ਨੈਸ਼ਨਲ

ਭਾਜਪਾ ਤੇ ਹਿੰਦੂਤਵ ਸੋਚ ਦਾ ਗੁਲਾਮ ਬਣਨ ਵਾਲਾ ਕੋਈ ਵੀ ਵਿਅਕਤੀ ਦਮਦਮੀ ਟਕਸਾਲ ਦਾ ਮੁੱਖੀ ਨਹੀ ਕਹਿਲਾਅ ਸਕਦੈ : ਅਕਾਲੀ ਦਲ ਅੰਮ੍ਰਿਤਸਰ

ਕੌਮੀ ਮਾਰਗ ਬਿਊਰੋ | June 02, 2025 07:41 PM

ਫ਼ਤਹਿਗੜ੍ਹ - “ਖ਼ਾਲਿਸਤਾਨੀ ਸੋਚ ਤੇ ਅਮਲਾਂ ਦੀ ਬਦੌਲਤ ਹੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਿੱਖ ਅਤੇ ਪੰਜਾਬ ਵਿਰੋਧੀ ਹੁਕਮਰਾਨਾਂ ਦੀਆਂ ਕਾਲ-ਕੋਠੜੀਆਂ ਵਿਚ ਲੰਮਾਂ ਸਮਾਂ ਅਸਹਿ ਤੇ ਅਕਹਿ ਤਸੀਹੇ ਝੱਲਣੇ ਪਏ ਅਤੇ ਹੁਕਮਰਾਨਾਂ ਦੇ ਹਰ ਜ਼ਬਰ ਜੁਲਮ ਦਾ ਟਾਕਰਾ ਸਿੱਦਤ ਤੇ ਗੁਰਬਾਣੀ ਵਿਚ ਆਸਥਾਂ ਰੱਖਕੇ ਕਰਦੇ ਹੋਏ ਅਡੋਲ ਸਿੱਖ ਧਰਮ, ਸਿੱਖ ਸੋਚ, ਪੰਜਾਬ ਸੂਬੇ ਅਤੇ ਕੌਮੀ ਘਰ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਆ ਰਹੇ ਹਨ । ਇਸ ਲਈ ਜਦੋਂ ਅੱਜ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਆਪਣੀ ਸਿੱਖ ਵਿਰੋਧੀ ਭਰਾਮਾਰੂ ਜੰਗ ਕਰਵਾਉਣ ਦੀ ਸਾਜਿਸ ਉਤੇ ਅਮਲ ਕਰਦੇ ਨਜਰ ਆ ਰਹੇ ਹਨ, ਤਾਂ ਉਸ ਵਿਚ ਕਿਹੜਾ ਸਿੱਖ ਭਾਗੀ ਬਣਦਾ ਆ ਰਿਹਾ ਹੈ, ਉਸ ਤੋ ਖਾਲਸਾ ਪੰਥ ਭਲੀਭਾਤ ਜਾਣੂ ਹੈ । ਇਸ ਸਮੇ ਸ. ਸਿਮਰਨਜੀਤ ਸਿੰਘ ਮਾਨ ਜਾਂ ਹਰਨਾਮ ਸਿੰਘ ਧੂੰਮਾ ਵਿਚੋ ਕੌਣ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਸਾਜਿਸਾਂ ਦਾ ਭਾਈਵਾਲ ਹੈ ਉਸ ਬਾਰੇ ਵੀ ਸੰਗਤ ਪੂਰੀ ਜਾਣਕਾਰੀ ਰੱਖਦੀ ਹੈ । ਕਿਉਂਕਿ ਸ. ਹਰਨਾਮ ਸਿੰਘ ਧੂੰਮਾ ਨੇ ਕੇਵਲ ਖੁਦ ਹੀ ਨਹੀ ਬਲਕਿ ਬੀਤੇ ਸਮੇ ਵਿਚ ‘ਸੰਤ ਸਮਾਜ’ ਦੇ ਨਾਮ ਦੀ ਦੁਰਵਰਤੋ ਕਰਕੇ ਕਿਵੇ ਬਾਦਲਾਂ ਤੇ ਪੰਥ ਤੇ ਪੰਜਾਬ ਵਿਰੋਧੀ ਕਾਰਵਾਈਆ ਵਿਚ ਮਦਦ ਕਰਦੇ ਰਹੇ ਹਨ ਉਹ ਵੀ ਸਭ ਸੰਗਤ ਦੇ ਸਾਹਮਣੇ ਹੈ। ਕਿਵੇ ਉਨ੍ਹਾਂ ਵੱਲੋ ਸਿਰਸੇਵਾਲੇ ਸਾਧ ਨੂੰ ਮੁਆਫ਼ੀ ਦਿਵਾਉਣ ਸਮੇ ਬਾਦਲਾਂ ਦੀ ਪਿੱਠ ਪੂਰਦੇ ਹੋਏ ਜਥੇਦਾਰ ਗੁਰਬਚਨ ਸਿੰਘ ਵਰਗੀ ਕੰਮਜੋਰ ਆਤਮਾ ਤੇ ਪੰਥ ਵਿਰੋਧੀ ਫੈਸਲੇ ਕਰਵਾਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇ ਚੁੱਪੀ ਧਾਰੀ ਰੱਖੀ, ਫਿਰ ਮਹਾਰਾਸਟਰਾਂ ਦੀਆਂ ਅਸੈਬਲੀ ਚੋਣਾਂ ਵਿਚ ਕਿਵੇ ਮਹਾਰਾਸਟਰਾਂ ਜਾ ਕੇ ਬੀਜੇਪੀ-ਆਰ.ਐਸ.ਐਸ ਦੇ ਹੱਕ ਵਿਚ ਪ੍ਰਚਾਰ ਕਰਦੇ ਰਹੇ ਇਸ ਤੋ ਕੋਈ ਵੀ ਅਣਜਾਨ ਨਹੀ ਹੈ । ਖਾਲਸਾ ਪੰਥ ਦੇ ਸਿਧਾਤਾਂ, ਸਿੱਖੀ ਸੰਸਥਾਵਾਂ ਅਤੇ ਮਰਿਯਾਦਾਵਾ ਦਾ ਆਪਣੇ ਸਵਾਰਥੀ ਹਿੱਤਾ ਲਈ ਘਾਣ ਕਰਵਾਉਣ ਵਾਲੇ ਅਤੇ ਨੌਜਵਾਨੀ ਦਾ ਕਤਲੇਆਮ ਕਰਵਾਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਲਈ ਸ. ਹਰਨਾਮ ਸਿੰਘ ਧੂੰਮਾ ਬੀਤੇ ਸਮੇ ਵਿਚ ਹਰ ਸਿੱਖ ਨੂੰ ਆਪਣੀ ਸਵੇਰ-ਸਾਮ ਦੀ ਅਰਦਾਸ ਸਮੇ ਸ. ਬਾਦਲ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਨ ਦੀ ਅਪੀਲ ਕਰਨ ਵਾਲੇ ਨੂੰ ਅਤੇ ਸਾਨਾਮੱਤੇ ਇਤਿਹਾਸ ਸਿਰਜਣ ਵਾਲੀ ‘ਦਮਦਮੀ ਟਕਸਾਲ’ ਦਾ ਮੁੱਖੀ ਕਹਿਲਾਉਣ ਦਾ ਕੋਈ ਹੱਕ ਨਹੀ ।”

ਇਹ ਵਿਚਾਰ ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਅੰਮ੍ਰਿਤਪਾਲ ਸਿੰਘ ਛੰਦੜਾ, ਡਾ. ਹਰਜਿੰਦਰ ਸਿੰਘ ਜੱਖੂ, ਕੁਸਲਪਾਲ ਸਿੰਘ ਮਾਨ ਸਾਰੇ ਜਰਨਲ ਸਕੱਤਰਾਂ ਨੇ ਸਾਂਝੇ ਤੌਰ ਤੇ ਦਮਦਮੀ ਟਕਸਾਲ ਵੱਲੋ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਖਸ਼ੀਅਤ ਉਤੇ ਨਿਰਆਧਾਰ ਦੋਸ਼ ਲਗਾਕੇ, ਆਪਣੇ ਬੀਤੇ ਸਮੇ ਦੀਆਂ ਕੀਤੀਆ ਗੁਸਤਾਖੀਆਂ ਤੇ ਪਰਦਾ ਪਾਉਣ ਦੇ ਅਮਲਾਂ ਦਾ ਅਤੇ ਬੀਜੇਪੀ-ਆਰ.ਐਸ.ਐਸ ਵਰਗੀ ਪੰਥ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਹੇਠ ਆ ਕੇ ਭਰਾਮਾਰੂ ਜੰਗ ਦੀ ਸੁਰੂਆਤ ਕਰਵਾਉਣ ਵਾਲੀ ਕੀਤੀ ਬਿਆਨਬਾਜੀ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ 06 ਜੂਨ ਨੂੰ ਬਿਨ੍ਹਾਂ ਕਿਸੇ ਡਰ ਭੈ ਤੋ ਘੱਲੂਘਾਰੇ ਦੇ ਮਹਾਨ ਦਿਹਾੜੇ ਨੂੰ ਸਮਰਪਿਤ ਸਮਾਗਮ ਸਮੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਅਸੀ ਕਦੀ ਵੀ ਕਿਸੇ ਵੀ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਜਾਂ ਭਰਾਮਾਰੂ ਜੰਗ ਕਰਵਾਉਣ ਵਾਲੀਆ ਕਾਰਵਾਈਆ ਨੂੰ ਕਦੀ ਪ੍ਰਵਾਨ ਨਹੀ ਕੀਤਾ ਅਤੇ ਨਾ ਹੀ ਕਰਾਂਗੇ । ਜਿਥੋ ਤੱਕ ਸਰਾਏਨਾਗਾ (ਫਰੀਦਕੋਟ) ਦਾ ਨਿਹੰਗ ਸਿੰਘਾਂ ਨਾਲ ਟਕਰਾਅ ਦੀ ਗੱਲ ਹੈ, ਉਸ ਵਿਚ ਉਸ ਸਮੇ ਦੇ ਡਿਪਟੀ ਕਮਿਸਨਰ ਦੇ ਹੁਕਮ ਅਨੁਸਾਰ ਹੀ ਸ. ਮਾਨ ਨੇ ਅਮਲ ਕੀਤਾ ਸੀ । ਜਿਸ ਵਿਚ ਪੁਲਿਸ ਵਾਲੇ ਵੀ ਮ੍ਰਿਤਕ ਤੇ ਜਖਮੀ ਹੋਏ ਸਨ । ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਦੀ ਪਿੱਠ ਨਹੀ ਦਿੱਤੀ ਅਤੇ ਨਾ ਹੀ ਉਸਦੇ ਸਿਧਾਤਾਂ ਤੋ ਕਦੀ ਮੁਨਕਰ ਹੋਏ ਹਨ । ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਮੁੱਖ ਰੱਖਦਿਆ ਉਸ ਅੱਗੇ ਹਮੇਸ਼ਾਂ ਸੀਸ ਝੁਕਾਇਆ ਹੈ । ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਗੁਸਤਾਖੀ ਸੀ ਕਿ ਜਦੋ ਸ. ਧੂੰਮਾ ਨੂੰ ਬਤੌਰ ਮੁੱਖੀ ਦਮਦਮੀ ਟਕਸਾਲ ਪ੍ਰਵਾਨ ਕਰਨ ਲਈ ਕੋਈ ਰਾਜੀ ਨਹੀ ਸੀ, ਉਸ ਸਮੇ ਸ. ਮਾਨ ਨੇ ਮਹਿਤਾ ਚੌਕ ਪਹੁੰਚਕੇ ਸ. ਧੂੰਮੇ ਦੀ ਦਸਤਾਰਬੰਦੀ ਵਿਚ ਸਮੂਲੀਅਤ ਕੀਤੀ ਸੀ । ਜਿਸ ਲਈ ਅਸੀ ਖਾਲਸਾ ਪੰਥ ਤੋ ਮੁਆਫ਼ੀ ਵੀ ਚਾਹਵਾਂਗੇ, ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਵੱਲੋ ਬਣਾਈ ਦਮਦਮੀ ਟਕਸਾਲ ਦੀ ਸਿੱਖ ਸੰਸਥਾਂ ਕੀ.ਪੀ.ਐੱਸ ਗਿੱਲ ਵਰਗੇ ਜਾਬਰ ਅਤੇ ਜਾਲਮ ਡੀਜੀਪੀ ਨਾਲ ਸਾਂਝ ਰੱਖੇ, ਚੌਕ ਮਹਿਤਾ ਸੱਦਕੇ ਅਜਿਹੇ ਜਾਬਰ ਦਾ ਸਵਾਗਤ ਕਰੇ। ਬੀਜੇਪੀ-ਆਰ.ਐਸ.ਐਸ ਪੰਥ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਪੂਰਨ ਕਰੇ ਅਜਿਹੀ ਟਕਸਾਲ ਨੂੰ ਹੋਦ ਵਿਚ ਬਾਬਾ ਦੀਪ ਸਿੰਘ ਨੇ ਕਦਾਚਿੱਤ ਨਹੀ ਸੀ ਲਿਆਂਦਾ । ਸੰਸਥਾਂ ਦਾ ਇਤਿਹਾਸ ਸੋਨੇ-ਹੀਰੇ ਤਰ੍ਹਾਂ ਚਮਕਦਾ ਹੈ ਅਤੇ ਚਮਕਦਾ ਰਹੇਗਾ । ਪਰ ਦਮਦਮੀ ਟਕਸਾਲ ਦੇ ਨਾਮ ਦੀ ਦੁਰਵਰਤੋ ਕਰਨ ਅਤੇ ਸਿਆਸੀ ਅਕਾਵਾਂ ਦੇ ਇਸਾਰੇ ਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀ ਦਿੱਤੀ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 06 ਜੂਨ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਹੁੰਮ ਹੁੰਮਾਕੇ ਸਾਮਿਲ ਹੋਵੇਗਾ ਅਤੇ ਆਪਣੇ ਕੌਮੀ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਵੀ ਪਾਵੇਗਾ । ਖਾਲਸਾ ਪੰਥ, ਬੀਜੇਪੀ-ਆਰ.ਐਸ.ਐਸ ਦੇ ਹੁਕਮਾਂ ਤੇ ਅਮਲ ਕਰਨ ਵਾਲੇ ਸਿੱਖੀ ਪਹਿਰਾਵੇ ਵਿਚ ਵਿਚਰਣ ਵਾਲੇ ਕਿਸੇ ਵੀ ਵੱਡੇ ਤੇ ਵੱਡੇ ਅਹੁਦੇ ਤੇ ਬਿਰਾਜਮਾਨ ਤੋ ਸੁਚੇਤ ਰਹਿਕੇ ਕੌਮੀ ਮੰਜਿਲ ਵੱਲ ਅਡੋਲ ਵੱਧਦੇ ਰਹਿਣ, ਗੁਰੂ ਭਲੀ ਕਰੇਗਾ ।

Have something to say? Post your comment

 

ਨੈਸ਼ਨਲ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਟਰੰਪ ਅੱਗੇ ਆਤਮ ਸਮਰਪਣ ਕਰਨ ਦਾ ਲਗਾਇਆ ਦੋਸ਼

ਰਾਮਗੜੀਆ ਬਰਾਦਰੀ ਵਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਸ਼ਹੀਦਾਂ ਦੀਆਂ ਹੀ ਨਹੀ ਆਪਣੀਆਂ ਨਸਲਾਂ ਦੀਆਂ ਵੀ ਹੁੰਦੀਆਂ ਹਨ ਗ਼ੁਨਹਗਾਰ: ਪਰਮਜੀਤ ਸਿੰਘ ਵੀਰਜੀ

ਸਿਰਸਾ ਦਾ ਰਾਹੁਲ ਗਾਂਧੀ 'ਤੇ ਵਿਅੰਗ, 'ਉਹ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ'

ਬਿਨਾਂ ਤੱਥਾਂ ਦੇ ਗੁਮਰਾਹਕਰਨ ਉਤੇ ਕਾਲਕਾ ਨੂੰ ਵਿਰੋਧੀ ਧਿਰ ਨੇ ਦਿੱਤੀ ਸਖ਼ਤ ਚਿਤਾਵਨੀ

ਸਰਨਾ ਤੇ ਜੀ.ਕੇ. ਹਮੇਸ਼ਾ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਅਕਸ ਨੂੰ ਢਾਹ ਲਾਉਣ ਵਾਸਤੇ ਪੱਬਾਂ ਭਾਰ: ਕਾਲਕਾ/ਕਾਹਲੋਂ

ਦਮਦਮੀ ਟਕਸਾਲ ਤੇ ਦਲ ਖਾਲਸਾ ਜਥੇਦਾਰ ਦਾ ਵਿਰੋਧ ਕਰਨ ਦੀ ਥਾਂ ਸਾਥ ਦੇਵੇ- ਪੁਰੇਵਾਲ/ਰਘਬੀਰ ਸਿੰਘ

ਜੰਤਰ ਮੰਤਰ 'ਤੇ ਸਰਦਾਰ ਵੱਲਭ ਭਾਈ ਹਸਪਤਾਲ ਅਤੇ ਪਟੇਲ ਨਗਰ ਪੁਲਿਸ ਖ਼ਿਲਾਫ਼ ਹੋਵੇਗਾ ਵਿਰੋਧ ਪ੍ਰਦਰਸ਼ਨ: ਪੰਮਾ

ਗੁਰਦੁਆਰਾ ਛੋਟੇ ਸਾਹਿਬਜਾਦੇ ਫਤਹਿ ਨਗਰ ਵਿਖ਼ੇ ਪੰਚਮ ਪਾਤਸ਼ਾਹ ਦਾ ਮਨਾਇਆ ਗਿਆ ਸ਼ਹੀਦੀ ਪੁਰਬ

ਡੋਨਾਲਡ ਟਰੰਪ ਨੇ ਜੰਗਬੰਦੀ ਦਾ ਐਲਾਨ ਕਿਉਂ ਕੀਤਾ: ਅਜੈ ਰਾਏ