ਅੰਮ੍ਰਿਤਸਰ - ਨਿਉਜੀਲੈਂਡ ਦੀ ਪਾਰਲੀਮੈਂਟ ਦੇ ਮੈਂਬਰ ਮਿਸਟਰ ਗ੍ਰੇਕ ਫਲੈਮਿੰਗ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾਂ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਅਤੇ ਸਹਿ ਸੂਚਨਾ ਅਧਿਕਾਰੀ ਸ੍ਰ ਰਣਧੀਰ ਸਿੰਘ ਨੇ ਮਿਸਟਰ ਗ੍ਰੇਕ ਫਲੈਮਿੰਗ ਦਾ ਸਵਾਗਤ ਕੀਤਾ। ਸ੍ਰ ਅੰਮ੍ਰਿਤਪਾਲ ਸਿੰਘ ਨੇ ਮਿਸਟਰ ਗ੍ਰੇਕ ਫਲੈਮਿੰਗ ਨੂੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਪ੍ਰਪਰਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਮੇ ਮਿਸਟਰ ਗ੍ਰੇਕ ਫਲੈਮਿੰਗ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਵੀ ਗਏ ਜਿਥੇ ਉਨਾ ਲੰਗਰ ਪ੍ਰਪਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕਈ ਸਵਾਲ ਪੁੱਛੇ, ਜਿਨਾ ਦਾ ਸੂਚਨਾ ਅਧਿਕਾਰੀ ਨੇ ਜਵਾਬ ਦੇ ਕੇ ਉਨਾਂ ਦੇ ਮਨ ਦੇ ਵਿਚਾਰ ਸ਼ਾਤ ਕੀਤੇ। ਪੱਤਰਕਾਰਾਂ ਨਾਲ ਗਲ ਕਰਦਿਆਂ ਮਿਸਟਰ ਗ੍ਰੇਕ ਫਲੈਮਿੰਗ ਨੇ ਸ੍ਰੀ ਦਰਬਾਰ ਸਾਹਿਬ ਦੀ ਸੰੁਦਰਤਾ ਤੇ ਰੂਹਾਨੀਅਤ ਦੀ ਦਿਲ ਖੋਹਲ ਕੇ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਿੱਖ ਇਕ ਮਿਹਨਤਕਸ਼ ਕੌਮ ਹੈ ਤੇ ਉਨਾਂ ਦੇ ਦੇਸ਼ ਵਿਚ ਸਿੱਖਾਂ ਨੇ ਦਿਨ ਰਾਤ ਮਿਹਨਤ ਕਰਕੇ ਵਖਰਾ ਮੁਕਾਮ ਬਣਾਇਆ ਹੈ। ਪੂਰੇ ਨਿਉਜੀਲੈਂਡ ਵਿਚ ਵਸਦੇ ਸਿੱਖਾਂ ਨੂੰ ਇਜਤ ਦੀ ਨਜਰ ਨਾਲ ਦੇਖਿਆ ਜਾਂਦਾ ਹੈ ਤੇ ਸਤਿਕਾਰ ਕੀਤਾ ਜਾਂਦਾ ਹੈ । ਉਨਾਂ ਕਿਹਾ ਕਿ ਪੰਜਾਬ ਆ ਕੇ ਬੇਹਦ ਚੰਗਾ ਲਗਾ ਹੈ। ਮਿਸਟਰ ਗ੍ਰੇਕ ਫਲੈਮਿੰਗ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਵਲੋ ਕੀਤੀ ਜਾਂਦੀ ਸੇਵਾ ਤੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਮਾਤਮਾ ਦੀ ਕ੍ਰਿਪਾ ਕਾਰਨ ਹੀ ਸੰਭਵ ਹੈ। ਲੰਗਰ ਹਾਲ ਬਾਰੇ ਬੋਲਦਿਆਂ ਮਿਸਟਰ ਗ੍ਰੇਕ ਫਲੈਮਿੰਗ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਇਥੈ ਲੱਖਾਂ ਲੋਕ ਫ੍ਰੀ ਭੋਜਨ ਛਕਦੇ ਹਨ ਤੇ ਸਾਰਾ ਕੁਝ ਇਕ ਸਿਸਟਮ ਦੇ ਤਹਿਤ ਹੋ ਰਿਹਾ ਹੈ। ਉਨਾਂ ਦਸਿਆ ਕਿ ਉਨਾਂ ਦੀ ਸਰਕਾਰ ਸਿੱਖਾਂ ਦੀਆਂ ਸੇਵਾਵਾਂ ਤੋ ਖੁਸ਼ ਹੋ ਕੇ ਸਿੱਖ ਖੇਡਾਂ ਕਰਵਾ ਰਹੀ ਹੈ।ਇਸ ਮੌਕੇ ਤੇ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨੇ ਮਿਸਟਰ ਗ੍ਰੇਕ ਫਲੈਮਿੰਗ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਪੁਸਤਕਾਂ ਦਾ ਸੈਟ ਕੇ ਕੇ ਸਨਮਾਨਿਤ ਕੀਤਾ। ਮਿਸਟਰ ਗ੍ਰੇਕ ਫਲੈਮਿੰਗ ਇਥੋ ਸਿੱਧੇ ਤਿਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਮਿਲਣ ਜਾਣਗੇ।