ਨੈਸ਼ਨਲ

ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿਚ ਸਮੁੱਚੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ ਪੰਥ ਦਰਦੀਆਂ ਨੂੰ ਖੜਨ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 14, 2025 07:21 PM

ਨਵੀਂ ਦਿੱਲੀ -ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨਾ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਭਾਈ ਰਾਜਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਦਲ ਖਾਲਸਾ ਜਰਮਨੀ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਅਮ੍ਰਿਤਸਰ ਅਕਾਲੀ ਦਲ ਜਰਮਨੀ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਆਦਿ ਸਿੰਘਾਂ ਨੇ ਕਿਹਾ ਕਿ ਪਟਿਆਲਾ ਜੇਲ ਵਿੱਚ ਨਜ਼ਰਬੰਦ ਭਾਈ ਸੰਦੀਪ ਸਿੰਘ ਸਨੀ ਦੇ ਅਹਾਤੇ ਵਿੱਚ ਜੇਲ੍ਹ ਅਧਿਕਾਰੀਆਂ ਨੇ ਜਾਣ ਬੁੱਝ ਕੇ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਜਾ ਆਫਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਪਾਇਆ। ਜਿਸ ਦਾ ਕਿ ਭਾਈ ਸੰਦੀਪ ਸਿੰਘ ਸਨੀ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਕੋਈ ਸੁਣਵਾਈ ਨਹੀ ਹੋਈ। ਇਹ ਸਭ ਕੁਝ ਪਹਿਲਾਂ ਤਹਿ ਸ਼ੁਦਾ ਨੀਤੀ ਨਾਲ ਹੀ ਹੋਇਆ ਸੀ। ਭਾਈ ਸੰਦੀਪ ਸਿੰਘ ਲੱਗਭਗ ਤਿੰਨ ਸਾਲ ਤੋਂ ਦੂਜੇ ਕੈਦੀਆਂ ਅਤੇ ਮੁਲਾਜ਼ਮਾਂ ਨਾਲ ਬਹੁਤ ਹੀ ਵਧੀਆ ਵਿਹਾਰ ਨਾਲ ਵਿਚਰ ਰਹੇ ਸਨ। ਭਾਵੇਂ ਕਿ ਇਨ੍ਹਾਂ ਬੁੱਚੜ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ ਸੀ ਪਰ ਇਨ੍ਹਾਂ ਦਾ ਹੰਕਾਰ ਨਹੀ ਸੀ ਗਿਆ। ਕਿਉਂਕਿ ਇਨ੍ਹਾਂ ਦੇ ਮੂੰਹ ਨੂੰ ਨਿਰਦੋਸ਼ਾਂ ਦਾ ਖੂਨ ਹੀ ਇੰਨਾ ਲੱਗਿਆ ਹੋਇਆ ਸੀ। ਜੁਝਾਰੂ ਸਿੰਘਾਂ ਦੇ ਪਰਿਵਾਰਾਂ ਤੇ ਇਨ੍ਹਾਂ ਨੇ ਉਹ ਕਹਿਰ ਢਾਹਿਆ ਸੀ ਜੋ ਬਿਆਨ ਵੀ ਨਹੀ ਕੀਤਾ ਜਾ ਸਕਦਾ। ਉਸੇ ਗਲਤ ਫਹਿਮੀ ਵਿੱਚ ਇਹ ਇਸ ਸਿੰਘ ਤੇ ਹਮਲਾਵਰ ਹੋ ਕੇ ਆਏ। ਪਰ ਇਨ੍ਹਾਂ ਨੂੰ ਇਹ ਭੁੱਲ ਗਿਆ ਸੀ ਕਿ ਉਦੋਂ ਇਹ ਸਿੰਘਾਂ ਨੂੰ ਹਥਕੜੀਆਂ ਵਿੱਚ ਜਕੜ ਕੇ ਮੁਕਾਬਲੇ ਬਣਾਉਂਦੇ ਸਨ, ਅੱਜ ਇਨ੍ਹਾਂ ਦਾ ਬਾਹ ਇੱਕ ਖੁੱਲੇ ਸ਼ੇਰ ਨਾਲ ਪੈਣਾ ਹੈ। ਆਪਣੇ ਆਪ ਨੂੰ ਸੂਬਾ ਸਰਹਿੰਦ ਕਹਾਉਣ ਵਾਲਾ ਬੁੱਚੜ ਤੇ ਹਸਪਤਾਲ ਵਿੱਚ ਵੈਲਟੀਨੇਟਰ ਤੇ ਪਿਆ ਹੈ। ਜੋ ਵਰਤਾਰਾ ਹੁਣ ਜੇਲ੍ਹ ਪ੍ਰਸ਼ਾਸਨ ਭਾਈ ਸੰਦੀਪ ਸਿੰਘ ਸਨੀ ਨਾਲ ਕਰ ਰਿਹਾ ਹੈ ਇਹ ਬਰਦਾਸ਼ਤ ਯੋਗ ਨਹੀ ਹੈ।  ਦੂਜੇ ਪਾਸੇ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਪ੍ਰਧਾਨ ਮੰਤਰੀ ਬਾਜੇਕੇ ਨਾਲ ਵੀ ਬਿਹਾਰੀ ਸੀਆਰਪੀ ਵਾਲਿਆਂ ਨੇ ਬਹੁਤ ਕੁੱਟ ਮਾਰ ਕੀਤੀ ਹੈ। ਉਸਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਜੋ ਕਿ ਅੱਤ ਨਿੰਦਣ ਯੋਗ ਘਟਨਾ ਹੈ। ਅਸੀਂ ਸਮੂੰਹ ਪੰਥ ਦਰਦੀਆਂ, ਪੰਥਕ ਸੰਸਥਾਵਾ, ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਇਨ੍ਹਾਂ ਸਿੰਘਾਂ ਦਾ ਡੱਟ ਕੇ ਸਾਥ ਦਿੱਤਾ ਜਾਵੇ। ਤਾਂ ਕਿ ਜ਼ਾਲਿਮ ਪ੍ਰਸ਼ਾਸਨ ਨੂੰ ਠੱਲ੍ਹ ਪਾਈ ਜਾਵੇ। 

Have something to say? Post your comment

 
 
 

ਨੈਸ਼ਨਲ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ

ਸ਼ਹੀਦੀ ਜਾਗਰਤੀ ਯਾਤਰਾ ਨੂੰ ਲੈ ਕੇ ਤਿਆਰੀਆਂ ਜੋਰਾਂ 'ਤੇ: ਜਗਜੋਤ ਸਿੰਘ ਸੋਹੀ

ਬਰਤਾਨੀਆਂ ਵਿਚ ਸਿੱਖ ਬੀਬੀ ਨਾਲ ਜਬਰਜਿਨਾਹ ਅਤੇ ਨਸਲੀ ਟਿਪਣੀ ਵਿਰੁੱਧ ਸਿੱਖਾਂ ਵਲੋਂ ਭਾਰੀ ਵਿਰੋਧ ਪ੍ਰਦਰਸ਼ਨ

ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਜਾਣ ਵਾਲੇ ਸਿੱਖ ਜਥੇਆਂ ਦੀ ਯਾਤਰਾ ਤੋਂ ਇਨਕਾਰ ਕਰਨ 'ਤੇ ਮੁੜ ਵਿਚਾਰ ਕਰਨ: ਸਰਨਾ

ਸਿੱਖ ਪੰਥ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਨੂੰ ਬੰਦ ਕਰਣਾ ਸਿੱਖਾਂ ਨਾਲ ਵਿਤਕਰਾ ਕੇਂਦਰ ਸਰਕਾਰ ਦਾ-ਵੀਰ ਜੀ

ਹੜ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਨ ਆ ਰਹੇ ਹਨ ਰਾਹੁਲ ਗਾਂਧੀ ਸੋਮਵਾਰ ਨੂੰ

ਗੁਰਦੁਆਰਾ ਗੁਰੂ ਬਾਗ ਤੋਂ 17 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਸ਼ਹੀਦੀ ਜਾਗਰੂਤੀ ਯਾਤਰਾ ਦੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਹੋਏਗੀ ਪੂਰਨਤਾ - ਜਗਜੋਤ ਸਿੰਘ ਸੋਹੀ

ਬ੍ਰਿਟੇਨ ਸਰਕਾਰ ਵਿਰੁੱਧ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ- ਨੈਸ਼ਨਲ ਅਕਾਲੀ ਦਲ

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਬ੍ਰਿਟੇਨ ਵਿੱਚ ਨਸਲੀ ਘ੍ਰਿਣਾ ਨਾਲ ਜੁੜੇ ਜੁਰਮ ਦੀ ਨਿਖੇਧੀ

ਜਦੋਂ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਕਿਵੇਂ ਹੋ ਸਕਦਾ ਹੈ: ਪਵਨ ਖੇੜਾ