ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਕੌਮੀ ਮਾਰਗ ਬਿਊਰੋ | August 28, 2025 08:50 PM

ਮੋਹਾਲੀ;ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੋਹਾਲੀ ਸਥਿਤ ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਵਰਗੀ ਸ੍ਰੀ ਜਸਵਿੰਦਰ ਸਿੰਘ ਭੱਲਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਜਸਵਿੰਦਰ ਭੱਲਾ ਨੇ ਆਪਣੀ ਅਦਾਕਾਰੀ ਅਤੇ ਸੌਖੇ ਅੰਦਾਜ਼ ਨਾਲ ਲੱਖਾਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਂਦੀ। ਉਨ੍ਹਾਂ ਦਾ ਦੇਹਾਂਤ ਕਲਾ ਅਤੇ ਫਿਲਮ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਸ੍ਰੀ ਸੈਣੀ ਨੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਇਸ ਔਖੇ ਸਮੇਂ ਵਿੱਚ ਪਰਿਵਾਰ ਨੂੰ ਧੀਰਜ ਪ੍ਰਦਾਨ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਸਨ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੀਤ ਹੇਅਰ, ਟੂਰਿਜ਼ਮ ਅਤੇ ਕਲਚਰ ਅਫੇਅਰ ਮੰਤਰੀ ਤਰਨਪ੍ਰੀਤ ਸੌਂਦ , ਖੇਤੀਬਾੜੀ ਮੰਤਰੀ ਹਰਦੀਪ ਖੁਡੀਆਂ, ਸਵਿਤਾ ਭੱਟੀ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਸਵਿੰਦਰ ਭੱਲਾ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਮਰਹੂਮ ਜਸਵਿੰਦਰ ਭੱਲਾ ਨਮਿੱਤ ਅੰਤਿਮ ਅਰਦਾਸ 30 ਅਗਸਤ (ਸ਼ਨੀਵਾਰ) ਦੁਪਹਿਰ12 ਤੋਂ 1.30 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਹੋਵੇਗੀ

Have something to say? Post your comment

 
 

ਹਰਿਆਣਾ

ਮੈਨੂੰ ਰਸਤਾ ਦਿਖਾਉਣਾ ਆਉਂਦਾ ਹੈ ਹਰਿਆਣਾ ਸਰਕਾਰ ਨੂੰ ਭੁਪਿੰਦਰ ਹੁੱਡਾ ਨੇ ਦਿੱਤੀ ਚੇਤਾਵਨੀ

ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਮਹਤੱਵਪੂਰਣ ਸਥਾਨ ਬਨਾਉਣ ਲਈ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਜਾਸੂਸੀ ਦੇ ਦੋਸ਼ਾਂ ਵਿੱਚ ਨੂਹ ਵਿੱਚ ਵਕੀਲ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ‘ਸੀਸ ਮਾਰਗ ਨਗਰ ਕੀਰਤਨ’ ਦੂਸਰੇ ਦਿਨ ਤਰਾਵੜੀ ਤੋਂ ਅੰਬਾਲਾ ਲਈ ਹੋਇਆ ਰਵਾਨਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੇਵਾ

ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਤੇ ਕੌਮਾਤਰੀ ਗੀਤਾ ਮਹੋਤਸਵ ਵਿੱਚ ਕਰਣਗੇ ਸ਼ਿਰਕਤ

ਬਿਹਾਰ ਦੇ ਨਤੀਜੇ ਜਨਤਾ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ - ਭੁਪਿੰਦਰ ਹੁੱਡਾ

ਹਰਿਆਣਾ ਸਰਕਾਰ ਵੱਲੋਂ ਤਖ਼ਤ ਪਟਨਾ ਕਮੇਟੀ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ

ਅੰਬਾਲਾ ਕੈਂਟ ਹਵਾਈ ਅੱਡਾ ਤਿਆਰ, ਪ੍ਰਧਾਨ ਮੰਤਰੀ ਮੋਦੀ ਜਲਦੀ ਉਦਘਾਟਨ ਕਰਨਗੇ- ਅਨਿਲ ਵਿਜ