ਲੁਧਿਆਣਾ- ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ
ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ- 3070 ਨੇ ਬੀਤੀ ਸ਼ਾਮ
ਪੀ. ਏ. ਯੂ ਦੇ ਫਿਕਿਲਟੀ ਕਲੱਬ ਵਿਖੇ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਵੱਲੋਂ ਆਯੋਜਿਤ ਕੀਤੇ ਗਏ ਵਿਸੇਸ਼ ਸਨਮਾਨ ਸਮਾਗਮ ਦੌਰਾਨ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਸਮੂਹ ਮੈਬਰਾਂ ਤੇ ਲੁਧਿਆਣੇ ਦੇ ਵੱਖ ਵੱਖ ਰੋਟਰੀ ਕਲੱਬਾਂ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਮੌਕੇ
ਰੋਟਰੀਅਨ ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ 3070 ਨੇ ਕਿਹਾ ਨਿਰੋਲ ਇਸਤਰੀ ਮੈਬਰਾਂ ਤੇ ਅਧਾਰਿਤ ਬਣਿਆ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਆਪਣੇ ਆਪ ਵਿੱਚ ਇੱਕ ਰੋਲ ਮਾਡਲ ਕੱਲਬ ਹੈ!ਜੋ ਕਿ ਕਲੱਬ ਦੀ ਮੌਜੂਦਾ ਪ੍ਰਧਾਨ ਡਾ. ਪਰਮ ਸੈਨੀ ਦੀ ਯੋਗ ਅਗਵਾਈ ਹੇਠ ਰੋਟਰੀ ਕਲੱਬ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਵੱਧ ਤੋ ਵੱਧ ਇਸਤਰੀਆਂ ਨੂੰ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਕੇ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰ ਰਿਹਾ ਹੈ!
।ਇਸ ਮੌਕੇ ਉਨ੍ਹਾਂ ਨੇ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੀ ਪ੍ਰਧਾਨ ਡਾ. ਪਰਮ ਸੈਨੀ ਤੇ ਸੈਕਟਰੀ ਡਾ. ਪ੍ਰਗਿਆ ਸ਼ਰਮਾ ਨੇ ਕਲੱਬ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਰੋਟਰੀਅਨ ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ ਦੇ ਸਾਹਮਣੇ ਪੇਸ਼ ਕੀਤੀ।ਸਮਾਗਮ ਦੌਰਾਨ
ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਨਾਲ ਜੁੜੀਆਂ ਛੇ ਨਵੀਆਂ ਇਸਤਰੀ ਮੈਂਬਰਾਂ ਨੂੰ ਰੋਟਰੀਅਨ ਸ੍ਰੀਮਤੀ ਉਬਰਾਏ ਨੇ ਪਿੰਨ ਲੱਗਾ ਕੇ ਸਨਮਾਨਿਤ ਵੀ ਕੀਤਾ! ਇਸ ਮੌਕੇ ਕਲੱਬ ਦੀ ਪ੍ਰਧਾਨ ਡਾ. ਪਰਮ ਸੈਨੀ, ਸੈਕਟਰੀ ਡਾ. ਪ੍ਰਗਿਆ ਸ਼ਰਮਾ, ਸੁਨੈਨਾ ਜੈਨ ਦੇ ਵੱਲੋ ਰੋਟਰੀਅਨ
ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ- 3070 ਨੂੰ ਵਿਸੇਸ਼ ਤੋਰ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ! ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੀਆਂ ਮੈਬਰਾਂ ਮਨਿੰਦਰ ਕੌਰ, ਨਮੀਤਾ ਰਾਜ ਸਿੰਘ, ਮੈਡਮ ਨਿੱਕੀ ਕੋਹਲੀ, ਮੈਡਮ ਮਨੀਸਾ, ਡਾ. ਅੰਜਲੀ ਸ਼ਹ, ਡਾ. ਪਲਵਿੰਦਰ, ਡਾ. ਮਹਿਕ ਬਾਂਸਲ, ਡਾ. ਗੁਰਮੀਤ ਰਤਨ, ਡਾ਼ ਤੇਜਪ੍ਰੀਤ ਕੰਗ, ਡਾ. ਪਰਮਪਾਲ ਸਹੋਤਾ, ਆਸੂ ਕਪੂਰ, ਏਕਮਦੀਪ, ਹਰਸ਼ਮੀਤਾ ਤੇ ਰਵਨੀਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।