ਨੈਸ਼ਨਲ

ਸਰਨਾ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉਪਰ ਗੰਭੀਰ ਇਲਜਾਮ ਲਗਾਂਦਿਆਂ ਕਾਲਕਾ ਵਲੋਂ ਦਿੱਤੀ ਗਈ ਖੁਲੀ ਬਹਿਸ ਕਰਣ ਦੀ ਚੁਣੌਤੀ ਨੂੰ ਕਬੂਲਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 11, 2025 07:46 PM

ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ ਪਿਛਲੇ ਦਿਨੀਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੀਆਂ ਕੁੱਝ ਜਾਇਦਾਦਾਂ ਦੀ ਕੀਮਤ ਪਤਾ ਲਾਉਣ ਲਈ ਮਾਹਰ ਲਾਉਣ ਦਾ ਹੁਕਮ ਦਿੱਤਾ ਸੀ। ਜਿਸ ਮਗਰੋਂ ਦਿੱਲੀ ਦੀ ਸਿੱਖ ਸਿਆਸਤ ਵਿਚ ਭਾਰੀ ਉਬਾਲ ਆ ਗਿਆ ਹੈ ਤੇ ਇਕ ਦੂਜੇ ਉਪਰ ਬਿਆਨ ਬਾਜ਼ੀ ਦੇ ਨਾਲ ਮੀਡੀਆ ਵਿਚ ਆਹਮਣੇ ਸਾਹਮਣੇ ਬੈਠਣ ਦੀਆਂ ਚੁਣੌਤੀਆਂ ਦਿਤੀਆਂ ਜਾ ਰਹੀਆਂ ਹਨ । ਇਸੇ ਮਸਲੇ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਵਲੋਂ ਬੀਤੇ ਦਿਨੀਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਉਪਰ ਗੰਭੀਰ ਇਲਜਾਮ ਲਗਾਏ ਹਨ ਤੇ ਉਨ੍ਹਾਂ ਵਲੋਂ ਮੀਡੀਆ ਵਿਚ ਬੈਠ ਕੇ ਕਮੇਟੀ ਪ੍ਰਬੰਧ ਮੁਦੇ ਤੇ ਖੁਲੀ ਬਹਿਸ ਕਰਣ ਦੀ ਚੁਣੌਤੀ ਨੂੰ ਕਬੂਲ ਕੀਤਾ ਗਿਆ ਹੈ । ਸਰਨਾ ਨੇ ਅਪਣੇ ਸਾਥੀਆਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਕਰਤਾਰ ਸਿੰਘ ਚਾਵਲਾ, ਜਤਿੰਦਰ ਸਿੰਘ ਸਾਹਨੀ ਤੇ ਹੋਰਨਾਂ ਦੀ ਹਾਜ਼ਰੀ ਵਿਚ ਦੋਸ਼ ਲਾਇਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਦਾ ਤਕਰੀਬਨ 300 ਕਰੋੜ ਤੋਂ ਵੱਧ ਦਾ ਬਕਾਇਆ ਦੇਣਾ ਹੈ, ਉਸ ਲਈ ਹਾਈਕੋਰਟ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀਆਂ ਜਾਇਦਾਦਾਂ ਜ਼ਬਤ ਕਰ ਕੇ, ਮੁਲਾਜ਼ਮਾਂ ਨੂੰ ਬਕਾਇਆ ਰਕਮ ਦੇਵੇ, ਜ਼ੇਕਰ ਇਸ ਤੋਂ ਬਾਅਦ ਵੀਂ ਰਕਮ ਘਟਦੀ ਹੈ ਇੰਨ੍ਹਾ ਦੇ ਜੇਵਰਾਤ ਵੀਂ ਲਏ ਜਾ ਸਕਦੇ ਹਨ ਇਸ ਲਈ ਗੁਰਦਵਾਰਿਆਂ ਤੇ ਸਕੂਲ ਦੀਆਂ ਜਾਇਦਾਦਾਂ ਨੂੰ ਛੇੜਨ ਦੀ ਲੋੜ ਨਹੀਂ, ਜੋ ਸਿੱਖ ਪੰਥ ਦੀਆਂ ਜਾਇਦਾਦਾਂ ਹਨ। ਸਰਨਾ ਨੇ ਕਿਹਾ, 2012 ਤਕ ਗੁਰੂ ਹਰਿਕ੍ਰਿਸ਼ਨ ਸਕੂਲਾਂ ਵਿਚ 22 ਹਜ਼ਾਰ ਬੱਚਾ ਪੜ੍ਹਦਾ ਸੀ, ਜੋ ਹੁਣ ਘੱਟ ਕੇ, 12 ਹਜ਼ਾਰ ਹੋ ਚੁਕਾ ਹੈ ਜੋ ਕਿ ਇੰਨ੍ਹਾ ਨੂੰ ਕਮੇਟੀ ਪ੍ਰਬੰਧ ਸੰਭਾਲਣ ਵਿਚ ਨਾਕਾਮਯਾਬੀ ਨੂੰ ਦਰਸਾਦਾਂ ਹੈ । ਸਰਨਾ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਬਾਰੇ ਕੇਂਦਰ ਸਰਕਾਰ ਨੂੰ ਵੰਗਾਰ ਪਾਉਂਦੇ ਹੋਏ ਤਿੱਖੀ ਸੁਰ ਵਿਚ ਕਿਹਾ ਕਿ ਸਰਕਾਰ ਇੰਨ੍ਹਾ ਲੋਕਾਂ ਦੀ ਪਿੱਠ ਥਾਪੜਨਾ ਬੰਦ ਕਰੇ ਤੇ ਗ੍ਰਿਹ ਮੰਤਰਾਲਾਇਆ ਇੰਨ੍ਹਾ ਦੇ ਖਾਤਿਆਂ ਦੀ ਜਾਂਚ ਆਪਣੀ ਨਿਗਰਾਨੀ ਹੇਠ ਕਰਵਾਏ ਅਤੇ ਕੇਂਦਰ ਸਰਕਾਰ ਇਹੋ ਜਿਹੇ ਬੇਈਮਾਨਾਂ ਤੇ ਹੱਥ ਰੱਖਣਾ ਬੰਦ ਕਰ ਦੇਵੇ । ਉਨ੍ਹਾਂ ਕਿਹਾ ਕਿ ਪੰਥ ਇਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਵੀਂ ਸ਼ਹੀਦੀ ਸ਼ਤਾਬਦੀ ਮਨਾ ਰਿਹਾ ਹੈ ਪਰ ਕਮੇਟੀ ਪ੍ਰਬੰਧਕਾਂ ਕੋਲ ਇਸ ਲਈ ਕੌਈ ਰੋਡ ਮੈਪ ਹੀ ਨਹੀਂ ਹੈ ਜਿਸ ਨਾਲ ਕੌਮ ਨੂੰ ਇੰਨ੍ਹਾ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਕੁਝ ਪਤਾ ਲਗ ਸਕੇ । ਉਨ੍ਹਾਂ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਜਦੋ ਜੱਥੇਦਾਰ ਅਕਾਲ ਤਖਤ ਸਾਹਿਬ ਸਨ ਉਨ੍ਹਾਂ ਨੂੰ ਸਕੂਲਾਂ ਬਾਰੇ ਜਾਂਚ ਕਰਵਾਉਣ ਲਈ ਪੱਤਰ ਲਿਖਿਆ ਸੀ ਪਰ ਉਨ੍ਹਾਂ ਕੌਈ ਕਾਰਵਾਈ ਨਹੀਂ ਕੀਤੀ ਤੇ ਹੁਣ ਅਸੀਂ ਨਵੇਂ ਜੱਥੇਦਾਰ ਨੂੰ ਵੀਂ ਇਸ ਬਾਰੇ ਸ਼ਿਕਾਇਤ ਦਰਜ਼ ਕਰਵਾ ਕੇ ਕਾਰਵਾਈ ਕਰਣ ਲਈ ਅਪੀਲ ਕਰਾਂਗੇ ।07:27 PM
 
 

Have something to say? Post your comment

 

ਨੈਸ਼ਨਲ

ਜੀਐਚਪੀਐਸ ਮਾਮਲੇ 'ਚ ਦਿੱਲੀ ਕਮੇਟੀ ਨੂੰ ਅਦਾਲਤ ਵਲੋਂ ਫਟਕਾਰ - ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ : ਜੀਕੇ

ਗੁਰੂਬਾਣੀ ਚੇਤਨਾ ਕੰਠ ਲਹਿਰ" ਦਾ ਅਗਲਾ ਪ੍ਰੋਗਰਾਮ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਹੋਵੇਗਾ ਸਮਰਪਿਤ

ਪਾਕਿਸਤਾਨੀ ਹਮਲੇ ਵਿੱਚ ਪੁੰਛ ਦੇ ਦੋ ਗੁਰਦੁਆਰਿਆਂ ਨੂੰ ਹੋਇਆ ਨੁਕਸਾਨ 

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਰੱਖਿਆ ਮੰਤਰੀ ਅਤੇ ਐਨਐਸਏ ਸਮੇਤ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀ ਮੌਜੂਦ

ਰਾਹੁਲ ਗਾਂਧੀ ਤੇ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਆਪ੍ਰੇਸ਼ਨ ਸਿੰਦੂਰ ਅਤੇ ਜੰਗਬੰਦੀ 'ਤੇ ਚਰਚਾ ਲਈ ਵਿਸ਼ੇਸ਼ ਸੰਸਦ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਕੇਂਦਰ ਸਰਕਾਰ ਨੂੰ ਜੰਗਬੰਦੀ 'ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ: ਮਨੋਜ ਝਾਅ

ਮਹਾਰਾਸ਼ਟਰ ਸਰਕਾਰ ਸਰਹੱਦੀ ਚੈੱਕ ਪੋਸਟਾਂ ਨੂੰ ਕਰੇਗੀ ਬੰਦ, ਟ੍ਰਾਂਸਪੋਰਟ ਸੈਕਟਰ ਵਲੋਂ ਕੀਤਾ ਗਿਆ ਸਵਾਗਤ: ਬਲ ਮਲਕੀਤ ਸਿੰਘ

ਪਾਕਿਸਤਾਨ ਨੇ ਚਾਰ ਘੰਟਿਆਂ ਦੇ ਅੰਦਰ ਜੰਗਬੰਦੀ ਦੀ ਕੀਤੀ ਉਲੰਘਣਾ , ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ

ਆਪ੍ਰੇਸ਼ਨ ਸਿੰਦੂਰ:  ਫੌਜੀ ਅਤੇ ਕੂਟਨੀਤਕ ਦੋਵਾਂ ਮੋਰਚਿਆਂ 'ਤੇ ਭਾਰਤ ਦੀ ਹੋਈ ਜਿੱਤ

ਸਦਰ ਬਾਜ਼ਾਰ ਦੇ ਵਪਾਰੀ ਸਰਕਾਰੀ ਹੁਕਮਾਂ ਦੀ ਕਰਨਗੇ ਪਾਲਣਾ - ਫੇਸਟਾ