ਚੰਡੀਗੜ੍ਹ -ਪੰਜਾਬ ਹੁਣ ਮੰਨੋਰੰਜ਼ਨ ਦਾ ਹੱਬ ਬਣਦਾ ਜਾ ਰਿਹਾ ਹੈ ਤੇ ਪੰਜਾਬੀ ਫਿਲਮਾਂ ਜ਼ਿਆਦਾ ਗਿਣਤੀ ਵਿਚ ਬਣਨ ਕਰਕੇ ਵਪਾਰ ਵੀ ਵਧਿਆ ਹੈ ਇਸੇ ਕਰਕੇ ਮੰਨੋਰੰਜ਼ਨ ਦੇ ਖੇਤਰ ਨੂੰ ਅੱਗੇ ਵਧਾਉਣ ਲਈ ਪੱਤਰਕਾਰਾਂ ਵਿੱਚ ਵੀ ਵਾਧਾ ਹੋਇਆ ਹੈ। ਫਿਰ ਚਾਹੇ ਉਹ ਸੈਟਾਲਾਈਟ ਚੈਨਲ ਹੋੋਣ ਜਾਂ ਫਿਰ ਵੈਬ ਚੈਨਲ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਹਰ ਕੋਈ ਯੋਗਦਾਨ ਪਾ ਰਿਹਾ ਹੈ ਤੇ ਇਸ ਖੇਤਰ ਵਿੱਚ ਪੱਤਰਕਾਰਾਂ ਨੂੰ ਬਹੁਤ ਦਰਪੇਸ਼ ਮੁਸ਼ਕਿਲਾਂ ਆ ਰਹੀਆਂ ਸਨ। ਜਿਹਨਾਂ ਨੂੰ ਦੂਰ ਕਰਨ ਲਈ ਇਕ ਸੰਸਥਾ ਹੋਣੀ ਜ਼ਰੂਰੀ ਸੀ, ਇਸੇ ਲਈ ਵੱਖ ਵੱਖ ਟੀਵੀ ਚੈਨਲਾਂ ਤੇ ਪ੍ਰਿੰਟ ਮੀਡੀਆ ਦੇ ਮੁੱਖੀਆਂ ਨੇ ਮਿਲਕੇ ਫੈਸਲਾ ਕੀਤਾ ਕਿ ਅਜਿਹੀ ਸੰਸਥਾ ਹੋਣੀ ਜ਼ਰੂਰੀ ਹੈ। ਜਿਸ ਵਿੱਚ ਬੈਠ ਕੇ ਮੁਸ਼ਕਿਲਾਂ ਤੇ ਚਰਚਾ ਕੀਤੀ ਜਾ ਸਕੇ , ਸਾਰਿਆਂ ਦੇ ਉਧਮ ਸਦਕਾ ਇਕ ਮਾਨਤਾ ਪ੍ਰਾਪਤ ਬੋਡੀ ਦਾ ਗਠਨ ਕੀਤਾ ਗਿਆ, ਜਿਸਦਾ ਨਾਮ ਇੰਟਰਟਨਮੈਂਟ ਪ੍ਰੈਸ ਅੇਸੋਸੀਏਸ਼ਨ ਰੱਖਿਆ ਗਿਆ। ਅੱਜ ਮੋਹਾਲੀ ਦੇ ਸਥਾਨਕ ਹੋਟਲ ਵਿੱਚ ਐਸੋਸੀਏਸ਼ਨ ਦੇ ਸਰਪਰੱਸਤ ਏਬੀਸੀ ਨਿਊਜ਼ ਦੇ ਮੁੱਖੀ ਸ.ਜਗਤਾਰ ਸਿੰਘ ਭੂੱਲਰ ਦੀ ਰਹਿਨੁਮਾਈ ਹੇਠ ਸੰਸਥਾ ਦੀ ਪਲੇਠੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਫੋਰਐਵਰ ਟੀਵੀ ਚੈਨਲ ਤੋਂ ਜਸ਼ਨ ਗਿੱਲ ਨੂੰ ਬਤੌਰ ਚੇਅਰਮੈਨ ਨਿਯੁਕਤ ਕੀਤਾ ਗਿਆ, ਇਸ ਸੰਸਥਾ ਵਿੱਚ ਲਿਸ਼ਕਾਰਾ ਟੀਵੀ ਤੋਂ ਕੁਲਵੰਤ ਗਿੱਲ ਨੂੰ ਪ੍ਰਧਾਨ, ਪੋਲੀਵੁੱਡ ਪੋਸਟ ਤੋਂ ਹਰਜਿੰਦਰ ਸਿੰਘ ਜਵੰਦਾ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ, ਡਰੀਮ ਪੰਜਾਬੀ ਤੋਂ ਦਿਨੇਸ਼ ਨੂੰ ਖਜ਼ਾਨਚੀ , ਸੀਨੀਅਰ ਮੀਤ ਪ੍ਰਧਾਨ ਚਸਕਾ ਟੀਵੀ ਤੋਂ ਸੰਦੀਪ ਜੋਸ਼ੀ , ਪੰਜਾਬੀ ਟਿਕਾਣਾ ਤੋਂ ਸੁਖਵਿੰਦਰ ਸੁੱਖੀ ਨੂੰ ਮੀਤ ਪ੍ਰਧਾਨ, ਲਿਸ਼ਕਾਰਾ ਟੀਵੀ ਤੋਂ ਤੇਜਿੰਦਰ ਕੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ , ਡੇਲੀ ਪੋਸਟ ਤੋਂ ਸੰਦੀਪ ਕੰਬੋਜ਼ ਨੂੰ ਮੀਤ ਪ੍ਰਧਾਨ, ਆਰ.ਬੇ.ਜੇ ਚੌਹਾਨ ਨੂੰ ਮੀਤ ਪ੍ਰਧਾਨ, ਪੇਂਡੂ ਟੀਵੀ ਤੋਂ ਮਨਿੰਦਰ ਸਿੰਘ ਨੂੰ ਮੀਤ ਪ੍ਰਧਾਨ, ਲਿਵਆਨ ਚੈਨਲ ਤੋਂ ਰਮਨਦੀਪ ਸਿੰਘ ਨੂੰ ਮੀਤ ਪ੍ਰਧਾਨ , ਵਰਲਡ ਪੰਜਾਬੀ ਤੋਂ ਸ਼ਿਵਮ ਮਹਾਜਨ ਨੂੰ ਸਟੇਜ ਸਕੱਤਰ, ਫੈਕਟ ਨਿਊਜ ਤੋਂ ਮਨਪ੍ਰੀਤ ਔਲਖ ਨੂੰ ਪ੍ਰੈਸ ਸੈਕਟਰੀ , ਸਿੱਧੀ ਗੱਲ ਟੀਵੀ ਚੈਨਲ ਤੋਂ ਨਰਿੰਜਨ ਲਹਿਲ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਸ.ਕੁਲਬੀਰ ਸਿੰਘ ਕਲਸੀ ਨੂੰ ਫਾਇਨੈਸ਼ਨਲ ਵਰਲਡ ਦਾ ਸਲਾਹਕਾਰ ਨਿਯੁਕਤ ਕੀਤਾ ਹੈ, ਉਡਾਰੀ ਚੈਨਲ ਤੋਂ ਸਿਮਰਨਜੀਤ ਸਿੰਘ ਸਲਾਹਕਾਰ ਤੇ ਅਮਨਦੀਪ ਸਿੰਘ ( ਸਿੰਗਲ ਟਰੈਕ ਸਟੂਡਿਓ ਤੇ ਪੰਜਾਬੀ ਦੁਨੀਆ ਡਾਟ ਕਾਮ ) ਨੂੰ ਮੈਂਬਰ ਲਗਾਇਆ ਗਿਆ ਹੈ ਇਸ ਸੰਸਥਾ ਵਿੱਚ ਕੈਮਰਾਮੈਨ ਨਿਤਿਨ ( ਡੇਲੀ ਪੋਸਟ ) ਨੂੰ ਮੈਂਬਰ, ਦੈਨਿਕ ਸਵੇਰਾ ਤੋਂ ਮਨਪ੍ਰੀਤ ਖੂੱਲਰ ਨੂੰ ਮੈਂਬਰ, ਕੁਦਰਤ ਟੀਵੀ ਤੋਂ ਰੋਹਿਤ ਬਜਾਜ , ਗਰੇਟ ਪੰਜਾਬ ਟੀਵੀ ਤੋਂ ਸੁਮਿਤ ਖੰਨਾ ਨੂੰ ਮੈਂਬਰ ਲਿਆ ਗਿਆ ਹੈ , ਇਸ ਖਾਸ ਮੌਕੇ ਤੇ ਹਰਜਿੰਦਰ ਜਵੰਦਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਸੀ ਇਕ ਅਜਿਹੀ ਸੰਸਥਾ ਬਨਾਉਣ ਦੀ ਤੇ ਅੱਜ ਉਹ ਸੰਸਥਾ ਬਣਾ ਕੇ ਖੁਸ਼ ਹਨ , ਸੰਸਥਾ ਦੇ ਪ੍ਰਧਾਨ ਕੁਲਵੰਤ ਗਿੱਲ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਉਸਦਾ ਹੱਲ ਕੀਤਾ ਜਾਵੇਗਾ ਤੇ ਲੋੜ ਪੈਣ ਤੇ ਪੱਤਰਕਾਰਾਂ ਦੀ ਮਦਦ ਵੀ ਕੀਤੀ ਜਾਵੇਗੀ ਹੋਰ ਤਾਂ ਹੋਰ ਹਰ ਪੱਤਰਕਾਰ ਦਾ 5 ਲੱਖ ਦਾ ਬੀਮਾ ਵੀ ਕਰਵਾਇਆ ਜਾਵੇਗਾ, ਚੇਅਰਮੈਨ ਜਸ਼ਨ ਗਿੱਲ ਨੇ ਕਿਹਾ ਕਿਹਾ ਪੱਤਰਕਾਰ ਤੇ ਕੋਈ ਵੀ ਮੁਸੀਬਤ ਪੈਂਦੀ ਹੈ ਤਾਂ ਈ.ਪੀ.ਏ ਦੀ ਸਾਰੀ ਟੀਮ ਉਸ ਲੋੜਵੰਦ ਪੱਤਰਕਾਰ ਦੀ ਮਦਦ ਕਰੇਗੀ, ਸੰਸਥਾ ਦੀ ਜਨਰਲ ਸੈਕਟਰੀ ਤੇਜਿੰਦਰ ਕੌਰ ਨੇ ਕਿਹਾ ਕਿ ਸੰਸਥਾ ਦਾ ਆਉਣ ਵਾਲੇ ਦਿਨਾਂ ਵਿਚ ਇਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਮੈਂਬਰਾਂ ਦੀ ਤਾਜ਼ਪੋਸ਼ੀ ਹੋਵੇਗੀ ਇਸ ਪ੍ਰੋਗਰਾਮ ਵਿੱਚ ਰਾਜਨੀਤੀ, ਫਿਲਮਾਂ ਪ੍ਰਮੋਟ ਕਰਨ ਵਾਲੀਆਂ ਪੀ.ਆਰ ਕੰਪਣੀਆਂ ਤੇ ਫਿਲਮ ਜਗਤ ਨਾਲ ਜੁੜੀਆਂ ਵੱਡੀਆਂ ਹਸਤੀਆਂ ਸ਼ਿਕਰਤ ਕਰਨਗੀਆਂ