ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਾਮਗੜੀਆ ਸਿੱਖ ਬੈਂਕ ਨੂੰ ਡੁੱਬਣ ਅਤੇ ਕਿਸੇ ਹੋਰ ਬੈਂਕ ਵਿੱਚ ਮਰਜ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇਸ ਬੈਂਕ ਨੂੰ ਬਚਾਉਣ ਅਤੇ ਸ਼ੇਅਰ ਕੈਪੀਟਲ ਵਧਾਉਣ ਦੇ ਉਪਰਾਲਿਆਂ ਨੂੰ ਬੂਰ ਪਿਆ ਜੋ ਰਾਮਗੜੀਆ ਕੌਮ ਦੀ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ । ਬੈੰਕ ਦੇ ਚੇਅਰਪ੍ਰਸਨ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ 1942 ਵਿੱਚ ਸਥਾਪਿਤ ਹੋਇਆ ਦਿੱਲੀ ਦੀ ਰਾਜਧਾਨੀ ਦੇ ਪਹਾੜ ਗੰਜ ਇਲਾਕੇ ਵਿੱਚ 100 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ ਰਾਮਗੜੀਆ ਬੈਂਕ ਦੇ ਮੁੱਖ ਸੇਵਾਦਾਰ ਵਜੋਂ ਸਾਲ 2021 ਵਿੱਚ ਨਿਯੁਕਤ ਹੋਏ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਸਮੇਂ ਇਹ ਬੈਂਕ ਘਾਟੇ ਵਿੱਚ ਸੀ ਅਤੇ ਡੁੱਬਣ ਕਿਨਾਰੇ ਸੀ । ਉਨ੍ਹਾਂ ਨੇ ਚੈਲੇੰਜ ਵਜੋਂ ਰਾਮਗੜੀਆ ਬੈਂਕ ਦੀ ਚੇਅਰ ਪਰਸਨ ਦਾ ਅਹੁਦਾ ਸੰਭਾਲਿਆ ਉਸ ਸਮੇਂ ਬੈਂਕ ਘਾਟੇ ਵਿੱਚ ਸੀ ਜਿਸ ਦਾ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੁਝ ਰੋਕਾਂ ਲਾਈਆਂ ਸਨ। ਅਜਿਹੀਆਂ ਰੋਕਾਂ ਨਾਲ ਬੈਂਕ ਦਾ ਲਾਇਸੰਸ ਕੈਂਸਲ ਹੋਣ ਦੀ ਨੌਬਤ ਆ ਗਈ ਸੀ, ਦੇ ਬਾਵਜੂਦ ਅਸੀਂ ਆਪਣਾ ਸਾਰਾ ਕੇਸ ਬਣਾ ਕੇ ਰਿਜ਼ਰਵ ਬੈਂਕ ਆਫ ਇੰਡੀਆ, ਕੇਜਰੀਵਾਲ ਸਰਕਾਰ ਦੇ ਸਮੇਂ ਦੇ ਮੰਤਰੀ ਸੌਰਵ ਭਾਰਤਵਾਜ ਅਤੇ ਦਿੱਲੀ ਦੇ ਤਤਕਾਲੀਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪਹੁੰਚ ਕੀਤੀ ਸੀ । ਅਰਵਿੰਦ ਕੇਜਰੀਵਾਲ ਇਸ ਬੈਂਕ ਦਾ ਲਾਇਸੰਸ ਕੈਂਸਲ ਕਰਕੇ ਇਸ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ ਕਰਨ ਦੀ ਨੀਅਤ ਵਿੱਚ ਸਨ ਇਸ ਲਈ ਜਦੋਂ ਤੱਕ ਇਹ ਫਾਈਲ ਮੰਤਰੀਆਂ ਕੋਲ ਜਾਂਦੀ ਤਾਂ ਅਫਸਰਾਂ ਨੂੰ ਸਿੱਧੀਆਂ ਹਦਾਇਤਾਂ ਸਨ ਕਿ ਤੁਸੀਂ ਰਾਮਗੜੀਆ ਕੌਮ ਦੇ ਇਸ ਪੁਰਾਤਨ ਬੈਂਕ ਦਾ ਸ਼ੇਅਰ ਕੈਪੀਟਲ ਵਧਾਉਣ ਦੀ ਮੰਗ ਨੂੰ ਸਵੀਕਾਰ ਨਹੀਂ ਕਰਨਾ ਇਸ ਪਿੱਛੇ ਕਾਰਨ ਇਹ ਸੀ ਕਿ ਬਾਕੀ ਬੈਂਕਾਂ ਦੀ ਨਜ਼ਰ ਅਤੇ ਦਿੱਲੀ ਸਰਕਾਰ ਦੀ ਸੋਚ ਇਹ ਸੀ ਕਿ ਇਸ ਰਾਮਗੜੀਆ ਕੌਮ ਦੇ ਪੁਰਖਿਆਂ ਦੀ ਵਿਰਾਸਤ ਵਾਲੀ ਬੈਂਕ ਨੂੰ ਕਿਸੇ ਹੋਰ ਬੈਂਕ ਵਿੱਚ ਮਰਜ ਕਰਕੇ ਸਿੱਖਾਂ ਦੇ ਇਸ ਬੈਂਕ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ । ਕਿਹਾ ਗਿਆ ਕਿ ਇਸ ਬੈਂਕ ਨੂੰ ਕੋਈ ਬਚਾ ਨਹੀਂ ਸਕਦਾ ਤੁਸੀਂ ਸਾਡੇ ਤੋਂ ਜੋ ਚਾਹੋ ਉਹ ਲਓ ਤੇ ਆਪਣੀਆਂ ਮੌਜਾਂ ਕਰੋ ਪਰ ਅਸੀਂ ਹਾਰ ਨਹੀਂ ਮੰਨੀ । ਉਹਨਾਂ ਨੇ ਅੜਿਕੇ ਡਾਏ ਅਤੇ ਫਾਈਲ ਐਲਜੀ ਕੋਲ ਨਹੀਂ ਜਾਣ ਦਿੱਤੀ ਜਿਸ ਕਾਰਨ ਬੈਂਕ ਨੂੰ ਸ਼ੇਅਰ ਕੈਪੀਟਲ ਵਧਾਉਣ ਦੀ ਆਗਿਆ ਨਹੀਂ ਮਿਲ ਸਕੀ । ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੱਕ ਪਹੁੰਚ ਕੀਤੀ ਅਤੇ ਇਸ ਪੂਰੇ ਮਸਲੇ ਦੇ ਹੱਲ ਲਈ ਯਤਨ ਕੀਤੇ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਲਾਲਚ ਭੇਦਭਾਵ ਅਤੇ ਕੌਮ ਦੀ ਇਸ ਵਿਰਾਸਤੀ ਸਿੱਖ ਬੈਂਕ ਨੂੰ ਬਚਾਉਣ ਲਈ ਗੁਰੂ ਸਾਹਿਬ ਕੋਲ ਅਰਦਾਸ ਕੀਤੀ। ਪਰਮਾਤਮਾ ਦੀ ਕਿਰਪਾ ਨਾਲ ਸਰਕਾਰ ਬਦਲੀ ਅਸੀਂ ਆਪਣੇ ਯਤਨ ਜਾਰੀ ਰੱਖੇ ਇਹਨਾਂ ਯਤਨਾਂ ਨੂੰ ਬੂਰ ਪਾਉਣ ਵਿੱਚ ਦਿੱਲੀ ਦੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਭਰਪੂਰ ਮਦਦ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਦੇ ਲੈਫਟੀਨੈਂਟ ਜਨਰਲ ਵੀਕੇ ਸੁਖਸੈਨਾ ਕੈਬਨਟ ਮੰਤਰੀ ਰਵੀਇੰਦਰ ਇੰਦਰਾਜ ਸਿੰਘ ਅਤੇ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਅਣਥੱਕ ਯਤਨਾ ਸਦਕਾ ਰਾਮਗੜੀਆ ਬੈਂਕ ਪਹਾੜਗੰਜ ਅਤੇ ਇਸ ਦੀਆਂ ਚਾਰ ਬਰਾਂਚਾਂ ਨੂੰ ਰਿਜਰਵ ਬੈਂਕ ਆਫ ਇੰਡੀਆ ਅਤੇ ਦਿੱਲੀ ਸਰਕਾਰ ਨੇ ਸ਼ੇਅਰ ਕੈਪੀਟਲ ਵਧਾਉਣ ਦੀ ਆਗਿਆ ਦੇ ਦਿੱਤੀ । ਜਿਕਰ ਯੋਗ ਹੈ ਕਿ ਰਾਮਗੜੀਆ ਬੈਂਕ ਜਦੋਂ ਤੋਂ ਬੀਬੀ ਰਣਜੀਤ ਕੌਰ ਦੀ ਦੇਖਰੇਖ ਵਿੱਚ ਆਇਆ ਹੈ ਉਦੋਂ ਤੋਂ ਘਾਟੇ ਵਾਲੇ ਇਸ ਬੈਂਕ ਨੂੰ ਲਾਭ ਵਿੱਚ ਕੀਤਾ ਗਿਆ ਅਤੇ ਆਉਂਦੇ ਛੇ ਮਹੀਨਿਆਂ ਵਿੱਚ ਇਸ ਬੈਂਕ ਵੱਲੋਂ ਕਰਜ਼ਾ ਦੇਣ ਦੀ ਵਿਵਸਥਾ ਵੀ ਸ਼ੁਰੂ ਹੋ ਜਾਵੇਗੀ ਅਜਿਹੀ ਆਸ ਪ੍ਰਗਟ ਕੀਤੀ ਜਾ ਰਹੀ ਹੈ । ਬੀਬੀ ਰਣਜੀਤ ਕੌਰ ਨੇ ਦਿੱਲੀ ਵਿੱਚ ਆਪਣੀ ਮਿਹਨਤ ਇਮਾਨਦਾਰੀ ਅਤੇ ਜਜ਼ਬੇ ਨਾਲ ਰਾਮਗੜੀਆ ਬੈਂਕ ਨੂੰ ਬਚਾ ਕੇ ਘਾਟੇ ਵਿੱਚੋਂ ਕੱਢ ਕੇ ਮੁਨਾਫੇ ਵਿੱਚ ਲਿਆ ਕੇ ਸ਼ੇਅਰ ਕੈਪੀਟਲ ਵਧਾ ਕੇ ਅਤੇ ਭਵਿੱਖ ਵਿੱਚ ਇਸ ਬੈਂਕ ਨੂੰ ਬੁਲੰਦੀਆਂ ਤੇ ਲਿਜਾਣ ਦਾ ਜਿਹੜਾ ਪ੍ਰਣ ਲਿਆ ਸੀ ਉਹ ਪੂਰਾ ਹੋ ਚੁੱਕਾ ਹੈ ਤੇ ਚੰਗੀ ਗੱਲ ਇਹ ਹੈ ਕਿ ਬੈਂਕ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਭੱਤੇ ਆਦਮੀ ਅਦਾ ਕੀਤੇ ਜਾ ਰਹੇ ਹਨ ਜੋ ਕਿ ਇੱਕ ਸ਼ਲਾਘਾ ਯੋਗ ਕਾਰਜ ਹੈ । ਬੀਬੀ ਰਣਜੀਤ ਕੌਰ ਨੇ ਕਿਹਾ ਕਿ ਓਹ ਮੁੱਖ ਮੰਤਰੀ ਰੇਖਾ ਗੁਪਤਾ ਕੈਬਨਟ ਮੰਤਰੀ ਰਵੀ ਇੰਦਰਾਜ ਸਿੰਘ ਦਿੱਲੀ ਦੇ ਲੈਫਟੀਨੈਂਟ ਜਨਰਲ ਸ਼੍ਰੀ ਵੀ ਕੇ ਸੁਖਸੈਨਾ ਅਤੇ ਖਾਸ ਕਰਕੇ ਦਿੱਲੀ ਸਰਕਾਰ ਵਿੱਚ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੈਂਕ ਨੂੰ ਡੁੱਬਣ ਤੋਂ ਬਚਾਉਣ ਲਈ ਅਤੇ ਸ਼ੇਅਰ ਕੈਪੀਟਲ ਵਧਾਉਣ ਲਈ ਆਪਣਾ ਵੱਡਾ ਯੋਗਦਾਨ ਪਾਇਆ ।