ਨਵੀਂ ਦਿੱਲੀ -ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਦਰ ਬਾਜ਼ਾਰ ਦੇ ਬਾਜ਼ਾਰ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਲਈ ਲਗਭਗ 27 ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਗਈ। ਵਪਾਰੀਆਂ ਵਿੱਚ ਬਹੁਤ ਦਹਿਸ਼ਤ ਸੀ ਜਿਸ ਕਾਰਨ ਸਦਰ ਬਾਜ਼ਾਰ ਦੇ ਕਈ ਬਾਜ਼ਾਰ ਬੰਦ ਕਰ ਦਿੱਤੇ ਗਏ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਹ ਅੱਗ ਸ਼ਾਮ 4:00 ਵਜੇ ਦੇ ਕਰੀਬ ਲੱਗੀ, ਜਿਸਦੀ ਜਾਣਕਾਰੀ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਪੁਲਿਸ ਨੂੰ ਦਿੱਤੀ ਗਈ, ਜਿਸ ਕਾਰਨ ਉਹ ਤੁਰੰਤ ਹਰਕਤ ਵਿੱਚ ਆਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪੰਮਾ ਨੇ ਕਿਹਾ ਕਿ ਜੇਕਰ ਇਹ ਹਾਦਸਾ ਰਾਤ ਨੂੰ ਵਾਪਰਿਆ ਹੁੰਦਾ ਤਾਂ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਤਾਰਾਂ ਦੇ ਜੰਜਾਲਾ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਕਾਰਨ ਵੀ ਕਈ ਵਾਰ ਸ਼ੋਰਟ ਸਰਕੀਟ ਲੱਗਦੇ ਹਨ ਜੋ ਕਿ ਕਈ ਵਾਰ ਅੱਗ ਲਗਣ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਤਾਰਾਂ ਦੇ ਜੰਜਾਲਾ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।