ਨੈਸ਼ਨਲ

ਕੈਨਰਾ ਬੈਂਕ ਵੱਲੋਂ ਤਖਤ ਪਟਨਾ ਸਾਹਿਬ ਨੂੰ ਬੋਲੇਰੋ ਗੱਡੀ ਭੇਟ ਕੀਤੀ ਗਈ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 20, 2025 10:04 PM

ਨਵੀਂ ਦਿੱਲੀ - ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਦੀ ਵਿਸ਼ੇਸ਼ ਕੋਸ਼ਿਸ਼ਾਂ ਨਾਲ ਸਮੇਂ-ਸਮੇਂ 'ਤੇ ਵੱਖ-ਵੱਖ ਬੈਂਕਾਂ ਵੱਲੋਂ ਸੀਐਸਆਰ ਫੰਡ ਦੇ ਤਹਿਤ ਬੱਸਾਂ ਅਤੇ ਗੱਡੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ, ਅੱਜ ਕੈਨਰਾ ਬੈਂਕ ਵੱਲੋਂ ਵੀ ਸੰਗਤ ਦੀ ਸੁਵਿਧਾ ਲਈ ਇੱਕ ਬੋਲੇਰੋ ਗੱਡੀ ਤਖਤ ਸਾਹਿਬ ਨੂੰ ਭੇਟ ਕੀਤੀ ਗਈ।

ਕੈਨਰਾ ਬੈਂਕ ਦੇ ਐਗਜ਼ਿਕਿਊਟਿਵ ਡਾਇਰੈਕਟਰ ਸ. ਹਰਦੀਪ ਸਿੰਘ ਆਹਲੂਵਾਲੀਆ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਗੱਡੀ ਦੀ ਚਾਬੀ ਤਖਤ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀ। ਤਖਤ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗ੍ਰੰਥੀ ਸਾਹਿਬ ਵੱਲੋਂ ਸ. ਹਰਦੀਪ ਸਿੰਘ ਆਹਲੂਵਾਲੀਆ ਨੂੰ ਸਿਰੋਪਾ ਭੇਟ ਕੀਤਾ ਗਿਆ। ਤਖਤ ਪਟਨਾ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ, ਸਕੱਤਰ ਸ. ਹਰਬੰਸ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਮਹਿੰਦਰਪਾਲ ਸਿੰਘ ਢਿੱਲੋ, ਪ੍ਰਵਕਤਾ ਸ. ਹਰਪਾਲ ਸਿੰਘ ਜੋਹਲ, ਸ. ਸਤਨਾਮ ਸਿੰਘ ਬੱਗਾ ਆਦਿ ਵੱਲੋਂ ਕੈਨਰਾ ਬੈਂਕ ਦੇ ਐਗਜ਼ਿਕਿਊਟਿਵ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਸੁਪਰਿੰਟੈਂਡੈਂਟ ਸ. ਦਲਜੀਤ ਸਿੰਘ, ਅਕਾਊਂਟ ਮੈਨੇਜਰ ਸ. ਦਵਿੰਦਰ ਸਿੰਘ, ਮੈਨੇਜਰ ਸ. ਹਰਜੀਤ ਸਿੰਘ, ਸ. ਦਲੀਪ ਸਿੰਘ ਪਟੇਲ ਆਦਿ ਹਾਜ਼ਰ ਰਹੇ। ਸ. ਜਗਜੋਤ ਸਿੰਘ ਸੋਹੀ ਸਮੇਤ ਸਾਰੇ ਪ੍ਰਬੰਧਕਾਂ ਵੱਲੋਂ ਕੈਨਰਾ ਬੈਂਕ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸੀਐਸਆਰ ਫੰਡ ਦੇ ਤਹਿਤ ਬੋਲੇਰੋ ਗੱਡੀ ਭੇਟ ਕੀਤੀ, ਜੋ ਸੰਗਤ ਦੀ ਸੁਵਿਧਾ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਬੈਂਕਾਂ ਵੱਲੋਂ ਇਸੇ ਤਰ੍ਹਾਂ ਤਖਤ ਸਾਹਿਬ ਨੂੰ ਬੱਸਾਂ ਅਤੇ ਗੱਡੀਆਂ ਭੇਟ ਕੀਤੀਆਂ ਗਈਆਂ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਹੋਰ ਵੀ ਵੱਧ ਤੋਂ ਵੱਧ ਗੱਡੀਆਂ ਸੀਐਸਆਰ ਫੰਡ ਦੇ ਤਹਿਤ ਮਿਲਦੀਆਂ ਰਹਿਣ।

Have something to say? Post your comment

 
 
 

ਨੈਸ਼ਨਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ

ਦਿੱਲੀ ਦੇ ਗੁਰੂ ਘਰਾਂ ਨੂੰ ਸਰਕਾਰੀ ਸਰਪ੍ਰਸਤੀ ਧੜੇ ਤੋਂ ਮੁਕਤ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅਰਦਾਸ

ਬਿਹਾਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਕਦਮ, ਵੋਟਰ ਸੂਚੀ ਦੀ ਘਰ-ਘਰ ਜਾ ਕੇ ਤਸਦੀਕ ਕਰਨ 'ਤੇ ਵਿਚਾਰ

ਸਰਨਾ ਤੇ ਜੀ.ਕੇ. ਦੱਸਣ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦੀਆਂ ਜਾਇਦਾਦਾਂ ਵੇਚਣ ’ਤੇ ਉਨ੍ਹਾਂ ਨੇ ਚੁੱਪ ਕਿਉਂ ਵੱਟੀ: ਕਾਲਕਾ, ਕਾਹਲੋਂ

ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਦੇ ਦਫ਼ਤਰ ਅਤੇ ਵਾਹਨਾਂ 'ਤੇ ਗੋਲੀਬਾਰੀ

ਸੁਰੀਤ ਈਵੈਂਟਸ ਨੇ "ਚੈਰਿਟੀ ਨੈਸ਼ਨਲ ਅਵਾਰਡ" ਅਤੇ "ਸਮਾਜ ਸੇਵਕ ਨਾਰੀ ਰਾਸ਼ਟਰੀ ਸਨਮਾਨ" ਨਾਲ ਔਰਤਾਂ ਨੂੰ ਕੀਤਾ ਸਨਮਾਨਿਤ

ਭਾਈ ਗਜਿੰਦਰ ਸਿੰਘ ਤੇ ਸ਼ਹੀਦ ਭਾਈ ਨਿੱਝਰ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ ਹੋਣਗੇ: ਬਾਬਾ ਹਰਦੀਪ ਸਿੰਘ

ਭਾਰਤ ਸਰਕਾਰ, ਇਜ਼ਰਾਈਲ ਤੇ ਈਰਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖਾਂ ਨੂੰ ਪੂਰਨ ਮਰਿਆਦਾ ਨਾਲ ਲਿਆਉਣ ਦੇ ਕਰੇ ਪ੍ਰਬੰਧ : ਕਾਲਕਾ, ਕਾਹਲੋਂ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼