ਹਰਿਆਣਾ

ਮੁੱਖ ਮੰਤਰੀ, ਵਿਧਾਨਸਭਾ ਸਪੀਕਰ, ਮੰਤਰੀ ਅਤੇ ਵਿਧਾਇਕਾਂ ਦੇ ਨਾਲ ਸਾਈਕਲ ਤੋਂ ਵਿਧਾਨਸਭਾ ਪਹੁੰਚੇ, ਦਿੱਤਾ ਨਸ਼ਾਮੁਕਤੀ ਦਾ ਸੰਦੇਸ਼

ਕੌਮੀ ਮਾਰਗ ਬਿਊਰੋ | August 26, 2025 10:39 PM

ਚੰਡੀਗਡ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਅਨੋਖਾ ਉਦਾਹਰਣ ਪੇਸ਼ ਕੀਤਾ। ਉਹ ਐਮਐਲਏ ਹੋਸਟਲ ਤੋਂ ਸਾਈਕਲ ਚਲਾ ਕੇ ਵਿਧਾਨਸਭਾ ਪਹੁੰਚੇ। ਇਸ ਦੌਰਾਨ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕੈਬੀਨੇਟ ਦੇ ਮੈਂਬਰ ਅਤੇ ਕਈ ਵਿਧਾਇਕ ਵੀ ਸਾਈਕਲ ਯਾਤਰਾ ਵਿੱਚ ਸ਼ਾਮਿਲ ਹੋਏ। ਇਹ ਪਹਿਲ ਨਸ਼ਾ ਮੁਕਤੀ ਅਤੇ ਵਾਤਾਵਰਣ ਸਰੰਖਣ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਵਿਧਾਨਸਭਾ ਵੱਲੋਂ ਆਯੋਜਿਤ ਕੀਤੀ ਗਈ ਸੀ।

ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਸਰਤ ਨਾਲ ਇਨਸਾਨ ਐਕਵਿਟਵ ਰਹਿੰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਹੈ ਫਿੱਟ ਇੰਡੀਆ, ਸਿਹਤਮੰਦ ਇੰਡੀਆ। ਜਦੋਂ ਅਸੀਂ ਯੋਗ ਅਤੇ ਕਸਰਤ ਕਰਾਂਗੇ ਤਾ ਸਿਹਤਮੰਦ ਰਹਾਂਗੇ ਅਤੇ ਜਦੋਂ ਸਿਹਤਮੰਦ ਰਹਾਂਗੇ ਤਾਂ ਵਿਕਾਸ ਦੀ ਰਫ਼ਤਾਰ ਵੀ ਤੇਜ਼ ਹੋਵੇਗੀ।

ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨ ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਸੰਪਤੀ ਹਨ, ਪਰ ਨਸ਼ਾ ਇਸ ਅਨਮੋਲ ਸੰਪਤੀ ਨੂੰ ਬਰਬਾਦ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇਨਸਾਨ ਦੀ ਸਿਹਤ, ਪਰਿਵਾਰ ਅਤੇ ਸਮਾਜ ਤਿੰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਹੌਲੀ-ਹੌਲੀ ਉਸ ਨੂੰ ਗਰੀਬੀ ਤੇ ਬੀਮਾਰੀ ਵੱਲ ਧਕੇਲ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸਾਈਕਲੋਥਾਨ ਯਾਤਰਾ ਅਤੇ ਮੈਰਾਥਨ ਪ੍ਰੋਗਰਾਮ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਯੁਵਾ ਜਾਗਰੁਕ ਹੋਣ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਯੁਵਾ ਇੰਨ੍ਹਾਂ ਮੁਹਿੰਮਾਂ ਵਿੱਚ ਸ਼ਾਮਿਲ ਹੋ ਕੇ ਨਸ਼ਾ ਮੁਕਤ ਅਤੇ ਸਿਹਤਮੰਦ ਹਰਿਆਣਾ ਬਨਾਉਣ ਦਾ ਸੰਕਲਪ ਲੈ ਰਹੇ ਹਨ।

Have something to say? Post your comment

 
 
 

ਹਰਿਆਣਾ

ਸਰਹਿੰਦ ਸਟੇਸ਼ਨ 'ਤੇ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਵਿੱਚ ਅੱਗ

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਨੌਂ ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ

ਰਣਦੀਪ ਸੁਰਜੇਵਾਲਾ ਨੇ ਸੀਐਮ ਸੈਣੀ 'ਤੇ ਤੰਜ ਕੱਸਿਆ, ਕਿਹਾ "ਦੋਸ਼ੀਆਂ ਨੂੰ ਬਚਾਉਣ ਲਈ 'ਨਾਇਬ ਕਾਨੂੰਨ' ਦੀ ਕਾਢ ਕੱਢੀ"

ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: ਦੋਸ਼ੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ: ਸੀਐਮ ਸੈਣੀ

ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਵੱਲੋ ਕੀਤੀ ਖੁਦਕਸ਼ੀ ਦੀ ਉੱਚ ਪੱਧਰੀ ਜਾਂਚ ਹੋਵੇ-ਮਾਨ

ਭਾਜਪਾ ਦੀਆਂ ਨੀਤੀਆਂ ਨੌਜਵਾਨਾਂ ਦੀਆਂ ਉਮੀਦਾਂ ਨੂੰ ਤਬਾਹ ਕਰ ਰਹੀਆਂ ਹਨ: ਰਾਜ ਬੱਬਰ

ਹਰਿਆਣਾ ਕਮੇਟੀ ਦੇ ਅਜੋਕੇ ਬਣੇ ਹਾਲਾਤਾਂ ਲਈ ਜਿੰਮੇਵਾਰ ਪ੍ਰਧਾਨ ਝੀਂਡਾ ਨੈਤਿਕਤਾ ਦੇ ਆਧਾਰ ਤੁਰੰਤ ਦੇਵੇ ਅਸਤੀਫ਼ਾ - ਜਥੇਦਾਰ ਬੁੰਗਾ ਟਿੱਬੀ

ਹਰਿਆਣਾ ਵਿੱਚ ਹੜ੍ਹ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪਰਵਾਹੀ ਦਾ ਨਤੀਜਾ -ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾਸ੍ਰੋਤ - ਜਥੇਦਾਰ ਦਾਦੂਵਾਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ