ਨਵੀਂ ਦਿੱਲੀ - ਕੈਨੇਡਾ ਦੇ ਬਰੈੰਪਟਨ ਵਿੱਚ ਲਾਈਫ ਸਰਟੀਫਿਕੇਟ ਵੰਡ ਰਹੇ ਭਾਰਤੀ ਕੋਂਸਲੇਟਾਂ ਦਾ ਸਿੱਖ ਹੈਰੀਟੇਜ ਸੈਂਟਰ ਦੇ ਬਾਹਰ ਭਾਰੀ ਬਰਫਬਾਰੀ ਦੇ ਬਾਵਜੂਦ ਕੈਨੇਡੀਅਨ ਸਿੱਖਾਂ ਵਲੋਂ ਛੋਟੇ ਛੋਟੇ ਬੱਚਿਆਂ ਸਮੇਤ ਭਾਰੀ ਵਿਰੋਧ ਕੀਤਾ ਗਿਆ । ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਬਲੂਮਬਰਗ ਵਲੋਂ ਜਾਰੀ ਕੀਤੀ ਰਿਪੋਰਟ ਜਿਸ ਵਿਚ ਦਸਿਆ ਗਿਆ ਕਿ ਭਾਈ ਨਿੱਝਰ, ਭਾਈ ਖੰਡਾ ਦੇ ਕਤਲ ਅਤੇ ਗੁਰਪਤਵੰਤ ਪਨੂੰ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤ ਦਾ ਹੱਥ ਹੋਣ ਦੇ ਸਬੂਤ ਯੂਕੇ ਵਲੋਂ ਕੈਨੇਡਾ ਨੂੰ ਦਿੱਤੇ ਗਏ ਸਨ, ਮਗਰੋਂ ਵਿਦੇਸ਼ਾਂ ਵਿਚ ਰਾਜਨੀਤੀ ਗਰਮਾ ਗਈ ਹੈ । ਮੁਜਾਹਿਰਾ ਕਰ ਰਹੇ ਮੁਜਾਹਿਰਾਕਾਰੀਆਂ ਵਲੋਂ ਭਾਈ ਨਿੱਝਰ ਦੇ ਕਤਲ ਵਿਚ ਸ਼ਕੀ ਭਾਰਤੀ ਰਾਜਦੁਤਾਂ ਨੂੰ ਕੈਨੇਡੀਅਨ ਕਨੂੰਨ ਹੇਠ ਲਿਆ ਕੇ ਉਨ੍ਹਾਂ ਉਪਰ ਕਨੂੰਨੀ ਕਾਰਵਾਈ ਦੀ ਭਾਰੀ ਮੰਗ ਕੀਤੀ ਗਈ । ਇਸ ਮੌਕੇ ਇੰਦਰਜੀਤ ਸਿੰਘ ਗੋਸਲ, ਕੁਲਜੀਤ ਸਿੰਘ ਗੋਸਲ ਰਣਜੀਤ ਸਿੰਘ ਖਾਲਸਾ ਮਹਿੰਦਰ ਸਿੰਘ, ਰਵਿੰਦਰ ਸਿੰਘ ਸੋਹਲ ਅਤੇ ਨਿੱਕੇ ਨਿੱਕੇ ਬੱਚਿਆਂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਭਾਰਤ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਸੀ ।