ਲੁਧਿਆਣਾ- ਜਵੱਦੀ ਟਕਸਾਲ ਦੇ ਬਾਨੀ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਸਿੱਖੀ ਦੇ ਪ੍ਰਚਾਰ -ਪ੍ਰਸਾਰ ਤੇ ਗੁਰਮਤਿ ਸੰਗੀਤ ਦੀ ਪ੍ਰਫੁੱਲਤਾ ਲਈ ਕੀਤੇ ਗਏ ਮਿਸਾਲੀ ਕਾਰਜ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਬੀਤੀ ਰਾਤ ਸਪੰਨ ਹੋਏ 34 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਪੁੱਜੇ ਸ. ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁ. ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਅੰਮ੍ਰਿਤ ਸਾਗਰ ਕਪੰਨੀ ਦੇ ਪ੍ਰਮੁੱਖ ਬਲਬੀਰ ਸਿੰਘ ਭਾਟੀਆ ਤੇ ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੱਖ ਨੌਜਵਾਨ ਸੇਵਾ ਸੁਸਾਇਟੀ ਤੇ ਸ. ਧਰਵਿੰਦਰ ਸਿੰਘ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕਰਨ ਮੌਂਕੇ ਕੀਤਾ!ਉਨ੍ਹਾਂ ਨੇ ਕਿਹਾ ਗੁਰਮਤਿ ਸੱੰਗੀਤ ਸੰਮੇਲਨ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਵਿਰਾਸਤ ਦੇ ਰੂਪ ਵੱਜੋ ਬਖਸੀ ਕਲਾ ਗੁਰਮਤਿ ਸੰਗੀਤ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪਣੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ ਸਿਮਰਨ ਦੇ ਸਿਧਾਂਤ ਨਾਲ ਜੁੜਿਏ।ਇਸ
ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਅੰਦਰ ਉਚੇਚੇ ਤੌਰ ਤੇ ਪੁੱਜੀਆਂ ਉਕਤ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਪ੍ਰਗਟ ਕੀਤਾ ।