ਨਵੀਂ ਦਿੱਲੀ - 13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਸ਼ਾਲਾਘਾਯੋਗ ਹਨ । ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਉੱਥੇ ਪਹੁੰਚ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹਜੂਰੀ ਸੰਗਤੀ ਤੌਰ ਤੇ ਮਾਫੀ ਮੰਗੀ ਅਤੇ ਪੰਥ ਦੀ ਚੜ੍ਹਦੀਕਲ੍ਹਾ ਲਈ ਬਚਨ ਕੀਤਾ ਇਹ ਪੰਥ ਲਈ ਵੱਡਾ ਹੁੰਗਾਰਾ ਹੈ । ਉਨ੍ਹਾਂ ਵਲੋਂ ਕਹਿਣਾ ਕਿ ਓਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਦੀ ਮੁਹਿਮ ਪੂਰੇ ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚਲਾਉਣਗੇ ਅਤੇ ਜਿਹੜੇ ਧਰਮ ਪਰਿਵਰਤਨ ਕਰ ਚੁੱਕੇ ਹਨ ਉਹਨਾਂ ਨੂੰ ਮੁੜ ਤੋਂ ਸਿੱਖੀ ਪਰਿਵਾਰ ਵਿੱਚ ਜੋੜਾਂਗੇ ਇਹ ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਫੈਸਲਾ ਹੈ । ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਜਥੇਦਾਰ ਸਾਹਿਬਾਨਾਂ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਅਤੇ ਫੈਸਲੇ ਕੌਮ ਦੀ ਇੱਕਜੁੱਟਤਾ ਅਖੰਡਤਾ ਅਤੇ ਚੜਦੀ ਕਲਾ ਵਿੱਚ ਇਕ ਮੀਲ ਪੱਥਰ ਸਾਬਿਤ ਹੋਣਗੇ । ਵਿਕਾਸ ਪੁਰੀ ਨੇ ਅਪੀਲ ਕੀਤੀ ਕਿ ਪੰਥ ਦੇ ਹਰ ਧਾਰਮਿਕ ਆਗੂਆਂ ਨੂੰ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੋਂ ਅਤੇ ਪੰਥ ਕੀ ਸਰਵਾਇਤ ਤੋਂ ਦੂਰ ਹੋ ਚੁੱਕੇ ਹਨ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਪੰਥ ਪਰਵਾਨਿਤ ਰਹਿਤ ਮਰਿਆਦਾ ਨੂੰ ਮੰਨਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜ ਕੇ ਸਿੱਖਾਂ ਵਿਚ ਵਧ ਰਹੇ ਧਰਮ ਪਰਿਵਰਤਨ ਅਤੇ ਪਤਿਤ ਪੁਨੇ ਨੂੰ ਠੱਲ ਪਾਉਣ ਵਿੱਚ ਬਹੁਤ ਵੱਡਾ ਹੁੰਗਾਰਾ ਮਿਲੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੁਲਾਜ਼ਮ ਵੱਲੋਂ ਜੋ ਮੰਦਭਾਗੀ ਘਟਨਾ ਗੁਰਦੁਆਰਾ ਰਕਾਬ ਗੰਜ ਵਿੱਚ ਕੀਤੀ ਗਈ ਉਸ ਦੇ ਉੱਪਰ ਦਿੱਲੀ ਕਮੇਟੀ ਨੂੰ ਕਾਰਵਾਈ ਕਰਨ ਦਾ ਹੁਕਮ ਜਾਰੀ ਕੀਤਾ ਹੈ ਵੀ ਇੱਕ ਸ਼ਲਾਘਾਯੋਗ ਫੈਸਲਾ ਹੈ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਤੇ ਠਲ ਪੈ ਸਕੇ।