BREAKING NEWS

ਨੈਸ਼ਨਲ

ਗੁਰਦੁਆਰਾ ਛੋਟੇ ਸਾਹਿਬਜਾਦੇ ਫਤਹਿ ਨਗਰ ਵਿਖ਼ੇ ਸੰਗਤਾਂ ਲਈ ਬੀਬੀ ਸ਼ਰਨ ਕੌਰ ਨਿਵਾਸ ਦਾ ਹੋਇਆ ਉਦਘਾਟਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 18, 2025 08:36 PM

ਨਵੀਂ ਦਿੱਲੀ -ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਫਤਹਿ ਨਗਰ ਵਿਖ਼ੇ ਕਾਰ ਸੇਵਾ ਮੁੱਖੀ ਬਾਬਾ ਬੱਚਨ ਸਿੰਘ ਜੀ ਨੇ ਬੀਬੀ ਸ਼ਰਨ ਕੌਰ ਨਿਵਾਸ ਦਾ ਉਦਘਾਟਨ ਕੀਤਾ । ਬੀਬੀ ਸ਼ਰਨ ਕੌਰ ਨਿਵਾਸ ਜੋ ਕਿ ਤਕਰੀਬਨ ਡੇਢ ਸਾਲ ਵਿਚ ਬਣ ਕੇ ਤਿਆਰ ਹੋਇਆ ਹੈ ਵਿਖ਼ੇ ਮਿੱਤੀ 16 ਮਈ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਜਿਨ੍ਹਾਂ ਦੀ ਸਮਾਪਤੀ ਅਜ 18 ਮਈ ਨੂੰ ਸਵੇਰੇ 10 ਵਜੇ ਕੀਤੀ ਗਈ ਉਪਰੰਤ ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖ਼ੇ ਹਜੂਰੀ ਰਾਗੀ ਭਾਈ ਮੱਖਣ ਸਿੰਘ ਆਸਟ੍ਰੇਲਿਆ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਬਰਨ ਸਿੰਘ ਅਤੇ ਹੋਰ ਹਜੂਰੀ ਰਾਗੀ ਜਥੇਆਂ ਨੇ ਵੀਂ ਹਾਜ਼ਿਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਕੀਤੀ ਸੀ ਅਤੇ ਗਿਆਨੀ ਅਮਰਜੀਤ ਸਿੰਘ ਨੇ ਹੁਕਮਨਾਮਾ ਲਿਆ ਸੀ । ਗਿਆਨੀ ਇਕਬਾਲ ਸਿੰਘ ਨੇ ਦਸਿਆ ਕਿ ਬੀਬੀ ਸ਼ਰਨ ਕੌਰ ਨਿਵਾਸ ਵਿਚ ਸੰਗਤਾਂ ਦੀ ਸਹੁਲੀਅਤ ਲਈ 25 ਕਮਰਿਆਂ ਦਾ ਏਸੀ ਨਿਵਾਸ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਦੋ ਵੱਡੇ ਹਾਲ ਵੀਂ ਬਣਾਏ ਗਏ ਹਨ । ਗਿਆਨੀ ਪ੍ਰੀਤਮ ਸਿੰਘ ਚੱਕਪਖੀ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤਾਂ ਦੀ ਸਿਹਤ ਸੇਵਾਵਾਂ ਦੀ ਦੇਖਭਾਲ ਲਈ ਦਸ਼ਮੇਸ਼ ਹਸਪਤਾਲ ਚਲ ਰਿਹਾ ਹੈ ਜਿਸ ਵਿਚ ਆਧੁਨਿਕ ਪ੍ਰਬੰਧ ਡਾਕਟਰੀ ਸੇਵਾਵਾਂ ਦਾ ਦਿਨ/ਰਾਤ ਪ੍ਰਬੰਧ, ਓ.ਪੀ.ਡੀ. ਸੇਵਾ ਅਤੇ ਮਾਹਰ ਡਾਕਟਰ, ਮੈਡੀਕਲ ਕੈਂਪ, ਰਿਆਇਤੀ ਦਰਾਂ ਤੇ ਟੈਸਟ/ਇਲਾਜ ਕੀਤਾ ਜਾਂਦਾ ਹੈ ਤੇ ਇਸਦੇ ਨਾਲ ਹੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਵਾਸਤੇ ਰਿਆਯਤੀ ਦਰਾਂ ਤੇ ਕੰਪਿਊਟਰ ਕੋਰਸ ਐਨਆਈਆਈਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ, ਹੁਣ ਤੱਕ 4 ਹਜਾਰ ਤੋਂ ਵੱਧ ਵਿਦਿਆਰਥੀ ਕੰਪਿਊਟਰ ਕੋਰਸ ਕਰ ਚੁੱਕੇ ਹਨ ਅਤੇ ਵੱਖ-ਵੱਖ ਅਦਾਰਿਆ ਵਲੋਂ 15 ਸੌ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਲੋਂ ਗੁਰਮਤਿ ਕੈਂਪ, ਕੋਚਿੰਗ ਕਲਾਸਾਂ, ਕੈਰਿਅਰ ਕਾਉਂਸਲਿੰਗ, ਇੰਗਲਿਸ਼ ਵਿਆਕਰਣ ਅਤੇ ਬੋਲਣਾ, ਸਮਰ ਕੈਂਪ, ਵਿੰਟਰ ਕੈਂਪ ਆਦਿਕ ਦਾ ਆਯੋਜਨ ਕੀਤਾ ਜਾਂਦਾ ਹੈ। ਬੀਬੀ ਸ਼ਰਨ ਕੌਰ ਨਿਵਾਸ ਦੇ ਉਦਘਾਟਨ ਮੌਕੇ ਬਾਬਾ ਬੱਚਨ ਸਿੰਘ ਜੀ ਕਾਰ ਸੇਵਾ ਵਾਲੇ, ਦਿੱਲੀ ਦੇ ਕੈਬਿਨੇਟ ਮਨਿਸਟਰ ਆਸ਼ਿਸ਼ ਸੂਦ, ਐਮਐਲਏ ਸ਼ਾਮ ਸ਼ਰਮਾ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਰਮਨਦੀਪ ਸਿੰਘ ਥਾਪਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਗੁਰਦੁਆਰਾ ਕਮੇਟੀ ਮੈਂਬਰ ਮਨਮੋਹਨ ਸਿੰਘ, ਰਮਿੰਦਰਪਾਲ ਸਿੰਘ ਬਖਸ਼ੀ ਸਮੇਤ ਵਡੀ ਗਿਣਤੀ ਵਿਚ ਪਤਵੰਤੇ ਸੱਜਣ ਅਤੇ ਸੰਗਤਾਂ ਹਾਜਿਰ ਸਨ ।

Have something to say? Post your comment

 

ਨੈਸ਼ਨਲ

ਯੂਟਿਊਬਰ ਜੋਤੀ ਮਲਹੋਤਰਾ ਦੇ ਵਿੱਤੀ ਵੇਰਵਿਆਂ ਦੀ ਕੀਤੀ ਜਾ ਰਹੀ ਹੈ ਜਾਂਚ -ਐਸਪੀ

ਐਸਕੇਐਮ ਨੇ 9 ਜੁਲਾਈ 2025 ਨੂੰ ਹੋਣ ਵਾਲੀ ਸਰਬ ਭਾਰਤੀ ਆਮ ਹੜਤਾਲ ਦਾ ਕੀਤਾ ਸਮਰਥਨ

ਬੱਚਿਆਂ ਨੂੰ ਅੱਤਵਾਦ ਵਿਰੁੱਧ ਜਾਗਰੂਕ ਕਰਦਿਆਂ ਸਕੂਲੀ ਬੱਚਿਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁਕਾਈ : ਪਰਮਜੀਤ ਪੰਮਾ

ਦਿੱਲੀ ਕਮੇਟੀ ਵੱਲੋਂ ਪੁਣਛ ’ਚ ਸ਼ਹੀਦ ਸਿੱਖਾਂ ਨੂੰ 2 ਲੱਖ ਅਤੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਲਈ 10 ਲੱਖ ਰੁਪਏ ਜਾਰੀ ਕਰਨ ਦਾ ਐਲਾਨ

ਹੁਣ ਸਾਡਾ ਧਿਆਨ ਅਮਰਨਾਥ ਯਾਤਰਾ 'ਤੇ ਹੈ, ਅਸੀਂ ਕੋਈ ਵਿਘਨ ਨਹੀਂ ਚਾਹੁੰਦੇ: ਉਮਰ ਅਬਦੁੱਲਾ

ਪਹਿਲਗਾਮ ਹਮਲੇ ਦੇ ਅੱਤਵਾਦੀ ਕਿਉਂ ਨਹੀਂ ਫੜੇ ਗਏ, ਪਾਕਿਸਤਾਨ ਨੂੰ ਸਬਕ ਸਿਖਾਉਣ ਵਿੱਚ ਦੇਰੀ ਕਿਉਂ? : ਉਦਿਤ ਰਾਜ

ਭਾਜਪਾ ਸਰਕਾਰ ਦਿੱਲੀ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ,ਬੇਰੁਜ਼ਗਾਰ ਕਰ ਰਹੀ ਹੈ: ਆਪ

ਕਰਨਲ ਸੋਫੀਆ ਕੁਰੈਸ਼ੀ-ਵਿਜੇ ਸ਼ਾਹ ਮਾਮਲੇ 'ਤੇ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 19 ਮਈ ਨੂੰ

ਮੈਂ ਪਛੜੇ, ਬਹੁਤ ਪਛੜੇ ਅਤੇ ਦਲਿਤ ਵਿਦਿਆਰਥੀਆਂ ਨਾਲ ਗੱਲ ਕਰਨ ਆਇਆ ਸੀ, ਪ੍ਰਸ਼ਾਸਨ ਨੇ ਸਾਨੂੰ ਰੋਕਿਆ: ਰਾਹੁਲ ਗਾਂਧੀ

ਚੋਣ ਕਮਿਸ਼ਨ ਵੱਲੋਂ 'ਆਪ' ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ: ਸਿਬਿਨ ਸੀ