ਪੰਜਾਬ

ਕੈਬਨਿਟ ਮੰਤਰੀਆਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਦਿੱਤਾ ਸੱਦਾ

ਕੌਮੀ ਮਾਰਗ ਬਿਊਰੋ | October 24, 2025 06:29 PM

ਚੰਡੀਗੜ੍ਹ-ਇੱਕ ਅਹਿਮ ਕੂਟਨੀਤਕ ਇਕੱਤਰਤਾ ਤਹਿਤ ਕੈਬਨਿਟ ਮੰਤਰੀਆਂ ਸੰਜੀਵ ਅਰੋੜਾ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਮੰਤਰੀਆਂ ਨੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਗਾਮੀ ਯਾਦਗਾਰੀ ਸਮਾਗਮਾਂ ਵਿੱਚ ਸਿ਼ਰਕਤ ਕਰਨ ਲਈ ਰਸਮੀ ਤੌਰ `ਤੇ ਸੱਦਾ ਦਿੱਤਾ।


ਇਹ ਸਮਾਗਮ 20 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਕਰਵਾਇਆ ਜਾਣਾ ਹੈ, ਜੋ ਕਿ ਸਿੱਖ ਪਰੰਪਰਾਵਾਂ, ਰੂਹਾਨੀਅਤ ਅਤੇ ਸੱਭਿਆਚਾਰਕ ਮਹੱਤਵ ਵਾਲਾ ਇਤਿਹਾਸਕ ਸ਼ਹਿਰ ਹੈ। ਮੰਤਰੀਆਂ ਨੇ ਨਾ ਕੇਵਲ ਇਸ ਮੌਕੇ ਦੀ ਮਹੱਤਤਾ ਨੂੰ ਕੁਰਬਾਨੀ, ਰੂਹਾਨੀਅਤ ਅਤੇ ਏਕਤਾ ਦੇ ਪ੍ਰਤੀਕ ਵਜੋਂ ਉਭਾਰਿਆ ਸਗੋਂ ਵੱਖ-ਵੱਖ ਭਾਈਚਾਰਿਆਂ ਵਿੱਚ ਸਦਭਾਵਨਾ ਅਤੇ ਆਪਸੀ ਸਮਝ-ਬੂਝ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਇਸਦੀ ਅਹਿਮੀਅਤ `ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਸੱਦੇ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਆਪਣੀ ਸੁਹਿਰਦ ਭਾਵਨਾ ਤੇ ਇਰਾਦਾ ਜ਼ਾਹਰ ਕੀਤਾ।

ਇਸ ਤੋਂ ਇਲਾਵਾ, ਮੀਟਿੰਗ ਦੌਰਾਨ ਮੁੱਖ ਮੰਤਰੀ ਰੇਵੰਤ ਰੈਡੀ ਅਤੇ ਪੰਜਾਬ ਦੇ ਮੰਤਰੀਆਂ ਨੇ ਆਪੋ-ਆਪਣੇ ਰਾਜਾਂ ਦੀਆਂ ਸਿਹਤ ਅਤੇ ਸਿੱਖਿਆ ਪ੍ਰਣਾਲੀਆਂ `ਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਆਪਸੀ ਸੂਝ-ਬੂਝ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਅਤੇ ਤੇਲੰਗਾਨਾ ਅਤੇ ਪੰਜਾਬ ਵਿੱਚ ਇਨ੍ਹਾਂ ਖੇਤਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ।ਇਸ ਗੱਲਬਾਤ ਦੌਰਾਨ ਜਨਤਕ ਭਲਾਈ ਨੂੰ ਵਧਾਉਣ ਅਤੇ ਸਹਿਕਾਰੀ ਵਿਕਾਸ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਇਆ ਗਿਆ।

ਮੀਟਿੰਗ ਦੌਰਾਨ ਦੋਵਾਂ ਰਾਜਾਂ ਵਿਚਕਾਰ ਸੱਭਿਆਚਾਰਕ ਅਤੇ ਸਮਾਜਿਕ ਸਬੰਧਾਂ ਦੀ ਮਹੱਤਤਾ, ਕੁਰਬਾਨੀ, ਸੇਵਾ ਅਤੇ ਤਰੱਕੀ ਦੀਆਂ ਸਾਂਝੀਆਂ ਕਦਰਾਂ-ਕੀਮਤਾਂ `ਤੇ ਵੀ ਜ਼ੋਰ ਦਿੱਤਾ ਗਿਆ।

Have something to say? Post your comment

 
 
 

ਪੰਜਾਬ

ਸਵਰਗੀ ਚਰਨ ਸਿੰਘ ਸਿੰਧਰਾ ਅਤੇ ਪਦਮ ਸਿੰਧਰਾ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਯਾਦ

ਜਾਪਾਨੀ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਕੀਤੀ ਜ਼ਾਹਰ

ਬੰਗਲੁਰੂ ਚ 7 ਨਵੰਬਰ ਨੂੰ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਮੌਕੇ ਹੋਣਗੇ ਕੌਮੀ ਗੱਤਕਾ ਮੁਕਾਬਲੇ

ਧਾਰਮਿਕ ਪ੍ਰੀਖਿਆ ਅਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਮੈਰਿਟ ਵਿੱਚ ਆਏ ਵਿਦਿਆਰਥੀ ਸਨਮਾਨਿਤ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਦਸਤਾਰਾਂ ਦੇ ਕੇ ਕੀਤਾ ਸਨਮਾਨ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਨੇ ਯੂਥ ਫੈਸਟੀਵਲ ’ਚ ਓਵਰਆਲ ਚੈਂਪੀਅਨ ਜਿੱਤੀ

ਤਰਨ ਤਾਰਨ ’ਚ ਪਾਰਟੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਖਿਲਾਫ ਸੁਖਬੀਰ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਵਿਸ਼ਾਲ ਰੋਸ ਧਰਨਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ

ਤਰਨ ਤਾਰਨ ਉਪ ਚੋਣ ਵਿੱਚ 'ਆਪ' ਵੱਡੀ ਜਿੱਤ ਹਾਸਲ ਕਰੇਗੀ- ਮੁੱਖ ਮੰਤਰੀ

ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਧਾਰਮਿਕ ਸਮਾਗਮ ਕਰਨ ਦਾ ਅਧਿਕਾਰ ਨਹੀਂ ਕਿਉਂਕਿ 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਲਾਪਤਾ ਹਨ- ਦਮਦਮੀ ਟਕਸਾਲ