ਨੈਸ਼ਨਲ

ਜਥੇਦਾਰ ਅਕਾਲ ਤਖਤ ਗੁਰੂਘਰਾਂ ਅੰਦਰ ਖਰਚੀਲੇ ਲੰਗਰ ਬੰਦ ਕਰਵਾ ਕੇ ਸਾਦਾ ਲੰਗਰ ਵਰਤਾਓਣ ਲਈ ਆਦੇਸ਼ ਜਾਰੀ ਕਰਣ: ਅਰਵਿੰਦਰ ਸਿੰਘ ਰਾਜਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 08, 2025 08:51 PM

ਨਵੀਂ ਦਿੱਲੀ - ਸਿੱਖ ਧਰਮ ਦਾ ਵਡੱਪਣ ਹੈ ਕਿ ਇਸ ਦੇ ਸਾਰੇ ਗੁਰ ਅਸਥਾਨਾਂ ਵਿੱਚ ਲੋੜਵੰਦਾ ਅਤੇ ਸ਼ਰਧਾਲੂਆਂ ਲਈ ਲੰਗਰ ਚਲਦੇ ਰਹਿੰਦੇ ਹਨ। ਇੰਨ੍ਹਾ ਵਿਚ ਇਕ ਅਧਿਆਤਮਕ ਰਸਗੱਤਾ ਭਰਪੂਰ ਜੀਵਨ ਜਾਚ ਲਈ ਗੁਰਸ਼ਬਦ ਦਾ ਲੰਗਰ ਅਤੇ ਦੁਸਰਾ ਪਦਾਰਥ ਲੰਗਰ ਵਰਤਾਇਆ ਜਾਂਦਾ ਹੈ । ਭਾਈ ਅਰਵਿੰਦਰ ਸਿੰਘ ਰਾਜਾ ਮੁੱਖ ਸੇਵਾਦਾਰ ਅਖੰਡ ਕੀਰਤਨੀ ਜੱਥਾ (ਦਿੱਲੀ) ਨੇ ਕਿਹਾ ਕਿ ਗੁਰ-ਇਤਿਹਾਸ ਵਿੱਚ ਸਾਖੀ ਮਿਲਦੀ ਹੈ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੂਹੜਕਾਣੇ ਵਿੱਚ ਅਬਦਾਲ ਦੇ ਨੰਗੇ, ਭੁੱਖੇ ਸਾਧੂਆਂ ਦੀ ਟੋਲੀ ਨੂੰ ਵੇਖ ਕੇ, ਉਨ੍ਹਾਂ ਨੇ ਪਿਤਾ ਜੀ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਿਆਂ ਨਾਲ ‘ਸੱਚਾ ਸੌਦਾ’ ਕੀਤਾ ਭਾਵ ਕਿ ਸਾਧੂਆਂ ਨੂੰ ਭੋਜਨ ਛਕਾਇਆ ਸੀ, ਇਸ ਬਦੌਲਤ ਗੁਰਦੁਆਰਿਆਂ ਵਿੱਚ ਲੋੜਵੰਦਾਂ ਲਈ ਭੋਜਨ ਦੀ ਪ੍ਰਥਾ ਬੱਝ ਗਈ। ਦੂਸਰੇ ਪਾਤਸਾਹ ਸ੍ਰੀ ਗੁਰ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਲੰਗਰ ਚਲਦੇ ਸਨ, ਇਕ ਗੁਰੂ ਸ਼ਬਦ ਦਾ ਅਤੇ ਦੂਸਰਾ ਸਾਦਾ ਖਾਣ-ਪਾਣ ਦਾ। ਭਾਈ ਪੈਧਾ ਵਾਲੀ ਬੀੜ (ਰਾਵਲਪਿੰਡੀ) ਵਿੱਚ ਗੁਰੂ ਅਮਰਦਾਸ ਜੀ ਦੇ ਸਿਖਿਆ ਦੇ ਇਕ ਬਚਨ ਅੰਕਿਤ ਹਨ, ਕਿ ‘ਗੁਰੂ ਜੀ ਦਾ ਆਖਣਾ ਹੈ, ਅੰਨ ਬਹੁਤ ਭੁਖੈ ਲਗੀ ਖਾਵਣਾ, ਭਰੇ ਉੱਤੇ ਨਹੀਂ ਭਰਨਾ’। ਉਸ ਸਮੇਂ ਲੰਗਰ ਵਿੱਚ ਸੁਆਦਲੇ, ਖੱਟੇ-ਮਿੱਠੇ ਰਸਾਂ-ਕਸਾਂ ਤੋਂ ਨਿਰਲੇਪ ਗੁਰਬਾਣੀ ਆਰਾਧਦਿਆਂ ਹੋਇਆਂ ਬੜਾ ਸਾਦਾ ਭੋਜਨ ਤਿਆਰ ਕੀਤਾ ਜਾਂਦਾ ਸੀ। ਗੁਰੂ ਜੀ ਦਾ ਉਪਦੇਸ਼ ਸੀ ਕਿ ਉੱਚੀ ਬਨਸਪਤਿ ਨਾਲ ਤਿਆਰ ਪਵਿੱਤਰ ਆਹਾਰ ਦੀ ਸਾਦਗੀ, ਮਨੁੱਖੀ ਆਚਰਨ ਨੂੰ ਡੂੰਘਾ ਪ੍ਰਭਾਵਤ ਹੀ ਨਹੀਂ ਕਰਦੀ, ਸਗੋਂ ਸਿੱਖ ਦੀ ਚੇਤਨ ਸ਼ਕਤੀ, ਭਾਵਨਾਵਾਂ ਤੇ ਦਰਵੇਸ਼ ਸੋਚ ਨੂੰ ਬੇਹੱਦ ਨਿਖਾਰਦੀ ਵੀ ਹੈ, ਕਿਉਂਕਿ "ਸਿੱਖ ਨੇ ਭੋਜਨ ਸਿਰਫ ਸਰੀਰ ਦੀ ਉਪਜੀਵਕਾ ਹਿਤ" ਕਰਨਾ ਹੈ। ਸਮੇਂ ਦੀ ਚਾਲ ਨੇ ਗੁਰੂਆਂ ਵੇਲੇ ਬੱਧੀ ਹੋਈ ਲੰਗਰ ਦੀ ਮਰਯਾਦਾ ਬਦਲ ਦਿੱਤੀ ਹੈ ਤੇ ਗੁਰੂ ਕਾ ਲੰਗਰ ਇੱਕ ਫ਼ੈਸ਼ਨ ਬਣ ਗਿਆ ਹੈ ਭਾਵੇਂ ਘਰ ਹੋਵੇ ਜਾਂ ਗੁਰਦੁਆਰਾ। ਗੁਰਦੁਆਰਿਆਂ ਵਿੱਚ ਲੰਗਰ ਦੀ ਰੀਤ ਤਾਂ ਸਿਰਫ ਲੋੜਵੰਦਾਂ, ਰਾਹੀਆਂ, ਮੁਸਾਫਰਾਂ ਜਾਂ ਦੂਰ-ਦੁਰਾਡੇ ਤੋਂ ਗੁਰ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਵਾਸਤੇ ਬੰਨ੍ਹੀ ਗਈ ਸੀ, ਪਰ ਹੁਣ ਇਹ ਇੱਕ ਵੱਖਰਾ ਹੀ ਰੁਖ ਅਖਤਿਆਰ ਕਰ ਗਈ ਹੈ। ਗੁਰੂ ਘਰਾਂ ਵਿੱਚ ਭਾਂਤ ਭਾਂਤ ਦੇ ਬਹੁਤ ਖਰਚੀਲੇ ਭੋਜਨ ਤਿਆਰ ਕੀਤੇ ਜਾਂਦੇ ਹਨ। ਕਿਧਰੇ ਹਲਵਾਈ ਅਤੇ ਕਿਧਰੇ ਸਿੱਖ, ਲੰਗਰ ਨੂੰ ਆਪੇ ਬਣਾਉਂਦੇ ਅਤੇ ਸੰਜਮ ਤੇ ਸੰਤੋਖ ਦੇ ਸਦਗੁਣ ਤਿਆਗ ਕੇ ਸੁਆਦ ਦੇ ਗੁਲਾਮ ਲੋੜੋਂ ਕਿਤੇ ਵੱਧ ਆਪੇ ਛਕ ਜਾਂਦੇ ਹਨ। ਮਨ ਵਿੱਚ ਵੀਚਾਰ ਤਰੰਗ ਉੱਠੀ ਹੈ, ਕਿ ਜਿਤਨੇ ਉੱਦਮ ਤੇ ਚਾਅ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀ ਤਿਆਰੀ, ਸਾਂਭ-ਸੰਭਾਲ ਅਤੇ ਵਰਤ-ਵਰਤਾਓ ਉੱਤੇ ਮਾਇਆ, ਸਮਾਂ ਤੇ ਤਾਕਤ ਲਾਉਂਦੇ ਹਾਂ ਓਹ ਬਚਾ ਕੇ ਜਰੂਰਤਮੰਦਾ ਦੀ ਸੇਵਾ ਵਿਚ ਖਰਚ ਕਰੀਏ ਤਾਂ "ਲੋਕ ਸੁਖੀਏ ਪਰਲੋਕ ਸੂਹੇਲੇ" ਵਾਲੇ ਕਾਰਜ ਨੇਪਰੇ ਚੜ੍ਹਦੇ ਹਨ । ਨਿਰਾ ਖਾਣ-ਪਾਣ ਨੂੰ ਲੰਗਰ ਮੰਨ ਲੈਣਾ ਵੀਂ ਇਕ ਪਵਿੱਤਰ ‘ਝੂਠ’ ਹੈ, ‘ਗੁਰਬਾਣੀ ਦੀ ਵੀਚਾਰ, ਸਿੱਖ ਸਿਧਾਂਤ, ਸਿੱਖ ਪ੍ਰੰਪਰਾਵਾਂ, ਮਰਯਾਦਾ, ਗੁਰੂ ਜੀਵਨੀਆਂ, ਗੁਰ ਇਤਿਹਾਸ ਅਤੇ ਸਿੱਖ ਸਹਿਤ ਦਾ ਪ੍ਰਚਾਰ ਹੀ ਪਵਿੱਤਰ ‘ਸੱਚ’ ਹੈ ਤੇ ਇਹ ਇਕ ਵੱਡਾ ਰੂਹਾਨੀਅਤ ਦਾ ਲੰਗਰ ਹੈ। ਜਦੋਂ ਮਨੁੱਖ ਉਤਸ਼ਾਹਤ ਹੋ ਕੇ ਪ੍ਰਭੂ ਭਗਤੀ ਦੇ ਮਾਰਗ ਉੱਤੇ ਚਲਦਾ ਹੈ ਤਾਂ ਉਸ ਨੂੰ ਕੁਦਰਤੀ ਤੌਰ ਤੇ ਰਸਾਂ-ਕਸਾਂ ਤੋਂ ਹਟ ਕੇ ਖਾਣ-ਪੀਣ ਤੇ ਗੁਰਸਿੱਖੀ ਨਿਭਾਵਣ ਦੀ ਜਾਚ ਆ ਜਾਂਦੀ ਹੈ। ਉਸ ਤੇ ‘ਮਿੱਠੀ ਅਤੇ ਮਧੁਰ ਬਾਣੀ’ਦਾ ਅਸਰ ਪ੍ਰਤੱਖ ਦਿਸ ਪੈਂਦਾ ਹੈ। ਇਸ ਲਈ ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ਵਿਦੇਸ਼ ਦੀ ਸਮੂਹ ਪੰਥਕ ਇਕਾਈਆਂ, ਗੁਰਦੁਆਰਾ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਗੁਰੂਘਰ ਵਿਚ ਹੁੰਦੇ ਹਰ ਸਮਾਗਮ ਵਿਚ ਖਰਚੀਲੇ ਲੰਗਰਾਂ ਦਾ ਤਿਆਗ ਕਰਕੇ ਸਾਦਾ ਭੋਜਨ ਤਿਆਰ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਤੁਰੰਤ ਪ੍ਰਭਾਵ ਤੋਂ ਦੇਸ਼ ਵਿਦੇਸ਼ ਅੰਦਰ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਲਾਗੂ ਕਰਣਾ ਚਾਹੀਦਾ ਹੈ । ਇਸ ਦੇ ਨਾਲ ਹੀ ਸਮੂਹ ਸਾਧ ਸੰਗਤ ਨੂੰ ਇਕ ਬੇਨਤੀ ਹੋਰ ਕੀਤੀ ਜਾਂਦੀ ਹੈ ਕਿ ਪੰਜਾਬ ਅੰਦਰ ਕੇਂਦਰ ਅਤੇ ਰਾਜ ਸਰਕਾਰ ਵਲੋਂ "ਪਾਣੀ ਨੂੰ ਹਥਿਆਰ" ਬਣਾ ਕੇ ਕੀਤੀ ਗਈ ਤਬਾਹੀ ਵਿਚ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਤੇ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬੇ ਪਏ ਹਨ । ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਫਰਜ਼ ਸਮਝਦਿਆਂ ਪਾਣੀ ਉਤਰਨ ਤੇ ਵੱਡੇ ਪੱਧਰ ਤੇ ਇਕ ਦੂਜੇ ਦੇ ਸਹਿਯੋਗ ਨਾਲ ਪੰਜਾਬ ਦੇ ਜਰੂਰਤਮੰਦ ਹੜ ਪੀੜੀਤਾਂ ਦੀ ਮਦਦ ਕੀਤੀ ਜਾਏ । ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦਾ ਇਤਿਹਾਸ ਜਿੱਥੇ ਲਹੂ ਭਿੱਜਿਆਂ ਹੋਇਆ ਹੈ ਓਥੇ ਓਹ ਮਨੁੱਖਤਾ ਦੀ ਸੇਵਾਵਾਂ ਵਿਚ ਵੀਂ ਵੱਡੇ ਪੱਧਰ ਤੇ ਸ਼ਮੂਲੀਅਤ ਕਰਦਾ ਹੈ ਤੇ ਉਨ੍ਹਾਂ ਵਲੋਂ ਕਿਸਾਨੀ ਮੋਰਚੇ ਅਤੇ ਕਰੋਨਾ ਕਾਲ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਬੇਮਿਸਾਲ ਸੇਵਾ ਕੀਤੀ ਸੀ ਜਿਸ ਨੂੰ ਸੰਸਾਰ ਭਰ ਵਿਚ ਸਲਾਹਿਆ ਗਿਆ ਸੀ ।

Have something to say? Post your comment

 
 
 

ਨੈਸ਼ਨਲ

ਸੀਪੀ ਰਾਧਾਕ੍ਰਿਸ਼ਨਨ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਬਣੇ, 452 ਵੋਟਾਂ ਕੀਤੀਆਂ ਪ੍ਰਾਪਤ 

ਸੁਖਬੀਰ ਬਾਦਲ ਵਲੋਂ ਹੜ ਪੀੜੀਤਾਂ ਦੀ ਕੀਤੀ ਜਾ ਰਹੀ ਮਦਦ ਸੇਵਾ ਦਾ ਪ੍ਰਮਾਣ- ਵੀਰਜੀ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਧਮਕੀ ਭਰੀ ਈ ਮੇਲ-ਕਿਹਾ ਲੰਗਰ ਹਾਲ ਵਿੱਚ ਆਰਡੀਐਕਸ ਮੌਜੂਦ

ਕਾਲਕਾ ਵੱਲੋਂ ਸਫ਼ਰ-ਏ-ਪੰਜਾਬੀ 2025: ਸ਼ਹੀਦਾਂ ਦੀ ਯਾਦ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਦੀ ਸ਼ਲਾਘਾ

ਦਿੱਲੀ ਗੁਰਦੁਆਰਾ ਕਮੇਟੀ ਨੇ ਘੋਨੇਵਾਲ ’ਚ ਧੁੱਸੀ ਬੰਨ ਨੂੰ ਪੂਰਨ ਲਈ ਲੱਗੀ ਸੰਗਤ ਵਾਸਤੇ ਲਗਾਇਆ ਗੁਰੂ ਕਾ ਲੰਗਰ

ਕਾਲਕਾ ਵੱਲੋਂ ਗੁਰਪ੍ਰੀਤ ਸਿੰਘ ਜੱਸਾ ਨੂੰ ਚੇਅਰਮੈਨ ਤੇ ਓੰਕਾਰ ਸਿੰਘ ਰਾਜਾ ਦੀ ਮੈਨੇਜਰ ਵਜੋਂ ਨਿਯੁਕਤੀ ਤੇ ਵਧਾਈ

ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਰੈਣ ਸਬਾਈ ਕੀਰਤਨ

ਸ਼ਹੀਦੀ ਜਾਗਰਿਤੀ ਯਾਤਰਾ ਲਈ ਸੁਖਵਿੰਦਰ ਸਿੰਘ ਵੱਲੋਂ ਅਦੁੱਤੀ ਸ਼ਬਦ ਦੀ ਰਿਕਾਰਡਿੰਗ

ਪਿੰਡ ਜੇਠੂਵਾਲ ਵਿਖੇ ਸਰਕਾਰ ਦੀ ਸਖਤ ਪਾਬੰਦੀਆਂ ਦੇ ਬਾਵਜੂਦ ਵੱਡੇ ਪੱਧਰ ਤੇ ਹੋ ਰਹੀ ਰੁੱਖਾਂ ਦੀ ਚੋਰੀ ਕਟਾਈ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ