ਲੁਧਿਆਣਾ- ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1, ਦੁੱਗਰੀ ਲੁਧਿਆਣਾ ਵਿਖੇ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੌਰਾਨ ਪੁੱਜੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਤੇ ਸਾਬਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਆਪਣਾ ਸਮੁੱਚਾ ਪਰਿਵਾਰ ਵਾਰ ਦਿੱਤਾ, ਉਥੇ ਨਾਲ ਹੀ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਨਵੇਂ ਇਨਕਲਾਬ ਦੀ ਸਿਰਜਣਾ ਵੀ ਕੀਤੀ। ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਵਿਰਾਸਤ ਬਾਣੀ ਤੇ ਬਾਣੇ ਨੂੰ ਸੰਭਾਲਣ ਦੀ ਮੁੱਖ ਜ਼ਰੂਰਤ ਹੈ ਤਾਂ ਹੀ ਹਰ ਬੱਚਾ ਆਪਣੇ ਅੰਦਰ ਗੁਰਸਿੱਖੀ ਵਾਲਾ ਜ਼ਜਬਾ ਪੈਦਾ ਕਰਕੇ ਗੁਰੂ ਵਾਲਾ ਬਣ ਸਕਦਾ ਹੈ!ਇਸ ਦੌਰਾਨ ਉਨ੍ਹਾਂ ਨੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਲ ਤੇ ਯੂਥ ਆਗੂ ਪਾਰਕ ਸ਼ਰਮਾ ਦੀ ਸਮੁੱਚੀ ਟੀਮ ਦੇ ਮੈਬਰਾਂ ਵੱਲੋ ਸੰਵੇਦਨਾ ਐਨ. ਜੀ. ਉ, ਗੁਰੂ ਨਾਨਕ ਚੈਰੀਟੇਬਲ ਹਸਪਤਾਲ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਏ ਮਹਾਨ ਖੂਨਦਾਨ ਤੇ ਮੈਡੀਕਲ ਚੈਂਕ ਅੱਪ ਕੈਂਪ ਦੀ ਸ਼ਲਾਘਾਂ ਕਰਦਿਆਂ ਹੋਇਆ ਕਿਹਾ ਕਿ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਖੂਨਦਾਨ ਤੇ ਮੈਡੀਕਲ ਕੈਂਪ ਲਗਾਉਣਾ ਆਪਣੇ ਆਪ ਵਿੱਚ ਇੱਕ ਵੱਡਾ ਮਿਸਾਲੀ ਕਾਰਜ ਹੈ!ਸ. ਸਿਮਰਜੀਤ ਸਿੰਘ ਬੈਂਸ ਨੇ ਖੂਨਦਾਨ ਕਰਨ ਆਏ ਨੌਜਵਾਨਾਂ, ਇਸਤਰੀਆਂ ਦਾ ਵਿਸੇਸ਼ ਤੌਰ ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਤੁਹਾਡੇ ਵੱਲੋ ਭੇਟ ਕੀਤਾ ਗਿਆ ਇੱਕ ਯੂਨਿਟ ਬਲੱਡ ਕਈ ਲੋੜਵੰਦ ਮਰੀਜਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ! ਇਸ ਦੌਰਨ ਉਨ੍ਹਾਂ ਨੇ ਉਕਤ ਕੈਂਪ ਦਾ ਆਯੋਜਿਤ ਕਰਨ ਵਾਲੇ ਯੂਥ ਆਗੂ ਪਾਰਕ ਸ਼ਰਮਾ ਦੀ ਸਮੁੱਚੀ ਟੀਮ ਦੇ ਮੈਬਰਾਂ ਦੀ ਹੌਸਲਾਅਫਜਾਈ ਵੀ ਕੀਤੀ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੇ ਇਸਤਰੀਆਂ ਨੂੰ ਵਿਸੇਸ਼ ਤੌਰ ਤੇ ਸਰਟੀਫਿਕੇਟ ਤੇ ਯਾਦਗਾਰੀ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ!ਇਸ ਦੌਰਾਨ ਲਗਾਏ ਗਏ ਖੂਨਦਾਨ ਕੈਂਪ ਤੇ ਮੈਡੀਕਲ ਚੈਕ ਅੱਪ ਕੈਂਪ ਦੀਜਾਣਕਾਰੀ ਦੇਦਿਆ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਤੇ ਪਾਰਕ ਸ਼ਰਮਾ ਨੇ ਦੱਸਿਆ ਕਿ ਸੰਵੇਦਨਾ ਐਨ. ਜੀ. ਉ, ਗੁਰੂ ਨਾਨਕ ਚੈਰੀਟੇਬਲ ਹਸਪਤਾਲ ਅਤੇ ਸਿਵਲ ਹਸਪਤਾਲ
ਖੂਨ ਦਾਨ ਕੈਂਪ ਲੁਧਿਆਣਾ ਦੇ ਡਾਕਟਰਾਂ ਦੀਆਂ ਟੀਮਾਂ ਦੇ ਨਿੱਘੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਖਾਸ ਕਰਕੇ ਇਸਤਰੀਆਂ ਨੇ ਵੀ ਬੜੇ ਉਤਸਾਹ ਨਾਲ ਆਪਣਾ ਖੂਨਦਾਨ ਕੀਤਾ!ਉਨ੍ਹਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਸੋ ਇਸ ਮਹਾਨਦਾਨ ਵਿੱਚ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ!ਇਸ ਮੌਕੇ ਸ੍ਰੀ
ਪਾਰਕ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਲਗਾਏ ਗਏ ਮੈਡੀਕਲ ਚੈਕ ਅੱਪ ਕੈਂਪ ਅੰਦਰ ਪ੍ਰਮੁੱਖ ਡਾਕਟਰਾਂ ਜਿੰਨ੍ਹਾਂ ਵਿੱਚ
ਡਾ.ਸ਼ੁਬਪ੍ਰੀਤ ਕੌਰ, ਡਾਂ ਸ਼ਰਮਾ, ਡਾਂ ਕ੍ਰਿਸ਼ਨ, ਡਾਂ ਸਕੀ ਅਵਸਥੀ ਨੇ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜਾਂ ਦਾ ਫ੍ਰੀ ਚੈਕ ਅੱਪ ਤੇ ਟੈਸਟ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ!ਇਸ ਮੌਕੇ ਉਨ੍ਹਾਂ ਦੇ ਨਾਲ ਸ.ਸੁਖਵਿੰਦਰ ਸਿੰਘ ਪ੍ਰਧਾਨ ਗੁ. ਦਮਦਮਾ ਸਾਹਿਬ ਦੁੱਗਰੀ,
ਸੁਮੀਤ ਸਿੰਘ, ਅਜੈ ਜੈਨ, ਸੁਮੀਤ ਸਿੰਘ, ਰਜਤ ਸ਼ਰਮਾ, ਪੰਕਜ ਸ਼ਰਮਾ, ਜਸਵਿੰਦਰ ਸਿੰਘ ਸਿਮਰਨ, ਪਾਰਸ ਦੁੱਗਰੀ, ਦਰਸ਼ਨ ਸਿੰਘ ਪਲਾਈ ਕਿੰਗ,