ਨਵੀਂ ਦਿੱਲੀ - ਪਰਮਜੀਤ ਸਿੰਘ ਵੀਰ ਜੀ ਮੁੱਖ ਸੇਵਾਦਾਰ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਅਤੇ ਦਿੱਲੀ ਗੁਰਦੁਆਰਾ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਕੋ ਚੇਅਰਮੈਨ ਜਿਨ੍ਹਾਂ ਨੂੰ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਇਆ ਸੀ ਨੇ ਕਿਹਾ ਕਿ ਪੰਜਾਬ ਵਿਚ ਬੀਤੇ 15-20 ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਹਨ ਅਤੇ ਜਿਸ ਨਾਲ ਪੰਜਾਬੀਆਂ ਦਾ ਵੱਡਾ ਮਾਲੀ, ਫਸਲੀ, ਇਮਾਰਤੀ, ਜਾਨੀ ਵੱਡਾ ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਪੂਰਤੀ ਲਈ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਦੇ ਹੋਏ ਗਰੀਬਾਂ, ਦਿਹਾੜੀਦਾਰਾਂ, ਕਿਸਾਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਪਣੀ ਮੁੜ ਜਿੰਦਗੀ ਸੁਰੂ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਕਾਰਨ ਤਬਾਹ ਹੋ ਚੁੱਕੀਆ ਹਨ ਜਾਂ ਉਨ੍ਹਾਂ ਦਾ ਡੰਗਰ-ਵੱਛਾ ਪਾਣੀ ਵਿਚ ਰੁੜਕੇ ਮਰ ਗਏ ਹਨ, ਉਨ੍ਹਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਜਿਨ੍ਹਾਂ ਦੇ ਡੰਗਰ-ਵੱਛੇ ਮਰੇ ਹਨ ਉਨ੍ਹਾਂ ਦੀ ਵੀ ਸਹਾਇਤਾ ਦੇ ਕੇ ਉਨ੍ਹਾਂ ਦੀ ਮੁੜ ਤੋ ਜਿੰਦਗੀ ਸੁਰੂ ਕਰਨ ਵਿਚ ਮਦਦ ਕੀਤੀ ਜਾਵੇ । ਇਸ ਦੇ ਨਾਲ ਹੀ ਹੜ੍ਹਾਂ ਕਾਰਣ ਡੇਗੂ, ਮਲੇਰੀਆ ਆਦਿ ਬਿਮਾਰੀਆਂ ਫੈਲ ਰਹੀਆ ਹਨ ਜਿਨ੍ਹਾਂ ਲਈ ਨਿੱਜੀ ਤੌਰ ਤੇ ਲੋਕ ਇਕ ਦੂਜੇ ਮਦਦ ਕਰਦੇ ਹਨ ਤੇ ਰਾਜ ਅਤੇ ਕੇਂਦਰ ਸਰਕਾਰ ਨੂੰ ਵੀਂ ਇਸ ਪਾਸੇ ਵੀਂ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਬਿਮਾਰੀ ਨਾ ਫੈਲ ਸਕੇ । ਉਨ੍ਹਾਂ ਨੇ ਹੜ ਪੀੜੀਤਾਂ ਦੀ ਮਦਦ ਲਈ ਸਰਦਾਰ ਸੁਖਬੀਰ ਬਾਦਲ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਦਾਰ ਬਾਦਲ ਹੜ ਪੀੜੀਤਾਂ ਦੀ ਜਿਸ ਤਰ੍ਹਾਂ ਹੱਥੀ ਅਤੇ ਮਾਲੀ ਮਦਦ ਕਰ ਰਹੇ ਹਨ ਓਹ ਬੇਮਿਸਾਲ ਹੈ । ਬੀਤੇ ਦਿਨੀਂ ਉਨ੍ਹਾਂ ਵਲੋਂ ਹੜ ਪੀੜੀਤਾਂ ਦੀ ਮਦਦ ਲਈ ਜਾਰੀ ਕੀਤਾ ਗਿਆ ਪੈਕਿਜ ਪੀੜੀਤਾਂ ਨੂੰ ਬਹੁਤ ਮਦਦਗਾਰ ਹੋਏਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨਿਵਾਸੀ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਤੇ ਆਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਮੁੜ ਅਕਾਲੀ ਸਰਕਾਰ ਬਣੇਗੀ । ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਜੋ ਵੀਂ ਸੇਵਾਵਾਂ ਦਿਤੀਆਂ ਜਾਣਗੀਆਂ ਓਹ ਪਾਰਟੀ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਤਨਦੇਹੀ ਨਾਲ ਨਿਭਾਣਗੇ ।