ਕਲਾ ਦੇ ਖੇਤਰ ਵਿੱਚ ਕਈ ਅਜਿਹੇ ਕਲਾਕਾਰ ਨੇ ਜੋ ਰਾਹ ਨਾ ਮਿਲਣ ਕਰਕੇ ਵਿੱਚੋ-ਵਿੱਚ ਦੱਬ ਜਾਂਦੇ ਨੇ ਕਈਆ ਨੂੰ ਰਾਹ ਮਿਲ ਜਾਂਦੇ ਤੇ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਤਾਰਿਆ ਵਾਂਗ ਚਮਕਦੇ ਨੇ |
ਅਜਿਹੇ ਹੀ ਇਕ ਚਮਕਦੇ ਤਾਰੇ ਦਾ ਨਾਮ ਐ ਕਮਲਜੀਤ ਸਿੰਘ ਉਰਫ ਕਮਲ ਰਾਜਪਾਲ ਜੋ ਕਿਸੇ ਪਹਿਚਾਣ ਦਾ ਮੁਹਤਾਜ਼ ਨੀ | ਕਮਲ ਨੇ ਥੋੜੇ ਜਹੇ ਸਮੇ 'ਚ ਫਿਲਮ ਇੰਡਸਟਰੀ 'ਚ ਆਪਣੀ ਚੰਗੀ ਥਾਂ ਬਣਾ ਲਈ ਐ ਅੱਜ ਦੇ ਸਖ਼ਤ ਮੁਕਾਬਲੇ ਦੇ ਯੁੱਗ 'ਚ ਥਾਂ ਬਣਾਉਣੀ ਬਹੁਤ ਔਖੀ ਹੈ ਪਰ ਕਮਲ ਨੇ ਮਿਹਨਤ ਸਦਕੇ ਆਪਣਾ ਰਾਹ ਬਣਾਇਆ ਅਤੇ ਕਾਫ਼ੀ ਮੱਲਾਂ ਮਾਰੀਆ ਨੇ| ਪਿੰਡ ਕਾਲਾਂਵਾਲੀ (ਜ਼ਿਲਾ ਸਿਰਸਾ) ਵਿਚ 20 ਜੂਨ ਨੂੰ ਮਾਤਾ ਜਸਪ੍ਰੀਤ ਕੌਰ ਦੀ ਕੁੱਖੋ ਸਰਦਾਰ ਰਾਜਪਾਲ ਸਿੰਘ ਦੇ ਘਰ ਜਨਮ ਲਿਆ | ਪਿਤਾ ਖੇਤੀ ਬਾੜੀ ਕਰਦਾ ਸੀ | ਕਮਲ ਰਾਜਪਾਲ ਬਚਪਨ ਤੋ ਬੜਾ ਸ਼ਰਾਰਤੀ ਸੀ| ਸਕੂਲ ਦੀ ਪੜਾਈ ਪਿੰਡ ਦੇ ਸਤਲੁਜ ਪਬਲਿਕ ਸਕੂਲ ਤੋ ਕੀਤੀ ਤੇ ਪੜਾਈ ਵਿੱਚ ਹੁਸ਼ਿਆਰ ਹੋਣ ਕਰਕੇ ਕਲਾਸ ਚੋ ਹਾਰ ਸਾਲ ਅੱਵਲ ਆਉਂਦਾ ਰਿਹਾ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਉਸ ਦਾ ਪੁੱਤਰ ਪੜ੍ਹ-ਲਿਖ ਕੇ ਵੱਡਾ ਅਫ਼ਸਰ ਬਣੇ| ਦਸਵੀ ਤੋ ਬਾਦ ਕਮਲ ਨੇ ਬੀ.ਟੈਕ ਦੀ ਡਿਗਰੀ ਗੁਰੂ ਕਾਸ਼ੀ ਯੁਨੀਵਰਸਟੀ ਬਠਿੰਡਾ ਤੋਂ ਸ਼ੁਰੂ ਕੀਤੀ|
ਮਾੜੀ ਕਿਸਮਤ ਨੂੰ ਸੰਨ
2011 ਵਿਚ ਉਸ ਦੇ ਸਿਰ ਤੋ ਪਿਤਾ ਦਾ ਸਾਇਆ ਉਠ ਗਿਆ ਪਰ ਕਮਲ ਦੇ ਜ਼ਿੰਦਗੀ ਚ ਹਾਰ ਨੀ ਮੰਨੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਮਾਸਟਰ ਡਿਗਰੀ ਪੂਰੀ ਕੀਤੀ | ਮਾਂ ਦੀ ਹੱਲਾਸ਼ੇਰੀ ਹਮੇਸ਼ਾ ਕੁਝ ਨਵਾਂ ਕਰਨ ਲਈ ਪ੍ਰੇਰਦੀ ਰਹਿੰਦੀ ਸੀ | ਸਿਆਣੇ ਕਹਿੰਦੇ ਨੇ ਮਾਂ ਦੀ ਅੱਖ ਬੜੀ ਪਾਰਖੂ ਹੁੰਦੀ ਐ| ਮਾਂ ਨੇ ਕਮਲ ਵਿਚ ਲੁਕੇ ਕਲਾਕਾਰ ਨੂੰ ਪਹਿਚਾਣ ਲਿਆ | ਕਮਲ ਨੇ ਘਰ ਦੀਆ ਜਿਮੇਵਾਰਿਆ ਨੂੰ ਚਲਾਉਣ ਦੇ ਲਈ ਉਸ ਨੇ ਦਿੱਲੀ ਪ੍ਰਾਈਵੇਟ ਸੈਕਟਰ 'ਚ ਨੌਕਰੀ ਕੀਤੀ ਪਰ ਧਿਆਨ ਹਮੇਸ਼ਾ ਐਕਟਿੰਗ ਵਿੱਚ ਰਹਿੰਦਾ| ਕੁਝ ਸਮੇ ਬਾਦ ਨੌਕਰੀ ਛੱਡ ਕੇ ਕਮਲ ਘਰ ਵਾਪਿਸ ਆ ਗਿਆ | ਚਾਰ ਦੋਸਤ ਇਕੱਠੇ ਹੋਕੇ ਇਕ ਯੂਟਿਊਬ ਚੈਨਲ ਬਣਾਇਆ ਕਮੇਡੀ ਸਕਿਟਾਂ ਬਣਾਉਂਦੇ ਰਹੇ | ਮਨ 'ਚ ਕੁਝ ਵੱਡਾ ਕਰਨ ਦੀ ਤਾਂਘ ਸੀ ਪਰ ਕੋਈ ਰਾਹ ਨਹੀਂ ਸੀ ਲੱਭ ਰਿਹਾ | ਫਿਲਮਾਂ ਵਿੱਚ ਕੰਮ ਮਿਲਣਾ ਐਨਾ ਸੌਖਾ ਨਹੀਂ | ਉਹ ਜੇ ਕਿਸੇ ਡਾਇਰੈਕਟਰ, ਪ੍ਰੋਡਿਊਸਰ ਕੋਲ ਜਾਂਦਾ ਤਾਂ ਉਲਟੇ ਪੈਸੇ ਮੰਗਦੇ ਕੰਮ ਕਰਨ ਦੇ ਕਿਉਂਕਿ ਫਿਲਮ ਇੰਡਸਟਰੀ ਚ ਬਹੁਤ ਸਾਰੇ ਅਜਿਹੇ ਨਿਰਦੇਸ਼ਕ , ਨਿਰਮਾਤਾ ਨੇ ਜੋ ਨਵੇਂ ਕਲਾਕਾਰਾਂ ਤੋ ਕੰਮ ਦੇਣ ਦੇ ਬਦਲੇ ਪੈਸੇ ਮੰਗਦੇ ਨੇ ਪਰ ਅਜਿਹੇ ਲੋਕਾਂ ਦੀਆਂ ਫਿਲਮਾਂ ਕਦੇ ਰਲੀਜ਼ ਨ ਨਹੀਂ ਹੁੰਦੀਆਂ| ਕਮਲ ਨੇ ਹਾਰ ਨੀ ਮੰਨੀ ਇਕ ਦਿਨ ਫੇਸਬੁੱਕ ਤੋ ਗੁਰਚੇਤ ਚਿੱਤਰਕਾਰ ਦਾ ਨੰਬਰ ਮਿਲਿਆ ਤੇ ਕਹਾਣੀ ਫਿਟ ਹੋ ਗਈ |
ਫਿਰ ਸ਼ੁਰੂ ਹੋਇਆ ਐਕਟਿੰਗ ਦਾ ਸਿਲਸਿਲਾ ਆਰੰਭ ਹੋਇਆ ਤੇ ਕਮਲ ਨੇ ਬਹੁਤ ਕੁਝ ਸਿਖਿਆ ਹੌਲੀ-ਹੌਲੀ ਕਮਲ ਨੇ ਆਪਣੀ ਮਿਹਨਤ ਸਦਕੇ ਗੁਰਚੇਤ ਦੀ ਪ੍ਰੋਡਕਸ਼ਨ ਦਾ ਕੰਮ ਸੰਭਾਲ ਲਿਆ ਮਹੀਨੇ ਚ ਮਸਾਂ ਦੋ ਤਿੰਨ ਦਿਨ ਵਿਹਲੇ ਹੁੰਦੇ ਸੀ ਕਮਲ ਦੀ ਐਕਟਿੰਗ ਵਿਚ ਦਿਨੋ ਦਿਨ ਨਿਖਾਰ ਆਉਂਦਾ ਗਿਆ ਤੇ ਫਿਲਮਾਂ ਚ ਮੁੱਖ ਕਲਾਕਾਰਾਂ ਵਿਚ ਸ਼ੁਮਾਰ ਹੋਇਆ , ਐਕਟਿੰਗ ਦੇ ਨਾਲੋਂ-ਨਾਲ ਸਾਰੀ ਟੀਮ ਦੀ ਜਿੰਮੇਵਾਰੀ , ਪੈਸਾ ਦਾ ਹਿਸਾਬ ਕਿਤਾਬ ਸੰਭਾਲ ਲਿਆ| ਕਮਲ ਆਉਣ ਆਲਿਆ ਪੰਜਾਬੀ ਫਿਲਮਾਂ "ਤੇਰੀ ਮੇਰੀ ਮੰਗਣੀ", "ਨਾਜ਼ੀ ਨਚਾਰ", "ਤੇਰਾ ਕਦ ਮੁਕਲਾਵਾ ਭਾਗਭਰੀ", "ਪੇਂਡੂ ਨੀਂ ਦਿਲਾਂ ਦੇ ਮਾੜੇ", "ਨਾਨਕੇ", "ਲਾਣੇਦਾਰ", ਚ ਅਹਿਮ ਭੂਮਿਕਾ ਨਿਭਾਅ ਰਿਹਾ| ਸਾਲ ਕੁ ਸਮੇਂ ਵਿੱਚ ਕਮਲ ਨੇ ਬਹੁਤ ਮੱਲਾਂ ਮਾਰੀਆ ਜਿਵੇਂ (ਫੈਮਲੀ-436 ਭੋਲੇ ਦਾ ਵਿਆਹ), ਪੁਲਿਸ ਦਾ ਏਲੀਅਨ, ਮੌਲਾ ਬਾਬਾ ਮਸ਼ੂਕਾਂ ਆਲਾ, ਬੋਦੀ ਆਲਾ ਤਾਰਾ, ਫੈਮਲੀ-437 ਝੋਟਾ ਖੁਲ ਗਿਆ, ਅੜਬ ਪਰੋਉਣਾ -ਢੀਠ ਜਵਾਈ, ਤਮਾਸ਼ਾ, ਨਜ਼ਾਰਾ ਸਿੰਘ ਅਦਬ ਪਰੌਣਾ, ਫੈਮਲੀ-438-ਲੈਲਾ ਤੂੰ ਸਰਪੰਚੀ, ਢੀਠ ਜਵਾਈ-ਸੋਹਰੇ ਕਰੇ ਸ਼ੁਦਾਈ, ਫੈਮਲੀ-439- ਬਦਲਾਹ, ਫੈਮਲੀ-440 ਸਾਂਝਾ ਪੰਜਾਬ ਆਦਿ
ਗੁਰਚੇਤ ਚਿੱਤਰਕਾਰ ਨਾਲ ਕਮਲ ਬਹੁਤ ਸਾਰੇ ਮੁਲਕਾਂ ਵਿੱਚ ਕਾਮੇਡੀ ਸ਼ੋਆ ਲਾ ਚੁੱਕੇ ਤੇ ਹੁਣ ਕਨੇਡਾ, ਆਸਟ੍ਰੇਲੀਆ ਕਾਮੇਡੀ ਨਾਟਕ (ਟੈਨਸ਼ਨ ਫ੍ਰੀ) ਲੈਕੇ ਜਾ ਰਿਹਾ|ਹਰ ਰੋਲ 'ਚ ਫਿੱਟ ਹੋਣ ਆਲਾ ਕਲਾਕਾਰ ਕਰੈਕਟਰ ਚ ਏਨਾ ਖੁੱਭ ਜਾਂਦੈ ਕਈ ਕਈ ਦਿਨ ਉਸ ਕਰੈਕਟਰ ਚੋ ਨਹੀਂ ਨਿਕਲਦਾ| ਉਹ ਹੁਣ ਤਕ ਬਹੁਤ ਸਾਰੀਆ ਭੁਮਿਕਾਵਾਂ ਨਿਭਾਈਆ| ਐਕਟਿੰਗ ਦੇ ਨਾਲ ਨਾਲ ਕਮਲ ਦਾ ਧਿਆਨ ਡਾਇਰੈਕਸ਼ਨ ਵੱਲ ਵੀ ਐ ਉਹ ਹਰ ਸ਼ੂਟਿੰਗ ਚ ਡਾਇਰੈਕਟਰ ਨੂੰ ਸਲਾਹ ਦਿੰਦਾ ਰਹਿੰਦੈ ਤੇ ਹਰ ਰੋਜ਼ ਨਵਾ ਸਿੱਖਦੈ, ਗੁਰਚੇਤ ਦੀ ਕਹਾਣੀ ਲਿਖਣ ਚ ਬਹੁਤ ਮਦਦ ਕਰਦੈ|