ਨੈਸ਼ਨਲ

‘ਕੌਰਨਾਮਾ-2’ ਜਨਰਲ ਸ਼ਹੀਦ ਭਾਈ ਪੰਜਵੜ੍ਹ ਦੀ ਬਰਸੀ ’ਤੇ ਸ਼ਹੀਦ ਸਿੰਘਣੀਆਂ ਦੇ ਵਾਰਸਾਂ ਵੱਲੋਂ ਜਾਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 12, 2025 07:07 PM

ਨਵੀਂ ਦਿੱਲੀ -ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ‘ਕੌਰਨਾਮਾ-2’ ਕੇ.ਸੀ.ਐਫ. ਦੇ ਦੂਜੇ ਮੁਖੀ ਜਨਰਲ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਇਤਿਹਾਸਕ ਧਰਤੀ ਪੰਜਵੜ੍ਹ ਤੋਂ ਜਾਰੀ ਕੀਤੀ ਗਈ। ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਵੱਲੋਂ ਆਰੰਭ ਕਰਵਾਈ ਤੇ ਖਾਲਸਤਾਨੀ ਚਿੰਤਕ ਭਾਈ ਦਲਜੀਤ ਸਿੰਘ ਦੀ ਅਗਵਾਈ ’ਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਇਹ ਕਿਤਾਬ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਦੇ ਵਾਰਸਾਂ ਤੇ ਬੀਬੀਆਂ ਵੱਲੋਂ ਸੰਗਤਾਂ ਦੇ ਸਨਮੁੱਖ ਕੀਤੀ ਗਈ। ਇਸ ਮੌਕੇ ਬੋਲਦਿਆ ਭਾਈ ਦਲਜੀਤ ਸਿੰਘ ਖਾਲਸਾ ਜੀ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਲਈ ਯਤਨ ਜਾਰੀ ਰੱਖਣ ਪ੍ਰਤੀ ਆਸਾਵੰਦ ਹੁੰਦਿਆ ਕਿਹਾ ਕਿ ਹੁਣ ਸਮਾਂ ਇਕੱਲੇ ਇਕੱਲੇ ਖਾੜਕੂ ਸਿੰਘ ਤੇ ਸਿੰਘਣੀ ਦੀ ਕੁਰਬਾਨੀ ਤੇ ਪ੍ਰਾਪਤੀਆਂ ਨੂੰ ਸਾਂਭਣ ਦਾ ਹੈ। ਉਹਨਾਂ ਖਾਲਸਾ ਰਾਜ ਦੇ ਸੰਕਲਪ ਨੂੰ ਸਪੱਸਟ ਕਰਦਿਆ ਕਿਹਾ ਕਿ ਇਹ ਸਾਰੀਆਂ ਕੁਰਬਾਨੀਆਂ ਖਾਲਸਤਾਨ ਦੀ ਸਥਾਪਨਾ ਲਈ ਸੀ ਨਾ ਕਿ ਕਿਸੇ ਪਾਰਲੀਮੈਂਟ ਰਾਹ ਪੈ ਕੇ ਵਜ਼ੀਰੀਆਂ ਹਾਸਲ ਕਰਨ ਲਈ। ਪੰਚ ਪ੍ਰਧਾਨੀ ਜਥੇ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਦੀ ਬੇਨਤੀ ਕਰਦਿਆ ਕਿਹਾ ਕਿ ਸਟੇਟ ਤੇ ਉਸ ਦੇ ਟੂਲਜ ਵੱਲੋਂ ਖਾੜਕੂ ਲਹਿਰ ਦੇ ਮਾਣਮੱਤੇ ਇਤਿਹਾਸ ਨੂੰ ਰੋਲਣ ਦਾ ਨਿਖਿੱਧ ਰੋਲ ਅਦਾ ਕੀਤਾ, ਉਹਨਾਂ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਇਤਿਹਾਸ ਤੋਂ ਪ੍ਰਰੇਣਾ ਲੈਣ ਦੀ ਅਪੀਲ ਵੀ ਕੀਤੀ। ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਜੁਝਾਰੂ ਲਹਿਰ ਨਾਲ ਗੈਂਗਸਟਰਵਾਦ ਨੂੰ ਜੋੜਨ ਦੀ ਸਾਜ਼ਿਸ਼ ਨੂੰ ਨਕਾਮ ਕਰਦਿਆ ਕਿਹਾ ਕਿ ਇਹ ਸ਼ਹੀਦ ਸਿੰਘਾਂ ਦਾ ਰਾਹ ਨਾ ਸੀ, ਨਾ ਹੈ ਤੇ ਨਾ ਹੀ ਰਹੇਗਾ। ਸ੍ਰੀ ਆਖੰਡ ਪਾਠ ਤੇ ਕੀਰਤਨ ਦੀ ਸਮਾਪਤੀ ਉਪਰੰਤ ਢਾਡੀ ਤੇ ਕਵੀਸਰੀ ਜਥਿਆਂ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਵੀਰ ਰਸ ਨਾਲ ਨਿਹਾਲ ਕੀਤਾ। ਇਲਾਕੇ ਦੇ ਵੱਡੀ ਗਿਣਤੀ ’ਚ ਸ਼ਹੀਦ ਸਿੰਘਾਂ ਦੇ ਵਾਰਸਾਂ ਨੂੰ ਸਨਮਾਨਤ ਵੀ ਕੀਤਾ ਗਿਆ। ਭਾਈ ਨਰਾਇਣ ਸਿੰਘ ਚੌੜਾ ਵੱਲੋਂ ਰਚਿਤ ਦਸਤਾਵੇਜ ‘ਖਾਲਸਤਾਨ ਵਿਰੁੱਧ ਸਾਜ਼ਿਸ਼’ ਦੀ ਕਾਪੀ ਸ਼ਹੀਦ ਭਾਈ ਲਾਭ ਸਿੰਘ ਦੇ ਸਪੁੱਤਰ ਭਾਈ ਰਾਜੇਸਵਰ ਸਿੰਘ ਨੂੰ ਵੀ ਭੇਂਟ ਕੀਤੀ ਗਈ। ਸਟੇਜ ਤੋਂ ਭਾਈ ਗੁਰਪਾਲ ਸਿੰਘ ਵੱਲੋਂ ਪੰਜਾਬੀ ’ਚ ਉਲੱਥਾ ਕੀਤੀ ਪੁਸਤਕ ‘ਸਿੱਖ ਰਾਜ ਦਾ ਖਿਆਲ’ ਵੀ ਜਾਰੀ ਕੀਤੀ ਗਈ। ਸ਼ਹੀਦੀ ਸਮਾਗਮ ਵਿੱਚ ਭੈਣ ਦਵਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ, ਭਾਈ ਦਲਜੀਤ ਸਿੰਘ ਪੰਜਵੜ੍ਹ, ਭੈਣ ਅੰਮ੍ਰਿਤ ਕੌਰ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ, ਭਾਊ ਬਲਦੇਵ ਸਿੰਘ ਪੰਜਵੜ੍ਹ, ਜਸਵੀਰ ਸਿੰਘ ਖਾਡੂਰ, ਭਾਈ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੰਝੀਆ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਪੰਥਕ ਜਥਾ ਮਾਲਵਾ ਤੇ ਮਾਝਾ ਦੇ ਸੇਵਾਦਾਰ, ਭਾਈ ਪਰਮਜੀਤ ਸਿੰਘ ਮਾਲੂਵਾਲ, ਲੇਖਕ ਭਾਈ ਸਰਬਜੀਤ ਸਿੰਘ ਘੁੰਮਾਣ ਤੇ ਵਾਰਸਤ ਪੰਜਾਬ ਦੇ ਤਰਸੇਮ ਸਿੰਘ ਝੰਡੂਖੇੜਾ ਆਦਿ ਵੀ ਸ਼ਾਮਲ ਸਨ।ਸਟੇਜ ਦੀ ਕਾਰਵਾਈ ਨੂੰ ਭਾਈ ਰਾਮ ਸਿੰਘ ਨੇ ਸੁਚੱਜੇ ਢੰਗ ਨਾਲ ਸੰਭਾਲਿਆ।

Have something to say? Post your comment

 
 
 

ਨੈਸ਼ਨਲ

ਬਦਰੀਨਾਥ-ਹੇਮਕੁੰਟ ਸਾਹਿਬ ਯਾਤਰਾ 'ਤੇ ਮਾਨਸੂਨ ਦਾ ਅਸਰ, ਹਾਈਵੇਅ ਬੰਦ ਹੋਣ ਕਾਰਨ ਸ਼ਰਧਾਲੂਆਂ ਦੀ ਗਿਣਤੀ ਘਟੀ

ਤਰਲੋਚਨ ਸਿੰਘ ਸਾਬਕਾ ਐਮਪੀ ਵਲੋਂ ਪੰਜ ਪਿਆਰਿਆਂ ਨੂੰ 'ਪੰਜ ਹਿੰਦੂ' ਦਸ ਕੇ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼ ਦਾ - ਸਰਨਾ

ਦਿੱਲੀ ਕਮੇਟੀ ਦੀ ਬਦਹਾਲੀ ਲਈ ਮੌਜੂਦਾ ਪ੍ਰਬੰਧਕ ਜ਼ਿੰਮੇਵਾਰ : ਜਸਮੀਤ ਸਿੰਘ ਪੀਤਮਪੁਰਾ

ਦਿੱਲੀ ਕਮੇਟੀ ਪੰਥ ਵਿਰੁੱਧ ਪੈਂਦੀਆਂ ਪੋਸਟਾਂ ਦੀ ਨਿਗਰਾਨੀ ਲਈ ਮਜਬੂਤ ਆਈ ਟੀ ਵਿੰਗ ਬਣਾਵੇ- ਪਰਮਜੀਤ ਸਿੰਘ ਵੀਰਜੀ

ਕੇਰਲਾ ਦੀ ਨਰਸ ਬੀਬੀ ਦੀ ਫ਼ਾਂਸੀ ਨੂੰ ਰੋਕਣ ਲਈ ਆਵਾਜ ਉਠਾਉਣ ਵਾਲੀ ਸੁਪਰੀਮ ਕੋਰਟ ਸ. ਬਲਵੰਤ ਸਿੰਘ ਰਾਜੋਆਣਾ ਬਾਰੇ ਚੁੱਪ ਕਿਉਂ ? : ਮਾਨ

ਜਗਦੀਸ਼ ਟਾਈਟਲਰ ਦੇ ਖਿਲਾਫ ਪੁੱਲ ਬੰਗਸ਼ ਮਾਮਲੇ ’ਚ ਪ੍ਰਮੁੱਖ ਗਵਾਹ ਹਰਪਾਲ ਕੌਰ ਨੇ ਦਰਜ ਕਰਵਾਏ ਬਿਆਨ

ਸਿੱਖ ਬੀਬੀਆਂ ਦੀ ਸ਼ਹਾਦਤਾਂ ਦੀ ਗਾਥਾ ‘ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ

ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਬੁੱਤ ਲਗਵਾਣ ਦੇ ਫੈਸਲੇ ਦਾ ਮੁੱਖਮੰਤਰੀ ਹਰਿਆਣਾ ਦਾ ਧੰਨਵਾਦ: ਤਰਲੋਚਨ ਸਿੰਘ

ਦਿੱਲੀ ਯੂਨੀਵਰਸਿਟੀ ਸਿਖ ਸ਼ਹਾਦਤਾਂ ਦੇ ਇਤਿਹਾਸ ਬਾਰੇ ਸਿੱਖ ਇਤਿਹਾਸਕਾਰ, ਬੁਧੀਜੀਵੀ, ਐਸਜੀਪੀਸੀ, ਦਿੱਲੀ ਕਮੇਟੀ ਨਾਲ ਸੰਪਰਕ ਕਰੇ: ਕੌਛੜ

ਦਿੱਲੀ ਗੁਰਦੁਆਰਾ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਲਈ ਪਹੁੰਚ ਕਰਕੇ ਸਿੱਖਾਂ ਦੀ ਬਾਂਹ ਫੜੀ: ਕਾਲਕਾ, ਕਾਹਲੋਂ