ਨੈਸ਼ਨਲ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀ ਹੋਏ ਪਾਸ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 15, 2025 08:13 PM

ਨਵੀਂ ਦਿੱਲੀ -ਸੀਬੀਐਸਸੀ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਚੁਕਿਆ ਹੈ । ਜਿਸ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਵਿਦਿਆਰਥੀਆਂ ਵਲੋਂ ਪ੍ਰੀਖਿਆ ਵਿੱਚ ਬਾਜੀ ਮਾਰਦਿਆਂ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਪਾਸ ਹੋ ਗਏ ਅਤੇ ਸਕੂਲ ਦਾ ਨਤੀਜਾ 100% ਰਿਹਾ ਹੈ। ਦਸਵੀਂ ਜਮਾਤ ਵਿੱਚੋਂ ਹਰਲੀਨ ਕੌਰ ਨੇ 89% ਅੰਕ, ਨਿਵੇਦਿਤਾ ਨੇ 88.2% ਅੰਕ, ਅਕਸ਼ਤ ਸਿੰਘ ਨੇ 87.4 % ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਸਾਇੰਸ ਵਿਭਾਗ ਵਿੱਚੋਂ ਸਿਮਰਤ ਕੌਰ ਨੇ 90%, ਕਾਮਰਸ ਵਿਭਾਗ ਵਿਚ ਜਸਮੀਤ ਕੌਰ ਨੇ 94%, ਮਨੁੱਖਤਾ ਵਿਭਾਗ ਤੋਂ ਅਮਨਪ੍ਰੀਤ ਕੌਰ ਅਤੇ ਸੁਖਨੀਤ ਕੌਰ ਨੇ 90.2% ਅਤੇ ਵੋਕੇਸ਼ਨਲ ਵਿਭਾਗ ਤੋਂ ਸ਼ਬਦ ਚਾਵਲਾ ਨੇ 80% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਅਤੇ ਮੈਨੇਜਰ ਜਗਜੀਤ ਸਿੰਘ ਨੇ ਕਿਹਾ ਕਿਸੇ ਵੀ ਪ੍ਰੀਖਿਆ ਵਿੱਚੋਂ ਚੰਗਾ ਨਤੀਜਾ ਪ੍ਰਾਪਤ ਕਰਨ ਲਈ ਸਾਰਿਆਂ ਦੇ ਸਮੂਹਿਕ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਹੁੰਦੇ ਹਨ। ਉਹਨਾਂ ਨੇ ਕਿਹਾ ਕਿ "ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਦਿਨ ਰਾਤ ਦੀ ਸਖ਼ਤ ਮਿਹਨਤ ਕਰਕੇ ਸਕੂਲ ਦਾ ਨਤੀਜਾ 100% ਰਿਹਾ ਹੈ। ਸਕੂਲ ਪ੍ਰਿੰਸੀਪਲ ਵੱਲੋਂ ਇਹ ਆਸ ਪ੍ਰਗਟਾਈ ਗਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਅੰਦਰ ਪੜ ਰਹੇ ਵਿਦਿਆਰਥੀ ਹਰੇਕ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਪਿਆ ਦਾ ਨਾਮ ਆਪਣੇ ਇਲਾਕੇ ਵਿੱਚ ਰੌਸ਼ਨ ਕਰਦੇ ਰਹਿਣਗੇ।

Have something to say? Post your comment

 

ਨੈਸ਼ਨਲ

ਪਹਿਲਗਾਮ ਹਮਲੇ ਦੇ ਅੱਤਵਾਦੀ ਕਿਉਂ ਨਹੀਂ ਫੜੇ ਗਏ, ਪਾਕਿਸਤਾਨ ਨੂੰ ਸਬਕ ਸਿਖਾਉਣ ਵਿੱਚ ਦੇਰੀ ਕਿਉਂ? : ਉਦਿਤ ਰਾਜ

ਭਾਜਪਾ ਸਰਕਾਰ ਦਿੱਲੀ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ,ਬੇਰੁਜ਼ਗਾਰ ਕਰ ਰਹੀ ਹੈ: ਆਪ

ਕਰਨਲ ਸੋਫੀਆ ਕੁਰੈਸ਼ੀ-ਵਿਜੇ ਸ਼ਾਹ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 19 ਮਈ ਨੂੰ

ਮੈਂ ਪਛੜੇ, ਬਹੁਤ ਪਛੜੇ ਅਤੇ ਦਲਿਤ ਵਿਦਿਆਰਥੀਆਂ ਨਾਲ ਗੱਲ ਕਰਨ ਆਇਆ ਸੀ, ਪ੍ਰਸ਼ਾਸਨ ਨੇ ਸਾਨੂੰ ਰੋਕਿਆ: ਰਾਹੁਲ ਗਾਂਧੀ

ਚੋਣ ਕਮਿਸ਼ਨ ਵੱਲੋਂ 'ਆਪ' ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ: ਸਿਬਿਨ ਸੀ

ਦਿੱਲੀ ਕਮੇਟੀ ਦੀਆਂ ਕੌਮੀ ਜਾਇਦਾਦਾਂ ਵੇਚਣ ਲਈ ਜੀਕੇ ਤੇ ਸਰਨਾ ਦੋਵੇਂ ਉਤਾਵਲੇ- ਕਾਲਕਾ, ਕਾਹਲੋਂ

ਕਰਨਲ ਸੋਫੀਆ ਕੁਰੈਸ਼ੀ 'ਤੇ ਅਪਮਾਨਜਨਕ ਟਿੱਪਣੀਆਂ ਸਹੀ ਨਹੀਂ, ਭਾਜਪਾ ਨੂੰ ਮੰਗਣੀ ਚਾਹੀਦੀ ਹੈ ਮੁਆਫ਼ੀ : ਸਚਿਨ ਪਾਇਲਟ

ਦਿੱਲੀ ਕਮੇਟੀ ਪ੍ਰਬੰਧਕ ਕੂਕਰਮੀ ਮੁਲਾਜਮਾਂ ਦੀ ਕਰ ਰਹੇ ਹਨ ਪੁਸ਼ਤਪਨਾਹੀ: ਅਵਤਾਰ ਸਿੰਘ ਨਿਹੰਗ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ 10ਵੀਂ ਅਤੇ 12ਵੀਂ ਕਲਾਸ ਦਾ 100 ਫੀਸਦੀ ਤੇ 99 ਫੀਸਦੀ ਸ਼ਾਨਦਾਰ ਨਤੀਜਾ: ਕਾਲਕਾ, ਕਾਹਲੋਂ

ਪਾਕਿਸਤਾਨੀ ਡਿਪਲੋਮੈਟ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ