ਪੰਜਾਬ

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਕਰਨ ਜਾ ਰਹੇ ਹਨ-ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | December 04, 2025 05:48 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਇੰਡੀ ਗਠਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਜੋ ਦੂਜੇ ਸੂਬਿਆਂ ਵਿਚ ਵੋਟ ਚੋਰੀ ਦਾ ਬੇਬੁਨਿਆਤ ਇਲਜਾਮ ਲਗਾਉਂਦੀ ਹੈ, ਪੰਜਾਬ ਵਿਚ ਉਹ ਖੁਦ ਪੁਲਿਸ ਦੀ ਦੁਰਵਰਤੋਂ ਕਰਕੇ ਪੂਰਾ ਇਲੈਕਸ਼ਨ ਹੀ ਚੋਰੀ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਵਿਚ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ, ਇਸੇ ਲਈ ਭਾਜਪਾ ਨੇ ਬੀਤੇ ਕੱਲ ਚੋਣ ਕਮਿਸ਼ਨ ਨੂੰ ਮਿਲ ਕੇ ਇੰਨ੍ਹਾਂ ਚੋਣਾਂ ਵਿਚ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਰੱਖੀ ਸੀ।
ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਧੱਕੇਸ਼ਾਹੀ ਕਰਨ ਸਬੰਧੀ ਪੁਲਿਸ ਦੇ ਸੀਨਿਅਰ ਅਧਿਕਾਰੀਆਂ ਦੀ ਟੈਲੀ ਮਿਟਿੰਗ ਦੀ ਜੋ ਇੱਕ ਆਡੀਓ ਬਾਹਰ ਆਈ ਹੈ, ਇਹ ਲੋਕਤੰਤਰ ਦੇ ਹੋਣ ਜਾ ਰਹੇ ਘਾਣ ਦਾ ਸਬੂਤ ਹੈ l ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਾਗਜੀ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਘੁੰਮ ਰਹੇ ਹਨ ਤੇ ਸਾਮ, ਦਾਮ, ਦੰਡ, ਭੇਦ ਦੀ ਨੀਤੀ ਦਾ ਸ਼ਰੇਆਮ ਐਲਾਨ ਕਰਨ ਵਾਲੇ ਮਨੀਸ਼ ਸਿਸੋਦੀਆ ਦੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖਜਾਨੇ ਦੀ ਲੁੱਟ ਤੋਂ ਬਾਅਦ ਵੋਟਾਂ ਦੀ ਲੁੱਟ ਕਰਨ ਦੀ ਵੀ ਪੱਕੀ ਧਾਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਪੰਜਾਬ ਵਿੱਚ ਇਸ ਤਰ੍ਹਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰੇਗੀ l
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਲੋਕਤੰਤਰ ਦੀ ਸਥਾਪਨਾ ਲਈ ਅਹਿਮ ਅਦਾਰੇ ਦੀ ਨਿਰਪੱਖਤਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਆਡੀਓ ਦੀ ਨਿਰਪੱਖ ਜਾਂਚ ਪੰਜਾਬ ਸਰਕਾਰ ਦੀ ਏਂਜਸੀ ਤੋਂ ਕਿਸੇ ਬਾਹਰੀ ਨਿਰਪੱਖ ਏਂਜਸੀ ਤੋਂ ਹੋਣੀ ਚਾਹੀਦੀ ਹੈ ਅਤੇ ਲੋਕਤੰਤਰ ਦੀ ਹੱਤਿਆ ਦੀ ਯੋਜਨਾ ਬਣਾ ਰਹੇ ਅਧਿਕਾਰੀਆਂ ਨੂੰ ਤੁਰੰਤ ਚੋਣ ਪ੍ਰਕ੍ਰਿਆ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਪੰਜਾਬ ਦੇ ਅਧਿਕਾਰੀਆਂ ਖਾਸ ਕਰਕੇ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਯਾਦ ਰੱਖਣ ਕਿ ਉਹ ਇਸ ਦੇਸ਼ ਦੇ ਸੰਵਿਧਾਨ ਨੂੰ ਸਮਰਪਿਤ ਹਨ ਨਾ ਕਿ ਕਿਸੇ ਵਿਅਕਤੀ ਵਿਸੇਸ਼ ਨੂੰ। ਇਸ ਲਈ ਉਹ ਆਪਣੇ ਫਰਜਾਂ ਨੂੰ ਤਿਲਾਂਜਲੀ ਨਾ ਦੇਣ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਤਰਾਂ ਦਬਾਇਆ ਨਹੀਂ ਜਾ ਸਕਦਾ ਹੈ। ਚੋਣ ਅਮਲ ਨੂੰ ਲੁੱਟਣ ਦੀਆਂ ਯੋਜਨਾਵਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਆਪ ਆਗੂਆਂ ਨੂੰ ਕਿਹਾ ਕਿ 2027 ਦੀਆਂ ਚੋਣਾਂ ਵਿਚ ਹੁਣ ਬਹੁਤ ਸਮਾਂ ਨਹੀਂ ਰਹਿ ਗਿਆ ਹੈ ਅਤੇ ਪੰਜਾਬ ਦੇ ਲੋਕ ਅਗਲੀਆਂ ਚੋਣਾਂ ਵਿਚ ਇਸ ਆਪ ਪਾਰਟੀ ਦਾ ਪੰਜਾਬ ਵਿਚ ਵੀ ਦਿੱਲੀ ਵਾਲਾ ਹਾਲ ਕਰਣਗੇ।

Have something to say? Post your comment

 
 

ਪੰਜਾਬ

ਹਾਈਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਹੋਣਾ ਅਕਾਲੀ ਦਲ ਲਈ ਵੱਡਾ ਝਟਕਾ: ਕੁਲਦੀਪ ਧਾਲੀਵਾਲ

ਜਾਪਾਨ ਦੌਰੇ ਦੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ

ਸ਼ਰਮਨਾਕ! ਮੋਦੀ ਸਰਕਾਰ ਨੂੰ ਫੌਜ ਤੋਂ ਜ਼ਿਆਦਾ 'ਗੁਟਖਾ ਵੇਚਣ ਵਾਲਿਆਂ' 'ਤੇ ਭਰੋਸਾ: ਕੰਗ

ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਯੂਨਾਇਟਿਡ ਸਿੱਖਸ ਸੰਸਥਾ ਪੂਰਨ ਸਹਿਯੋਗ ਦੇਵੇਗੀ

ਟੋਪਨ ਕੰਪਨੀ ਵੱਲੋਂ ਸੂਬੇ ‘ਚ 400 ਕਰੋੜ ਰੁਪਏ ਦੇ ਨਿਵੇਸ਼ ਲਈ ਤਿਆਰ ਹੋਣਾ ਵਿਕਾਸ ਦੇ ਨਵੇਂ ਯੁੱਗ ਦਾ ਸੰਕੇਤ: ਬੈਂਸ

ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦਾ ਦੇਣ ਪੂਰਾ ਹਿੰਦੋਸਤਾਨ ਨਹੀ ਦੇ ਸਕਦਾ- ਡੇਰਾ ਬਿਆਸ ਮੁਖੀ

ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025' ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ: ਹਰਪਾਲ ਸਿੰਘ ਚੀਮਾ

ਅਕਾਲੀ ਦਲ ਨੇ ਸਥਾਨਕ ਚੋਣ ਅਧਿਕਾਰੀਆਂ ਵੱਲੋਂ ਅਸਹਿਯੋਗ ਦੇ ਮਾਮਲੇ ਵਿਚ ਸੂਬਾ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਪੰਜਾਬ ਅਤੇ ਜਾਪਾਨ ਦੀ ਮੋਹਰੀ ਕੰਪਨੀ ਟੀ.ਐਸ.ਐਫ. ਨੇ ਸੂਬੇ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਐਮ.ਓ.ਯੂ. ਕੀਤਾ ਸਹੀਬੱਧ

ਮੋਦੀ ਸਰਕਾਰ ਨੇ ਦੋ ਮਹੀਨਿਆਂ ਬਾਅਦ ਵੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਇੱਕ ਵੀ ਰੁਪਿਆ ਨਹੀਂ ਦਿੱਤਾ: ਮਲਵਿੰਦਰ ਸਿੰਘ ਕੰਗ