ਨਵੀਂ ਦਿੱਲੀ - ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਰਵਾਏ ਗਏ ਪ੍ਰੋਗਰਾਮ ਆਤਮ ਗਾਇਨ ਵਿਚ ਰੋਮਾਂਟਿਕ ਗਾਣੇ ਗਾਉਣ ਦੇ ਨਾਲ ਭੰਗੜੇ ਪੁਆਉਣ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੇ ਮੰਤਰੀ ਮੰਤਰੀ ਹਰਜੋਤ ਬੈਂਸ ਅਤੇ ਸਮੁੱਚੀ ਮੇਨੇਜਮੈਂਟ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਕੇ ਤਨਖਾਹ ਲਗਾਈ ਜਾਣੀ ਚਾਹੀਦੀ ਹੈ । ਬੀਰ ਸਿੰਘ ਨੇ ਤਾਂ ਮੁਆਫ਼ੀ ਵੀ ਮੰਗ ਲਈ, ਨਾਲ ਦੀ ਨਾਲ ਅਕਾਲ ਤਖ਼ਤ ਸਾਹਿਬ ‘ਤੇ ਵੀ ਪੇਸ਼ ਵੀਂ ਹੋ ਗਿਆ, ਪਰ ਭਾਸ਼ਾ ਵਿਭਾਗ ਦੇ ਵਿਦਵਾਨ ਡਾਇਰੈਕਟਰ ਸਾਹਿਬ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਜਿਨ੍ਹਾਂ ਪ੍ਰੋਗਰਾਮ ਬਣਾਇਆ ਤੇ ਜਿਹੜੇ ਹੁਣ ਤਕ ਬਿਲਕੁਲ ਚੁੱਪ ਬੈਠੇ ਨੇ ਤੇ ਹਾਲੇ ਤੱਕ ਉਨ੍ਹਾਂ ਤਾਂ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੱਤਾ।