ਨਵੀਂ ਦਿੱਲੀ - ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਜੋ ਬਿਆਨ ਸਟੇਜ ਤੋਂ ਦਿੱਤਾ ਗਿਆ ਸੀ ਉਸ ਦੀ ਟਾਂਕ ਕਸ਼ਤਰੀਆਂ ਬਿਰਾਦਰੀ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਨਿੰਦਾ ਕੀਤੀ ਗਈ ਉਸ ਦਾ ਸੰਗਿਆਨ ਲੈਂਦੇ ਹੋਏ ਟਾਂਕ ਕਸ਼ਤਰੀਆ ਬਿਰਾਦਰੀ ਵਲੋਂ ਇਕ ਪਤਵੰਤੇ ਸੱਜਣਾਂ ਦਾ ਵਫ਼ਦ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਜਿਨਾਂ ਵਿੱਚ ਪ੍ਰਮੁੱਖ ਸਰਦਾਰ ਨਿਰੰਜਨ ਸਿੰਘ ਰੱਖੜਾ, ਸਰਦਾਰ ਸਤਨਾਮ ਸਿੰਘ ਦਮਦਮੀ ਪ੍ਰਧਾਨ ਅਤੇ ਅਤੇ ਹੋਰ ਬਿਰਾਦਰੀ ਦੇ ਪਤਵੰਤੇ ਸੱਜਣਾ ਦੀ ਗੱਲਬਾਤ ਹੋਈ। ਟਾੱਕ ਕਸ਼ਤਰੀਆਂ ਬਰਾਦਰੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਵਿਕਾਸਪੁਰੀ, ਨੇ ਇਸ ਬਾਰੇ ਗੱਲਬਾਤ ਕਰਦਿਆਂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਗਲਤੀ ਦਾ ਪ੍ਰਗਟਾਵਾ ਕਰਦਿਆਂ ਟਾਂਕ ਕਸ਼ਤਰੀਆਂ ਬਿਰਾਦਰੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸੰਗਤਾਂ ਤੋਂ ਮਾਫੀ ਮੰਗੀ ਅਤੇ ਕਿਹਾ ਮੇਰੀ ਮਨਸ਼ਾ ਕਿਸੇ ਦਾ ਦਿਲ ਦੁਖਾਣ ਦੀ ਨਹੀਂ ਸੀ ਸੁਭਾਵਿਕ ਹੀ ਜਾਣੇ ਅਣਜਾਣੇ ਮੂੰਹ ਤੋਂ ਨਿਕਲ ਗਿਆ। ਇਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਪਰ ਵੀ ਲਿਖਿਆ ਹੈ । ਇੰਦਰਜੀਤ ਸਿੰਘ ਵਿਕਾਸਪੁਰੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਕੀ ਉਹਨਾਂ ਨੇ ਬਹੁਤ ਹੀ ਨਿਮਾਣੇ ਗੁਰੂ ਦੇ ਸਿੱਖ ਵਜੋਂ ਆਪਣੀ ਗਲਤੀ ਸਵੀਕਾਰ ਕੀਤੀ। ਦਿੱਲੀ ਦੀ ਟਾਂਕ ਛਤਰੀ ਬਰਾਦਰੀ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਫੈਸਲੇ ਦਾ ਸਵਾਗਤ ਕੀਤਾ ਅਤੇ ਸਰਦਾਰ ਨਿਰੰਜਨ ਸਿੰਘ ਜੀ ਰੱਖੜਾ ਅਤੇ ਸਰਦਾਰ ਸਤਨਾਮ ਸਿੰਘ ਦਮਦਮੀ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਸੂਝ ਬੂਝ ਨਾਲ ਬੜੇ ਹੀ ਚੰਗੇ ਢੰਗ ਨਾਲ ਇਸ ਮਸਲੇ ਨੂੰ ਸੁਲਝਾਇਆ ਲਿਆ ਗਿਆ।