ਨੈਸ਼ਨਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਾਂਦੀ ਦਾ ਸਿੱਕਾ ਲਾਂਚ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 30, 2025 07:32 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਲਾਂਚ ਕੀਤਾ ਗਿਆ। ‌ਸਿੱਕਾ ਲਾਂਚ ਕਰਨ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹ ਸਿੱਕਾ ਐਮ ਐਮ ਟੀ ਸੀ ਸਰਕਾਰੀ ਕੰਪਨੀ ਨੇ ਤਿਆਰ ਕਰਵਾਇਆ ਹੈ ਜੋ ਬਜ਼ਾਰ ਵਿਚ, ਮਾਲਜ਼ ਵਿਚ ਤੇ ਅਨੇਕਾਂ ਥਾਵਾਂ ’ਤੇ ਸੰਗਤਾਂ ਲਈ ਉਪਲਬਧ ਹੋਵੇਗਾ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਧਾਰਮਿਕ ਸਟਾਲਾਂ ’ਤੇ ਵੀ ਇਹ ਸਿੱਕਾ ਰੱਖਿਆ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਂਦੀਆਂ ਸੰਗਤਾਂ ਇਸ ਇਤਿਹਾਸਕ ਦਿਹਾੜੇ ਦੀ ਯਾਦਗਾਰ ਵਜੋਂ ਇਹ ਸਿੱਕਾ ਖਰੀਦ ਕੇ ਆਪਣੇ ਕੋਲ ਰੱਖ ਸਕਣ। ਉਹਨਾਂ ਦੱਸਿਆ ਕਿ ਸਿੱਕੇ ਦੀ ਕੀਮਤ ਹਾਲੇ ਤੱਕ ਨਹੀਂ ਕੀਤੀ ਗਈ ਅਤੇ ਜਲਦੀ ਹੀ ਇਸਦੀ ਕੀਮਤ ਵੀ ਸਰਕਾਰੀ ਅਦਾਰੇ ਵੱਲੋਂ ਤੈਅ ਕਰ ਦਿੱਤੀ ਜਾਵੇਗੀ। ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਕਰਮਸਰ ਨੇ ਇਸ ਉਦਮ ਲਈ ਸਰਕਾਰੀ ਕੰਪਨੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਿਸਨੂੰ ਸੰਗਤਾਂ ਹਮੇਸ਼ਾ ਯਾਦ ਰੱਖਣਗੀਆਂ। ਉਹਨਾਂ ਦੱਸਿਆ ਕਿ ਅਸੀਂ ਵੀ ਇਤਿਹਾਸਕ ਮੌਕਿਆਂ ’ਤੇ ਅਜਿਹੇ ਸਿੱਕੇ ਜਾਰੀ ਕਰਦੇ ਰਹੇ ਹਾਂ।

ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਤਿਹਾਸਕ ਨਿਸ਼ਾਨੀ ਨੂੰ ਆਪਣੇ ਕੋਲ ਸਾਂਭਣ।

Have something to say? Post your comment

 
 
 

ਨੈਸ਼ਨਲ

ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ

ਸਰਕਾਰੀ ਦਬਾਅ ਹੇਠ 350ਵੇਂ ਸ਼ਹੀਦੀ ਨਗਰ ਕੀਰਤਨ ਨੂੰ ਸਾਬੋਤਾਜ ਕਰਣ ਦੀ ਕਾਲਕਾ ਅਤੇ ਸਿਰਸਾ ਉਪਰ ਸਾਜ਼ਿਸ਼ ਰਚਣ ਦਾ ਦੋਸ਼: ਸਰਨਾ

ਭਾਈ ਮਨਦੀਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ: ਜਲਾਵਤਨੀ ਸਿੰਘ ਜਰਮਨੀ

ਹਰ ਪਾਸੇ ਵਿਵਾਦ ਪੈਦਾ ਕਰਨਾ ਭਾਜਪਾ ਦਾ ਵਿਚਾਰਧਾਰਕ ਦੀਵਾਲੀਆਪਨ ਹੈ: ਪਵਨ ਖੇੜਾ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਤਰਾਵੜੀ ਹਰਿਆਣਾ ਤੋਂ ਅਗਲੇ ਪੜਾਅ ਗੁਰਦੁਆਰਾ ਨਿੰਮ ਸਾਹਿਬ ਕੈਂਥਲ ਹਰਿਆਣਾ ਲਈ ਰਵਾਨਾ

ਜਾਗ੍ਰਿਤੀ ਯਾਤਰਾ ਦੀ ਸੰਪੂਰਨਤਾ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਰੂ ਜੀ ਦੇ ਸ਼ਸਤ੍ਰ ਪਟਨਾ ਸਾਹਿਬ ਪਹੁੰਚੇ

ਯੂਕੇ ਦੇ ਵਾਲਸਾਲ ਵਿਚ 20 ਸਾਲਾਂ ਪੰਜਾਬੀ ਔਰਤ ਨਾਲ ਜਬਰਜਿਨਾਹ, ਸਿੱਖ ਆਗੂਆਂ ਤੇ ਸਿੱਖ ਐਮਪੀ ਨੇ ਕੀਤੀ ਨਿੰਦਾ

ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਬਣਾਏ 5 ਘਰਾਂ ਦੀਆਂ ਚਾਬੀਆਂ ਗਿਆਨੀ ਰਘੁਬੀਰ ਸਿੰਘ ਜੀ ਵੱਲੋਂ ਹੜ੍ਹ ਪੀੜਤਾਂ ਨੂੰ ਸੌਂਪੀਆਂ ਗਈਆਂ