ਚੰਡੀਗੜ੍ਹ - ਗੀਤਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਦਾ ਪੁਰਾਣੇ ਸਮਿਆਂ ਵਿੱਚ ਆਉਂਦੇ ਈ .ਪੀ. ਰਿਕਾਰਡ 27 ਜੁਲਾਈ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਪੱਥਰ ਦੇ ਰਿਕਾਰਡ ਗੀਤ ਹੁੰਦਾ ਸੀ ਮਗਰੋਂ ਹੋਰ ਚੀਜ਼ ਦੇ ਰਿਕਾਰਡ ਆ ਗਏ ਕਿਉਂਕਿ ਪੱਥਰ ਦੇ ਰਿਕਾਰਡ ਥੋੜੀ ਜਿਹੀ ਠੇਸ ਲੱਗਣ ਨਾਲ ਟੁੱਟ ਜਾਂਦੇ ਸੀ। ਐਲ ਪੀ ਰਿਕਾਰਡ ਵਿੱਚ 8-9 ਗੀਤ ਹੁੰਦੇ ਸੀ ਅਤੇ ਈ.ਪੀ ਵਿਚ 4 ਗੀਤ ਹੁੰਦੇ ਸੀ। ਹੁਣ ਸਰਬੰਸ ਦੇ ਇਨਰੂਟ ਮਿਊਜ਼ਿਕ ਦੁਆਰਾ ਨਿਰਮਾਤਾ ਕੀਤੇ 2 ਗੀਤ "ਬੇਗ਼ਾਨਾ ਪੁੱਤ", "ਵਿਉਪਾਰੀ" ਨੂੰ ਸੰਗੀਤਕ ਧੁਨਾਂ ਜੱਸ ਖਰੌੜ ਨੇ ਪ੍ਰਦਾਨ ਕੀਤੀਆਂ ਹਨ ਜਦਕਿ "23 ਜ਼ਿਲ੍ਹੇ", "ਧੋਖਾ" ਵਿਚ ਸੰਗੀਤ ਹਾਈ ਫਲੇਮ ਮਿਊਜ਼ਿਕ ਨੇ ਦਿੱਤਾ ਹੈ। ਵਿਸ਼ੇਸ਼ ਯੋਗਦਾਨ ਗੁਰਜੋਤ ਸਿੰਘ, ਗੁਰਚੇਤ ਚਿੱਤਰਕਾਰ, ਕਮਲ ਰਾਜਪਾਲ ਤੇ ਜੱਸ ਖਰੌੜ ਦਾ ਹੈ