BREAKING NEWS
ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪਰਵਾਸੀ ਭਾਰਤੀ ਮੁੱਖ ਮੰਤਰੀ ਦੇ ਮਿਸ਼ਨ ਚੜ੍ਹਦੀਕਲਾ ਦੇ ਸਮਰਥਨ ‘ਚ ਆਏ1 ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ: ਬੈਂਸਬੈਂਸ ਤੇ ਸਾਥੀ ਕੈਬਨਿਟ ਮੰਤਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮਕਾਗ਼ਜ਼ੀ ਕਾਰਵਾਈ ਦੀ ਲੋੜ ਖ਼ਤਮ ਹੋਈ, ਆਟੋ-ਫੈਚਿੰਗ ਨਾਲ ਹੁਣ ਦਸਤਾਵੇਜ਼ ਵਾਰ-ਵਾਰ ਜਮ੍ਹਾਂ ਨਹੀਂ ਕਰਾਉਣੇ ਪੈਣਗੇ: ਅਮਨ ਅਰੋੜਾਇਹ ਇਤਿਹਾਸਕ ਨੀਤੀ ਸਾਰਿਆਂ ਲਈ ਮਾਨਸਿਕ ਸਿਹਤ ਦੇਖਭਾਲ ਨੂੰ ਯਕੀਨੀ ਬਣਾਏਗੀ: ਸਿਹਤ ਮੰਤਰੀ ਡਾ. ਬਲਬੀਰ ਸਿੰਘਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ

ਨੈਸ਼ਨਲ

ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਅਨੋਖੀ ਮਿਸਾਲ ਕਾਇਮ ਕਰਦਿਆਂ ਹੜ ਪੀੜੀਤਾਂ ਲਈ 7 ਨਵੇਂ ਘਰਾਂ ਦਾ ਕੀਤਾ ਗਿਆ ਉਦਘਾਟਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 12, 2025 07:23 PM

ਨਵੀਂ ਦਿੱਲੀ - ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਪਿਛਲੇ ਦਿਨਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਲਗੀਧਰ ਟਰੱਸਟ ਨੇ ਇਹ ਬੀੜਾ ਚੁੱਕਿਆ ਹੈ ਕਿ ਸੰਗਤਾਂ ਦਾ ਪੈਸਾ ਸਹੀ ਤਰੀਕੇ ਨਾਲ ਇਸ਼ਤੇਮਾਲ ਹੋਵੇ, ਜੋ ਹੜ੍ਹ ਪੀੜਤਾਂ ਦੀਆ ਬੁਨਿਆਦੀ ਲੋੜਾਂ ਅਸੀਂ ਪੂਰੀਆਂ ਕਰ ਰਹੇ ਹਾਂ ਅਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਗਈ ਸੀ ਕਿ ਜੋ ਚੌਥਾ ਫੇਜ ਹੈ, ਜਿਸ ਵਿੱਚ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਓਹਨਾ ਦੀ ਜਾਂਚ ਕਰਕੇ ਉਹਨਾਂ ਦੀ ਨਵੇਂ ਮਕਾਨ ਜਾਂ ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਹਿਤ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਗੁਰਦਾਸਪੁਰ ਜ਼ਿਲ੍ਹੇ ਦੇ 7 ਘਰ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਕਾਹਨਾ ਪਿੰਡ ਵਿੱਚ 4 ਅਤੇ ਹਸਨਪੁਰ ਪਿੰਡ ਵਿੱਚ 3 ਘਰ ਤਿਆਰ ਕਰਕੇ ਦਿੱਤੇ ਗਏ ਹਨ । ਓਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਅਤੇ ਭਾਰੀ ਬਾਰਿਸ਼ ਕਰਕੇ ਢਹਿ ਗਏ ਸਨ। ਇਹਨਾਂ ਪਰਿਵਾਰਾਂ ਨੂੰ 24 ਘੰਟੇ ਪ੍ਰਤੀ ਮਕਾਨ ਤਿਆਰ ਕਰਕੇ ਦਿੱਤਾ ਗਿਆ, ਜਿਸ ਵਿੱਚ ਰਸੋਈ ਦੇ ਰਾਸ਼ਨ ਤੋਂ ਲੈ ਕੇ ਕੁੱਲ ਘਰੇਲੂ ਸੁੱਖ ਸਹੂਲਤ (ਬੈਡ, ਗੱਦੇ, ਪੱਖੇ, ਰਸੋਈ ਦਾ ਇੱਕ ਕੁਝ ਦਿਨਾ ਦਾ ਰਾਸ਼ਨ ਆਦਿ) ਸਮਾਨ ਮੁਹਈਆ ਕਰਵਾਇਆ ਗਿਆ। ਇਹਨਾਂ ਘਰਾਂ ਦਾ ਉਦਘਾਟਨ ਲਈ ਸ਼੍ਰੀ ਦਲਵਿੰਦਰਜੀਤ ਸਿੰਘ (ਡਿਪਟੀ ਕਮਿਸ਼ਨਰ, ਗੁਰਦਾਸਪੁਰ); ਸ਼੍ਰੀ ਜਸਪਿੰਦਰ ਸਿੰਘ (ਐਸ.ਡੀ.ਐਮ., ਦੀਨਾਨਗਰ) ਵੱਲੋਂ ਕੀਤਾ ਗਿਆ। ਓਹਨਾ ਨੇ ਟਰੱਸਟ ਵੱਲੋ ਕੀਤੇ ਇਸ ਨਵੇਕਲੇ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਮਕਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਕਰਤਾਰ ਸਿੰਘ ਪਿੰਡ ਸੱਦਾ, ਰਵਿੰਦਰ ਸਿੰਘ (ਗੁ: ਟਾਹਲੀ ਸਾਹਿਬ, ਗਾਹਲੜੀ ਸਾਹਿਬ), ਹਰਜੀਤ ਸਿੰਘ (ਮੈਨੇਜਰ ਟਾਹਲੀ ਸਾਹਿਬ), ਹਰਪ੍ਰੀਤ ਸਿੰਘ ਗ੍ਰੰਥੀ (ਗੁ: ਫਰੀਦਪੁਰ), ਸਰਪੰਚ ਕੁਲਵਿੰਦਰ ਸਿੰਘ ਪਿੰਡ ਚਿੱਟੀ, ਸਰਪੰਚ ਰਣਜੀਤ ਸਿੰਘ ਪਿੰਡ ਜੀਵਨ ਚੱਕ, ਡਾ. ਹਰਵਿੰਦਰਪਾਲ ਸਿੰਘ (ਜੈਨਪੁਰ), ਕੁਲਦੀਪ ਸਿੰਘ (ਜਾਫਲਪੁਰ), ਗੁਰਜਿੰਦਰ ਸਿੰਘ (ਗੰਜੀ), ਸਰਪੰਚ ਨਿਸ਼ਾਨ ਸਿੰਘ ਪਿੰਡ ਖ਼ੁਸ਼ੀਪੁਰ, ਸਰਪੰਚ ਵਾਸੂਦੇਵ ਪਿੰਡ ਠਾਕਰਪੁਰ, ਸਰਪੰਚ ਗੁਰਦੀਪ ਸਿੰਘ ਪਿੰਡ ਬੈਂਸ, ਸਰਪੰਚ ਬੱਬੂ ਸਿੰਘ ਪਿੰਡ ਤਲਵੰਡੀ, ਸਰਪੰਚ ਬੱਬਾ ਪਿੰਡ ਸੱਦਾ, ਸਰਪੰਚ ਸਾਬੀ ਪਿੰਡ ਸੱਦੇਪੁਰ, ਸਰਪੰਚ ਮਿੰਟੂ ਸਿੰਘ ਪਿੰਡ ਦੋਰੰਗਲਾ, ਸਰਪੰਚ ਬਲਦੇਵ ਸਿੰਘ ਪਿੰਡ ਕਾਠਗੜ੍ਹ ਅਤੇ ਟਰੱਸਟ ਦੇ ਸੇਵਾਦਾਰ ਅਤੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਭਾਈ ਹਰਮੀਤ ਸਿੰਘ, ਭਾਈ ਜਸਪ੍ਰੀਤ ਸਿੰਘ ਦੇ ਨਾਲ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖੀ ਭਾਈ ਅਰਵਿੰਦਰ ਸਿੰਘ ਰਾਜਾ ਵੀਂ ਮੌਜੂਦ ਸਨ। ਓਹਨਾ ਹੋਰ ਜਾਣਕਾਰੀ ਦੱਸਿਆ ਕਿ ਇਸ ਤਰ੍ਹਾਂ ਦੇ ਲਗਭਗ 100 ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ (400 ਤੋਂ 900 ਸੁਕੇਅਰ ਫੁੱਟ ਤੱਕ ਉਸਾਰੀ ਕੀਤੀ ਜਾਵੇਗੀ) ਲੋੜਵੰਦਾ ਨੂੰ ਅਸੀਂ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿਆਂਗੇ। ਓਹਨਾ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਲਈ ਸੰਗਤ ਦੇ ਸਹਿਯੋਗ ਦੀ ਵੱਧ ਵੱਧ ਲੋੜ ਹੈ। ਹਰ ਦੇਸ਼ ਵਾਸੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਦਸਵੰਧ ਦਾ ਹਿੱਸਾ ਇਹਨਾਂ ਦੀ ਮਦਦ ਕਰਨ ਲਈ ਜਰੂਰ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਓਹਨਾ ਦੀ ਮੁਰੰਮਤ ਕੀਤੀ ਜਾ ਸਕੇ ਜਾ ਨਵੇਂ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ, ਸਾਨੂੰ ਸਭ ਨੂੰ ਇਹ ਹੰਭਲਾ ਜਰੂਰ ਮਾਰਨਾ ਚਾਹੀਦਾ ਹੈ, ਓਹਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਗੁਰਦਾਸਪੁਰ ਜ਼ਿਲੇ ਵਿੱਚ ਇਕ ਹੋਰ ਘਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਹੈ। ਇਥੇ ਜਿਕਰਯੋਗ ਹੈ ਕਿ ਇੱਕ ਆਮ ਆਦਮੀ ਲਈ ਇਸ ਤਰ੍ਹਾਂ ਹੜ੍ਹਾਂ ਦੀ ਮਾਰ ਪੈਣ 10 ਸਾਲ ਤੱਕ ਆਰਥਿਕ ਸਥਿਤੀ ਵਿੱਚੋਂ ਬਾਹਰ ਨਿਕਲ ਸਕਦਾ ਹੈ, ਇਹਨਾਂ ਹਾਲਾਤਾਂ ਵਿੱਚ ਘਰ ਪਾਉਣਾ ਇੱਕ ਸੁਪਨੇ ਦੀ ਤਰ੍ਹਾਂ ਹੈ। ਹੋਰ ਜਾਣਕਾਰੀ ਦਿੰਦਿਆਂ ਓਹਨਾ ਕਿਹਾ ਕਿ ਹੁਣ ਤੱਕ ਲਗਭਗ 153 ਪਿੰਡਾਂ ਵਿੱਚੋਂ 5500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ। ਗੁਰਦੁਆਰਾ ਬੜੂ ਸਾਹਿਬ, ਹਿਮਾਚਲ ਪ੍ਰਦੇਸ਼ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਨਿਰੰਤਰ ਚੱਲ ਰਹੇ ਹਨ, ਜਿੱਥੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋਂ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾਂ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ।

Have something to say? Post your comment

 
 
 

ਨੈਸ਼ਨਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ — “ਕੌਮੀ ਗਤਕਾ ਮੁਕਾਬਲਾ” ਵਿੱਚ ਸ਼ਾਨਦਾਰ ਉਤਸਾਹ

ਯੂਕੇ ਦੇ ਸਾਊਥਾਲ ਗੁਰਦੁਆਰਾ ਸਾਹਿਬ ਦੀ ਸ਼ਹੀਦੀ ਗੈਲਰੀ ਵਿਚ ਭਾਈ ਨਿੱਝਰ ਅਤੇ ਭਾਈ ਖੰਡਾ ਦੀ ਫੋਟੋਆਂ ਸ਼ੁਸ਼ੋਭਿਤ

ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਅਤੇ ਪੰਥਕ ਮਸਲਿਆਂ ਤੇ ਵਿਚਾਰਾਂ ਲਈ ਇੰਡੀਅਨ ਹੈਬਿਟੇਟ ਸੈਂਟਰ ਵਿੱਚ 18 ਅਕਤੂਬਰ ਨੂੰ ਸੈਮੀਨਾਰ: ਸਰਨਾ

ਆਪ੍ਰੇਸ਼ਨ ਨੀਲਾ ਤਾਰਾ ਰਾਜਨੀਤਿਕ ਉਦੇਸ਼ਾਂ ਤੋਂ ਪ੍ਰੇਰਿਤ ਇੱਕ ਗਲਤੀ ਸੀ- ਆਰਪੀ ਸਿੰਘ

ਦਿੱਲੀ: ਤਾਲਿਬਾਨ ਨੇਤਾ ਦੀ ਪ੍ਰੈਸ ਕਾਨਫਰੰਸ ਤੋਂ ਮਹਿਲਾ ਪੱਤਰਕਾਰਾਂ ਨੂੰ ਰੋਕੇ ਜਾਣ ਤੋਂ ਬਾਅਦ ਹੰਗਾਮਾ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਬਾਰੇ ਦਿੱਲੀ ਕਮੇਟੀ ਵਫਦ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਵਟਾਂਦਰਾ

ਪੰਜਾਬ ਦੇ ਹੜ੍ਹ ਪੀੜ੍ਹਤਾਂ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਲੋੜੀਂਦਾ ਹਰ ਸਮਾਨ ਕਰਵਾਇਆ ਉਪਲਬਧ: ਕਾਲਕਾ, ਕਾਹਲੋਂ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਦੀ ਜਾਇਦਾਦ ਖ਼ਤਮ ਕਰਣ ਲਈ ਜੰਮੂ ਵਾਲੇ ਸਿੰਘ ਵਧਾਈ ਦੇ ਪਾਤਰ: ਪਰਮਜੀਤ ਸਿੰਘ ਭਿਓਰਾ

ਹਰਦੀਪ ਨਿੱਝਰ ਦੇ ਮਾਮਲੇ ਦੀ ਸੁਣਵਾਈ ਦੀ ਅਗਲੀ ਸੁਣਵਾਈ 20 ਨਵੰਬਰ ਨੂੰ- ਕੈਨੇਡੀਅਨ ਸੁਪਰੀਮ ਕੋਰਟ ਦੇ ਬਾਹਰ ਭਾਰੀ ਰੋਸ ਮੁਜਾਹਿਰਾ

ਸਿੱਖ-ਪੰਜਾਬੀ ਭਾਈਚਾਰੇ ਨੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਦੀ ਮੰਗ: ਬਲ ਮਲਕੀਤ ਸਿੰਘ