਵਾਏ ਗਏ ਸਨ ਜਿਨ੍ਹਾਂ ਵਿਚ ਦੇਸੀ ਮਹੀਨਿਆਂ ਦੇ ਨਾਮ, ਬੋਲੀਆਂ, ਬੁਝਾਰਤਾਂ ਅਤੇ ਹੋਰ ਬਹੁਤ ਕੁਝ ਪੁੱਛਿਆ ਗਿਆ ਸੀ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ।

Have something to say? Post your comment

 
 
 

ਨੈਸ਼ਨਲ

ਜਦੋਂ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਕਿਵੇਂ ਹੋ ਸਕਦਾ ਹੈ: ਪਵਨ ਖੇੜਾ

ਆਪ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਖਿਲਾਫ  ਕੀਤਾ ਵਿਰੋਧ ਪ੍ਰਦਰਸ਼ਨ,  ਸਾੜਿਆ ਪੁਤਲਾ 

ਸ਼੍ਰੋਮਣੀ ਅਕਾਲੀ ਦਲ ਪਰਿਵਾਰ ਹੋਇਆ ਮਜ਼ਬੂਤ ਰਾਜਵਿੰਦਰ ਕੌਰ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ

ਕੈਨੇਡੀਅਨ ਪੁਲਿਸ ਨੇ ਇੰਦਰਜੀਤ ਸਿੰਘ ਗੋਸਲ ਨੂੰ ਜਾਨ ਦੇ ਖਤਰੇ ਦੀ ਚੇਤਾਵਨੀ ਕੀਤੀ ਜਾਰੀ

ਵੋਟ ਚੋਰੀ ਹੁੰਦੀ ਹੈ ਤਾਂ ਨੇਪਾਲ ਵਾਂਗ ਇੱਥੇ ਵੀ ਜਨਤਾ ਸੜਕਾਂ ਤੇ ਦਿਖਾਈ ਦੇਵੇਗੀ -ਅਖਿਲੇਸ਼ ਯਾਦਵ

ਛੋਟੇ ਜਿਹੇ ਮਾਰਸੀਅਸ ਨੂੰ ਮੋਦੀ ਵੱਲੋਂ 60 ਅਰਬ ਦੀ ਮਦਦ, ਲੇਕਿਨ ਪੀੜ੍ਹਤ ਪੰਜਾਬ ਨੂੰ ਕੇਵਲ 1600 ਕਰੋੜ, ਕਿਉਂ ? : ਮਾਨ

ਬਰਤਾਨੀਆਂ ਦੇ ਵੈਸਟ ਮਿਡਲੈਂਡਜ਼ ਵਿੱਚ ਸਿੱਖ ਔਰਤ ਨਾਲ ਬਲਾਤਕਾਰ 

ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ: ਫੈਡਰੇਸ਼ਨ ਨੇ ਗੁੱਸਾ ਜ਼ਾਹਰ ਕਰਨ ਲਈ ਖੇਡ ਮੰਤਰੀ ਦੀ ਫੋਟੋ ਨੂੰ ਲਈ ਅੱਗ

ਦੇਸ਼ ਦੇ ਵਪਾਰੀਆਂ ਦਾ ਕਰੋੜਾਂ ਦਾ ਸਾਮਾਨ ਨੇਪਾਲ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਰਸਤੇ ਵਿੱਚ ਫਸਿਆ- ਪੰਮਾ

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਸਰਬ ਧਰਮ ਸੰਮੇਲਨ” 20 ਸਤੰਬਰ ਨੂੰ ਆਯੋਜਿਤ: ਹਰਮੀਤ ਸਿੰਘ ਕਾਲਕਾ