ਪੰਜਾਬ

ਪੰਜਾਬ ਨੂੰ ਦੇਸ਼ ਦੇ ਸੈਮੀ-ਕੰਡਕਟਰ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ-ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | July 25, 2025 08:47 PM

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਮਜ਼ਬੂਤ ਸੈਮੀ-ਕੰਡਕਟਰ ਈਕੋ-ਸਿਸਟਮ ਵਿਕਸਤ ਕਰਨ ਲਈ ਹਰ ਸੰਭਵ ਯਤਨ ਕਰੇਗੀ।
ਅੱਜ ਇੱਥੇ ਸੈਮੀ-ਕੰਡਕਟਰ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਆਧੁਨਿਕ ਤਕਨਾਲੋਜੀ ਵਿੱਚ ਸੈਮੀ-ਕੰਡਕਟਰ ਚਿੱਪ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਲਗਭਗ ਸਾਰੇ ਇਲੈਕਟ੍ਰਾਨਿਕ ਯੰਤਰਾਂ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੈਮੀ-ਕੰਡਕਟਰ ਬੁਨਿਆਦੀ ਤਬਦੀਲੀਆਂ ਤੋਂ ਲੈ ਕੇ ਉੱਨਤ ਤਕਨਾਲੋਜੀਆਂ ਤੱਕ ਕਾਰਜਸ਼ੀਲਤਾ ਦੀ ਵਿਸ਼ਾਲ ਸ਼੍ਰੇਣੀ ਨੂੰ ਸਮਰੱਥ ਬਣਾਉਂਦੇ ਹਨ। ਭਗਵੰਤ ਸਿੰਘ ਮਾਨ ਨੇ ਸੈਮੀ-ਕੰਡਕਟਰ ਉਦਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਉਦਯੋਗ ਮੌਜੂਦਾ ਸਮੇਂ ਕੌਮੀ ਅਰਥਵਿਵਸਥਾ ਵਿੱਚ 20 ਤੋਂ 23 ਫੀਸਦੀ ਦੀ ਸਾਲਾਨਾ ਵਿਕਾਸ ਦਰ ਨਾਲ ਯੋਗਦਾਨ ਪਾਉਂਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੈਮੀ-ਕੰਡਕਟਰ ਇਲੈਕਟ੍ਰਾਨਿਕਸ, ਆਟੋਮੋਟਿਵ, ਉਦਯੋਗਿਕ ਆਟੋਮੇਸ਼ਨ, ਦੂਰਸੰਚਾਰ, ਏਅਰੋਸਪੇਸ ਤੇ ਰੱਖਿਆ, ਊਰਜਾ ਤੇ ਬਿਜਲੀ, ਮੈਡੀਕਲ ਉਪਕਰਣ, ਡੇਟਾ ਸੈਂਟਰ ਅਤੇ ਕਲਾਊਡ ਕੰਪਿਊਟਿੰਗ, ਸਮਾਰਟ ਡਿਵਾਈਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਬਹੁਤ ਸਾਰੇ ਖੇਤਰਾਂ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਸੈਮੀ-ਕੰਡਕਟਰਾਂ ਲਈ ਪ੍ਰਮੁੱਖ ਹੱਬ ਵਜੋਂ ਉੱਭਰ ਰਿਹਾ ਹੈ ਜਿਸ ਵਿੱਚ ਢਲਾਈ ਦੇ ਕੰਮ ਵਾਲੇ ਕਾਰਖਾਨੇ, ਚਿੱਪ ਡਿਜ਼ਾਈਨ, ਇਲੈਕਟ੍ਰਾਨਿਕ ਡਿਜ਼ਾਈਨ ਆਟੋਮੇਸ਼ਨ (ਈ.ਡੀ.ਏ.) ਸੇਵਾਵਾਂ ਅਤੇ ਸਬੰਧਤ ਖੇਤਰਾਂ ਵਿੱਚ ਸਮਰੱਥਾਵਾਂ ਵੱਧ ਹਨ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ, ਅਤੇ ਸੂਬਾ ਸਰਕਾਰ ਪੰਜਾਬ ਨੂੰ ਤੇਜ਼ ਵਿਕਾਸ ਵਾਲੇ ਆਰਥਿਕ ਰਾਹ 'ਤੇ ਲਿਆਉਣ ਲਈ ਇਸ ਦਾ ਲਾਭ ਉਠਾਉਣ ਲਈ ਦ੍ਰਿੜ ਹੈ।
ਮੁੱਖ ਮੰਤਰੀ ਨੇ ਉਦਯੋਗ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਜਿਸ ਵਿੱਚ ਮੋਹਾਲੀ ਅਤੇ ਇਸ ਦੇ ਆਲੇ-ਦੁਆਲੇ ਸਮਰਪਿਤ ਸੈਮੀ-ਕੰਡਕਟਰ ਪਾਰਕ ਦੀ ਸਥਾਪਨਾ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਲਈ ਸੁਖਾਵਾਂ ਮਾਹੌਲ, ਹੁਨਰਮੰਦ ਮਨੁੱਖੀ ਸ਼ਕਤੀ ਅਤੇ ਹੋਰ ਸਾਧਨ ਮੌਜੂਦ ਹਨ ਜੋ ਇਸ ਨੂੰ ਸੈਮੀ-ਕੰਡਕਟਰ ਨਿਵੇਸ਼ਾਂ ਲਈ ਆਦਰਸ਼ ਸਥਾਨ ਬਣਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਦਯੋਗ ਨਾ ਸਿਰਫ਼ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਵੀ ਪੈਦਾ ਕਰੇਗਾ।
ਇਸ ਮੌਕੇ ਉਦਯੋਗ ਮੰਤਰੀ ਸੰਜੀਵ ਅਰੋੜਾ, ਸਕੱਤਰ ਉਦਯੋਗ ਕੇ.ਕੇ. ਯਾਦਵ, ਸੀ.ਈ.ਓ. ‘ਇਨਵੈਸਟ ਪੰਜਾਬ’ ਅਮਿਤ ਢਾਕਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 
 
 

ਪੰਜਾਬ

ਨਕਲੀ ਬੀਜਾਂ ਦੀ ਵਿਕਰੀ ਇੱਕ ਗੈਰ-ਜ਼ਮਾਨਤਯੋਗ ਅਪਰਾਧ ਹੋਵੇਗੀ; ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਨੇ ਲਾਈ ਮੋਹਰ

ਮਾਨ ਸਰਕਾਰ ਦੇ ਜੀਵਨਜੋਤ 2.0 ਨੇ ਸਿਰਫ਼ ਇੱਕ ਹਫ਼ਤੇ ਵਿੱਚ 168 ਬਾਲ ਭਿਖਾਰੀਆਂ ਨੂੰ ਬਚਾਇਆ: ਡਾ. ਬਲਜੀਤ ਕੌਰ

ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਬਰਸੀ 30 ਜੁਲਾਈ ਨੂੰ ਤਲਵੰਡੀ ਸਾਬੋ ਵਿਖੇ ਮਨਾਈ ਜਾਵੇਗੀ

ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿੱਚ 11 ਅਨਮੋਲ ਜ਼ਿੰਦਗੀਆਂ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ

ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀ ਭਰੀਆਂ ਈ ਮੇਲ ਤੋ ਬਾਅਦ ਵੀ ਪੁਲੀਸ ਪ੍ਰਸ਼ਾਸ਼ਨ ਅਵੇਸਲਾ

ਮੁੱਖ ਮੰਤਰੀ ਨੇ ਵਾਤਾਵਰਨ ਮਾਹਿਰਾਂ ਦੀ ਕਮੇਟੀ ਨੂੰ ਬੱਗਾ ਕਲਾਂ ਤੇ ਅਖਾੜਾ ਸੀ.ਬੀ.ਜੀ. ਪਲਾਂਟਾਂ ਦੀ ਘੋਖ ਕਰਨ ਲਈ ਕਿਹਾ

ਪੰਜਾਬੀ ਗਾਇਕ ਬੀਰ ਸਿੰਘ ਨੇ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਖਿਮਾ ਜਾਚਨਾ

ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਪ੍ਰੋਗਰਾਮ ਦਾ ਜਥੇਦਾਰ ਗੜਗੱਜ ਨੇ ਲਿਆ ਨੋਟਿਸ

ਗ਼ੈਰ-ਕਾਨੂੰਨੀ ਕਲੋਨੀਆਂ ਕੱਟ ਕੇ ਕਿਸਾਨਾਂ ਨੂੰ ਲੁੱਟਣ ਵਾਲਿਆਂ ਦੇ ਨਾਲ ਮਿਲੇ ਹਨ ਸੁਖਬੀਰ ਬਾਦਲ: ਅਮਨ ਅਰੋੜਾ

ਭਾਜਪਾ ਦਾ ਹਰ ਵਾਅਦਾ ਇਕ ਜੁਮਲਾ ਹੈ, ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਹੈ – ਭਗਵੰਤ ਮਾਨ