ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਸਤਰੀ ਵਿੰਗ ਵੱਲੋਂ ਹਰਮੀਤ ਸਿੰਘ ਕਾਲਕਾ ਦਾ ਸਨਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 12, 2025 07:09 PM
ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਉਹ ਬਹੁਤ ਮਾਣ  ਮਹਿਸੂਸ ਕਰ‌੍ਰਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਇਸਤਰੀ ਵਿੰਗ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਕੀਤਾ ਗਿਆ।
 
ਇਹ ਸਨਮਾਨ 6 ਸਤੰਬਰ 2025 ਨੂੰ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਸਾਹਿਬ ਜੀ ਵਿੱਚ ਆਯੋਜਿਤ ਉਸ ਮਹੱਤਵਪੂਰਨ ਸਮਾਗਮ ਲਈ ਦਿੱਤਾ ਗਿਆ ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ।
 
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਹਨਾਂ ਲਈ ਹੀ ਨਹੀਂ, ਸਗੋਂ ਪੂਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਸਮੁੱਚੀ ਟੀਮ ਅਤੇ ਸੰਗਤਾਂ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀਆਂ ਬੀਬੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਉਹਨਾਂ ਨੂੰ ਧਰਮ, ਕੌਮ ਅਤੇ ਸੇਵਾ ਦੇ ਰਾਹ ‘ਤੇ ਹੋਰ ਮਜ਼ਬੂਤੀ ਨਾਲ ਤੁਰਨ ਦੀ ਪ੍ਰੇਰਣਾ ਦਿੰਦੇ ਹਨ।
 
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਰਬ ਧਰਮ, ਇਨਸਾਨੀਅਤ ਅਤੇ ਸੱਚਾਈ ਦੀ ਰੱਖਿਆ ਲਈ ਸਦਾ ਯਾਦਗਾਰ ਰਹੇਗੀ ਅਤੇ ਇਹੋ ਜਿਹੇ ਸਮਾਗਮ ਸਾਨੂੰ ਆਪਣੀ ਵਿਰਾਸਤ ਅਤੇ ਇਤਿਹਾਸ ਨਾਲ ਜੋੜਨ ਵਾਲੇ ਹਨ।
 

Have something to say? Post your comment

 
 
 

ਨੈਸ਼ਨਲ

ਵੋਟ ਚੋਰੀ ਹੁੰਦੀ ਹੈ ਤਾਂ ਨੇਪਾਲ ਵਾਂਗ ਇੱਥੇ ਵੀ ਜਨਤਾ ਸੜਕਾਂ ਤੇ ਦਿਖਾਈ ਦੇਵੇਗੀ -ਅਖਿਲੇਸ਼ ਯਾਦਵ

ਛੋਟੇ ਜਿਹੇ ਮਾਰਸੀਅਸ ਨੂੰ ਮੋਦੀ ਵੱਲੋਂ 60 ਅਰਬ ਦੀ ਮਦਦ, ਲੇਕਿਨ ਪੀੜ੍ਹਤ ਪੰਜਾਬ ਨੂੰ ਕੇਵਲ 1600 ਕਰੋੜ, ਕਿਉਂ ? : ਮਾਨ

ਬਰਤਾਨੀਆਂ ਦੇ ਵੈਸਟ ਮਿਡਲੈਂਡਜ਼ ਵਿੱਚ ਸਿੱਖ ਔਰਤ ਨਾਲ ਬਲਾਤਕਾਰ 

ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ: ਫੈਡਰੇਸ਼ਨ ਨੇ ਗੁੱਸਾ ਜ਼ਾਹਰ ਕਰਨ ਲਈ ਖੇਡ ਮੰਤਰੀ ਦੀ ਫੋਟੋ ਨੂੰ ਲਈ ਅੱਗ

ਦੇਸ਼ ਦੇ ਵਪਾਰੀਆਂ ਦਾ ਕਰੋੜਾਂ ਦਾ ਸਾਮਾਨ ਨੇਪਾਲ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਰਸਤੇ ਵਿੱਚ ਫਸਿਆ- ਪੰਮਾ

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਸਰਬ ਧਰਮ ਸੰਮੇਲਨ” 20 ਸਤੰਬਰ ਨੂੰ ਆਯੋਜਿਤ: ਹਰਮੀਤ ਸਿੰਘ ਕਾਲਕਾ

ਰਾਜ ਆਫ਼ਤ ਰਾਹਤ ਫੰਡ ਅਧੀਨ ਅਲਾਟਮੈਂਟ ਵਿੱਚ ਊਣਤਾਈਆਂ ਦੂਰ ਕਰਣ ਲਈ ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ ਅਪੀਲ

ਸਾਰਾਗੜ੍ਹੀ ਦੀ ਗਾਥਾ: ਜਦੋਂ 21 ਸਿੱਖਾਂ ਨੇ ਬਹਾਦਰੀ ਦਾ ਇਤਿਹਾਸ ਰਚਿਆ

ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਬਣੇ, 452 ਵੋਟਾਂ ਕੀਤੀਆਂ ਪ੍ਰਾਪਤ 

ਸੁਖਬੀਰ ਬਾਦਲ ਵਲੋਂ ਹੜ ਪੀੜੀਤਾਂ ਦੀ ਕੀਤੀ ਜਾ ਰਹੀ ਮਦਦ ਸੇਵਾ ਦਾ ਪ੍ਰਮਾਣ- ਵੀਰਜੀ