ਨੈਸ਼ਨਲ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ 10ਵੀਂ ਅਤੇ 12ਵੀਂ ਕਲਾਸ ਦਾ 100 ਫੀਸਦੀ ਤੇ 99 ਫੀਸਦੀ ਸ਼ਾਨਦਾਰ ਨਤੀਜਾ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 14, 2025 08:20 PM

ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸੀ ਬੀ ਐਸ ਈ ਵੱਲੋਂ ਕੱਲ੍ਹ ਐਲਾਨੇ 10ਵੀਂ ਤੇ 12ਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਾਰੀਆਂ ਬ੍ਰਾਂਚਾਂ ਦੇ ਸ਼ਾਨਦਾਰ ਨਤੀਜੇ ਇਹਨਾਂ ਸਕੂਲਾਂ ਨੂੰ ਬਦਨਾਮ ਕਰਨ ਵਾਲੇ ਆਗੂਆਂ ਦੇ ਮੂੰਹ ’ਤੇ ਕਰਾਰੀ ਚਪੇੜ ਹਨ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸੀ ਬੀ ਐਸ ਈ ਵੱਲੋਂ ਐਲਾਨੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਾਰੀਆਂ ਬ੍ਰਾਂਚਾਂ ਦੇ 10ਵੇਂ ਦੇ ਨਤੀਜੇ 100 ਫੀਸਦੀ ਅਤੇ 12ਵੀਂ ਦੇ ਨਤੀਜੇ 99 ਫੀਸਦੀ ਰਹੇ ਹਨ। ਉਹਨਾਂ ਕਿਹਾ ਕਿ ਮਿਹਨਤੀ ਵਿਦਿਆਰਥੀਆਂ ਨੇ ਸਕੂਲਾਂ ਦੇ ਬਹੁਤ ਹੀ ਮਿਹਨਤੀ ਤੇ ਯੋਗ ਸਟਾਫ ਦੇ ਮਾਰਗ ਦਰਸ਼ਨ ਹੇਠ ਇਹਨਾਂ ਪ੍ਰੀਖਿਆਵਾਂ ਵਿਚ ਬਹੁਤ ਹੀ ਸ਼ਾਨਦਾਰ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਤੀਜਿਆਂ ਤੋਂ ਸਪਸ਼ਟ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕੌਮੀ ਰਾਜਧਾਨੀ ਵਿਚ ਸਿੱਖ ਕੌਮ ਦਾ ਉਹ ਗਹਿਣਾ ਹਨ ਜਿਸ ’ਤੇ ਸਮੁੱਚੀ ਕੌਮ ਨੂੰ ਮਾਣ ਹੈ। ਉਹਨਾਂ ਕਿਹਾ ਕਿ ਸਿੱਖੀ ਦਾ ਭੇਸ ਧਾਰ ਕੇ ਘੁੰਮਦੇ ਫਿਰ ਰਹੇ ਕੁਝ ਲੋਕਾਂ ਨੂੰ ਸਿੱਖ ਕੌਮ ਦੀਆਂ ਇਹਨਾਂ ਸੰਸਥਾਵਾਂ ਦੀ ਇਹ ਪ੍ਰਾਪਤੀ ਬਰਦਾਸ਼ਤ ਨਹੀਂ ਹੁੰਦੀ ਤੇ ਇਹ ਕਾਲੀਆਂ ਭੇਡਾਂ ਸਮੇਂ-ਸਮੇਂ ’ਤੇ ਇਹਨਾਂ ਸਕੂਲਾਂ, ਇਹਨਾਂ ਦੇ ਵਿਦਿਆਰਥੀਆਂ ਤੇ ਇਹਨਾਂ ਦੇ ਸਟਾਫ ਖਿਲਾਫ ਕੂੜ ਪ੍ਰਚਾਰ ਕਰਦੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਰੜੀ ਮਿਹਨਤ ਨਾਲ ਅਜਿਹੀਆਂ ਭੇਡਾਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ। ਸ਼ਾਨਦਾਰ ਨਤੀਜਿਆਂ ਲਈ ਸਮੁੱਚੇ ਸਟਾਫ ਨੂੰ ਵਧਾਈ ਦਿੰਦਿੰਆਂ ਅਤੇ ਧੰਨਵਾਦ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕਮੇਟੀ ਵੱਲੋਂ ਇਹਨਾਂ ਸਕੂਲਾਂ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਹਮੇਸ਼ਾ ਵੱਡਮੁੱਲਾ ਸਹਿਯੋਗ ਮਿਲਦਾ ਰਹੇਗਾ। ਉਹਨਾਂ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਇਹ ਵੀ ਆਖਿਆ ਕਿ ਉਹ ਇਹਨਾਂ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਪਰਵਾਹ ਨਾ ਕਰਨ, ਸੱਚੇ ਮਾਰਗ ’ਤੇ ਚਲਦਿਆਂ ਅਕਾਲ ਪੁਰਖ ਆਪ ਸੱਚਿਆਂ ਦੀ ਬਾਂਹ ਫੜਦਾ ਹੈ ਤੇ ਅੰਤ ਜਿੱਤ ਸਿਰਫ ਤੇ ਸਿਰਫ ਸੱਚ ਦੀ ਹੀ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ।

Have something to say? Post your comment

 

ਨੈਸ਼ਨਲ

ਪਹਿਲਗਾਮ ਹਮਲੇ ਦੇ ਅੱਤਵਾਦੀ ਕਿਉਂ ਨਹੀਂ ਫੜੇ ਗਏ, ਪਾਕਿਸਤਾਨ ਨੂੰ ਸਬਕ ਸਿਖਾਉਣ ਵਿੱਚ ਦੇਰੀ ਕਿਉਂ? : ਉਦਿਤ ਰਾਜ

ਭਾਜਪਾ ਸਰਕਾਰ ਦਿੱਲੀ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ,ਬੇਰੁਜ਼ਗਾਰ ਕਰ ਰਹੀ ਹੈ: ਆਪ

ਕਰਨਲ ਸੋਫੀਆ ਕੁਰੈਸ਼ੀ-ਵਿਜੇ ਸ਼ਾਹ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 19 ਮਈ ਨੂੰ

ਮੈਂ ਪਛੜੇ, ਬਹੁਤ ਪਛੜੇ ਅਤੇ ਦਲਿਤ ਵਿਦਿਆਰਥੀਆਂ ਨਾਲ ਗੱਲ ਕਰਨ ਆਇਆ ਸੀ, ਪ੍ਰਸ਼ਾਸਨ ਨੇ ਸਾਨੂੰ ਰੋਕਿਆ: ਰਾਹੁਲ ਗਾਂਧੀ

ਚੋਣ ਕਮਿਸ਼ਨ ਵੱਲੋਂ 'ਆਪ' ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ: ਸਿਬਿਨ ਸੀ

ਦਿੱਲੀ ਕਮੇਟੀ ਦੀਆਂ ਕੌਮੀ ਜਾਇਦਾਦਾਂ ਵੇਚਣ ਲਈ ਜੀਕੇ ਤੇ ਸਰਨਾ ਦੋਵੇਂ ਉਤਾਵਲੇ- ਕਾਲਕਾ, ਕਾਹਲੋਂ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀ ਹੋਏ ਪਾਸ

ਕਰਨਲ ਸੋਫੀਆ ਕੁਰੈਸ਼ੀ 'ਤੇ ਅਪਮਾਨਜਨਕ ਟਿੱਪਣੀਆਂ ਸਹੀ ਨਹੀਂ, ਭਾਜਪਾ ਨੂੰ ਮੰਗਣੀ ਚਾਹੀਦੀ ਹੈ ਮੁਆਫ਼ੀ : ਸਚਿਨ ਪਾਇਲਟ

ਦਿੱਲੀ ਕਮੇਟੀ ਪ੍ਰਬੰਧਕ ਕੂਕਰਮੀ ਮੁਲਾਜਮਾਂ ਦੀ ਕਰ ਰਹੇ ਹਨ ਪੁਸ਼ਤਪਨਾਹੀ: ਅਵਤਾਰ ਸਿੰਘ ਨਿਹੰਗ

ਪਾਕਿਸਤਾਨੀ ਡਿਪਲੋਮੈਟ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ