ਲੁਧਿਆਣਾ-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵੱਲੋ ਅੱਜ ਸਿੱਖ ਪੰਥ ਦੀ ਮਹਿਨਾਜ ਸ਼ਖਸੀਅਤ ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿੱਘੀ ਤੇ ਪਿਆਰੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਤਪ ਅਸਥਾਨ ਗੁ. ਬਾਬਾ ਦੀਪ ਸਿੰਘ ਜੀ ਵਿਖੇ ਆਯੋਜਿਤ ਕੀਤਾ ਗਿਆ। ਜਿਸ ਅੰਦਰ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਵੱਲੋ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਦੌਰਾਨ ਮਕੱੜ ਪਰਿਵਾਰ ਦੇ ਮੈਬਰਾਂ ਨੇ ਵੀ ਆਪਣੀਆਂ ਹਾਜ਼ਰੀਆਂ ਭਰੀਆਂ। ਕੀਰਤਨ ਸਮਾਗਮ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਇਸਤਰੀ ਸਤਿਸੰਗ ਸਭਾ ਦੀ ਪ੍ਰਮੁੱਖ ਬੀਬੀ ਜਸਵੰਤ ਕੌਰ ਸਰਨਾ ਨੇ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੀ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਕਲਿਆਣ ਦੇ ਕਾਰਜਾਂ ਵਿੱਚ ਲਗਾ ਕੇ ਪੰਥ ਦੀ ਸੇਵਾ ਕਰਨ ਵਾਲੀ ਅਜ਼ੀਮ ਸ਼ਖਸੀਅਤ ਜੱਥੇਦਾਰ ਅਵਤਾਰ ਸਿੰਘ ਮੱਕੜ ਇੱਕ ਸੱਚੇ ਸਿੱਖ ਸੇਵਕ ਸਨ। ਜਿਨ੍ਹਾਂ ਨੇ ਕੇਵਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਬਲਕਿ ਲਗਾਤਾਰ ਗਿਆਰਾਂ ਸਾਲ ਇੱਕ ਕੁਸ਼ਲ ਪ੍ਰੰਬਧਕ ਦੇ ਰੂਪ ਵੱਜੋਂ ਵਿਚਰ ਕੇ ਪਂਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਦਾ ਸੁਭਾਗ ਵੀ ਪ੍ਰਾਪਤ ਕੀਤਾ।।ਉਨ੍ਹਾਂ ਨੇ ਕਿਹਾ ਕਿ ਜੱਥੇ.ਅਵਤਾਰ ਸਿੰਘ ਮੱਕੜ ਭਾਵੇਂ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ।ਪਰ ਉਨ੍ਹਾਂ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਹਮੇਸ਼ਾ ਸਾਡੇ ਅੰਗ ਸੰਗ ਵੱਸਦੀਆਂ ਰਹਿਣਗੀਆਂ, ਖਾਸ ਕਰਕੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਹੋਣਹਾਰ ਸਪੁੱਤਰ ਸ.ਇੰਦਰਜੀਤ ਸਿੰਘ ਮੱਕੜ ਵੱਲੋ ਕੀਤੇ ਜਾ ਰਹੇ ਧਾਰਮਿਕ ਤੇ ਸਮਾਜਿਕ ਕਾਰਜ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਹਨ।ਕੀਰਤਨ ਸਮਾਗਮ ਦੀ ਸਮਾਪਤੀ ਮੌਕੇ ਬੀਬੀ ਰਵਿੰਦਰ ਕੌਰ ਸੁਪਤਨੀ/ ਸ.ਇੰਦਰਜੀਤ ਸਿੰਘ ਮੱਕੜ ਮੁੱਖ ਸੇਵਾਦਾਰ
ਗੁਰਦੁਆਰਾ ਸਾਹਿਬ ਨੇ ਸਮਾਗਮ ਅੰਦਰ ਪੁੱਜੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਸਮੇ ਬੀਬੀ ਜਸਬੀਰ ਕੌਰ, ਗੁਰਵਿੰਦਰ ਕੌਰ, ਬਬਲੀ ਭੈਣਜੀ, ਇੰਦਰਜੀਤ ਕੌਰ, ਪਿੰਕੀ ਚਾਵਲਾ, ਜਸਪ੍ਰੀਤ ਕੌਰ, ਅਮਰਜੀਤ ਕੌਰ, ਬੇਬੀ ਭੈਣ ਜੀ, ਮਹਿੰਦਰ ਕੌਰ, ਇੰਦੂ ਮਕੱੜ, ਮਿੰਨੀ ਮਕੱੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।