ਅੰਮਿਤਸਰ - ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀ ਭਰੀਆਂ ਈ ਮੇਲ ਤੋ ਮਿਲਣ ਤੋ ਬਾਅਦ ਇਹ ਮਾਮਲਾ ਭਾਰਤੀ ਪਾਰਲੀਮੈਂਟ ਤੋ ਲੈ ਕੇ ਦੁਨੀਆਂ ਭਰ ਦੇ ਸਿੱਖਾਂ ਨੇ ਉਠਾਇਆ ਪਰ ਮਜਾਲ ਹੈ ਕਿ ਅੰਮ੍ਰਿਤਸਰ ਦਾ ਪੁਲੀਸ ਪ੍ਰਸ਼ਾਸ਼ਨ ਜਾਗੇ।ਅੰਮ੍ਰਿਤਸਰ ਦਾ ਪੁਲੀਸ ਪ੍ਰਸ਼ਾਸ਼ਨ ਹਾਲੇ ਤਕ ਅਵੇਸਲਾ ਹੋਇਆ ਬੈਠਾ ਹੈ। ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਬਾਹੀ ਤੇ ਬਣੇ ਪਲਾਜਾ ਦੀਆਂ ਦੁਕਾਨਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁੰਦਰੀਕਰਨ ਦੌਰਾਨ ਬਣੀਆਂ ਦੁਕਾਨਾਂ ਦੇ ਨੇੜੇ ਖਾਲੀ ਜਗ੍ਹਾ ਤੇ ਅੱਜ ਵੀ ਅਣਪਛਾਤੇ ਲੋਕਾਂ ਦਾ ਕਬਜਾ ਹੈ। ਅਣਜਾਣ ਲੋਕਾਂ ਨੇ ਨਜਾਇਜ ਕਬਜੇ ਕਰਕੇ ਉਥੇ ਆਪਣਾ ਸਮਾਨ ਰਖਿਆ ਹੋਇਆ ਹੈ, ਜਿਸ ਬਾਰੇ ਕਿਸੇ ਨੂੰ ਜਾਣਕਾਰੀ ਨਹੀ ਹੁੰਦੀ ਕਿ ਇਸ ਸਮਾਨ ਵਿਚ ਕੀ ਹੈ।ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈ ਮੇਲ ਮਿਲਣ ਤੋ ਬਾਅਦ ਸ਼ੁਰੂ ਦੇ ਦਿਨਾ ਵਿਚ ਪੁਲੀਸ ਨੇ ਬੜੀ ਹੀ ਸਰਗਰਮੀ ਨਾਲ ਤਲਾਸ਼ੀ ਮੁੰਹਿਮ ਚਲਾਈ ਸੀ ਪਰ ਦਿਨ ਬੀਤਣ ਤੋ ਬਾਅਦ ਹਲਾਤ ਫਿਰ ਪੁਰਾਣੀਆਂ ਲੀਹਾਂ ਤੇ ਆ ਗਏ ਹਨ। ਅਜੀਬ ਕਿਸਮ ਦੇ ਕਪੜੇ ਪਾਈ ਪੱਕੇ ਤੌਰ ਤੇ ਰਿਹਾੲਸ਼ੀ ਇਹ ਅਣਜਾਣ ਲੋਕ ਯਾਤਰੀਆਂ ਦੇ ਮਨਾ ਵਿਚ ਖੋਫ਼ ਪੈਦਾ ਕਰ ਰਹੇ ਹਨ।ਇਸ ਸੰਬਧੀ ਐਸ ਐਚ ਓ ਗਲਿਆਰਾ ਚੌਕੀ ਸ੍ਰ ਬਲਬੀਰ ਸਿੰਘ ਨਾਲ ਗਲ ਕਰਨਾ ਤੇ ਉਨਾਂ ਅਕਿਹਾ ਕਿ ਇਨਾ ਲੋਕਾਂ ਨੁੰ ਹਟਾਉਣ ਲਈ ਅਸੀ ਕਾਰਵਗਾਈ ਸ਼ੁਰੂ ਕੀਤਾ ਹੋਈ ਹੈ ਜਿਸ ਦੇ ਜਲਦ ਹੀ ਸਾਰਥਿਕ ਨਤੀਜੇ ਸਾਹਮਣੇ ਆਉਣਗੇ।