ਨੈਸ਼ਨਲ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਾਈਕਵਾਡੋਂ ਖੇਡਾਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 23, 2025 08:37 PM

ਨਵੀਂ ਦਿੱਲੀ -13 ਆਸਾ ਵੈਲਫੇਅਰ ਟਰੱਸਟ ਸੰਤ ਬਾਬਾ ਪੁਪਿੰਦਰ ਸਿੰਘ ਜੀ ਯੂ.ਕੇ. ਵਲੋਂ ਬੱਚਿਆਂ ਦਾ ਤਾਈਕਵਾਡੋਂ ਖੇਡਾਂ ਦਾ ਡੈਮੋ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ ਵੱਖ ਉਮਰ ਦੇ ਬੱਚਿਆਂ ਨੇ "ਤਾਈਕਵਾਂਡੋ" ਮਾਰਸ਼ਲ ਆਰਟ ਨੂੰ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ । ਪ੍ਰਬੰਧਕਾਂ ਵਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ 13 ਆਸਾ ਵੈਲਫੇਅਰ ਟਰਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ ਸ਼ਾਨ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਦੋਨਾਂ ਮਹਿਮਾਨਾਂ ਨੇ 13 ਆਸਾ ਵੈਲਫੇਅਰ ਟਰੱਸਟ ਦੇ ਬਣੇ ਮੈਡਲ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਸੀ, ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਸਨਮਾਨ ਵਜੋਂ ਦਿੱਤੇ ਗਏ। ਇਸ ਮੌਕੇ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੱਚਿਆਂ ਦਾ ਰੂਝਾਨ ਮੋਬਾਈਲ ਫੋਨਾਂ ਵਿੱਚ ਜ਼ਿਆਦਾ ਹੈ ਅਤੇ ਖੇਡਾਂ ਤੇ ਸਰੀਰਕ ਤੰਦਰੁਸਤੀ ਵਲ ਘੱਟ ਜਿਸ ਨੂੰ ਦੇਖਦਿਆਂ ਇਹ ਸਮਾਰੋਹ ਆਯੋਜਕ ਹਰਿੰਦਰ ਸਿੰਘ ਹੈਰੀ, ਕੋਚ ਦੀਪਕ ਵਰਮਾ ਇੰਟਰਨੈਸ਼ਨਲ ਅਤੇ ਜਸਬੀਰ ਸਿੰਘ ਸੀਨੀਅਰ ਕੋਚ ਦੀ ਕੋਚਿੰਗ ਦੇ ਚਲਦਿਆਂ ਮੁਮਕਿਨ ਹੋ ਸਕਿਆ। ਇੰਦਰਜੀਤ ਸਿੰਘ ਨੇ ਬੱਚਿਆਂ ਨੂੰ ਤਾਈਕਵਾਡੋਂ ਸਿੱਖਣ ਲਈ ਮਾਂ ਪਿਓ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦਾ ਰੂਝਾਨ ਮੋਬਾਈਲ ਫੋਨ ਤੋਂ ਹਟਾਉਣ ਲਈ ਮਾਂ ਪਿਓ ਦਾ ਅਗੇ ਆਉਣਾ ਜ਼ਰੂਰੀ ਹੈ ਤਾਂ ਹੀ ਬੱਚੇ ਖੇਡਾਂ ਵਿਚ ਦਿਲਚਸਪੀ ਰੱਖਣਗੇ ਅਤੇ ਤੰਦਰੁਸਤ ਰਹਿਣਗੇ। ਰਾਜਿੰਦਰ ਸਿੰਘ ਸ਼ਾਨ ਨੇ ਹਰਮਿੰਦਰ ਸਿੰਘ ਰੈਰੀ ਦੀ ਇਸ ਸਮਾਰੋਹ ਦੇ ਆਯੋਜਨ ਲਈ ਕੀਤੇ ਗਏ ਪਹਿਲ ਦੀ ਪ੍ਰਸੰਸਾ ਕੀਤੀ ਅਤੇ ਬੱਚਿਆਂ ਵਲੋਂ ਕੀਤੇ ਗਏ ਤਾਈਕਵਾਡੋਂ ਖੇਡ ਦੀ ਪ੍ਰਸੰਸਾ ਕੀਤੀ । ਉਨ੍ਹਾਂ ਬੱਚਿਆਂ ਦੇ ਸ਼ਰੀਰਕ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਦਿਲਚਸਪੀ ਰੱਖਣ ਦੀ ਗੱਲ ਕੀਤੀ ਅਤੇ ਕਿਹਾ ਕਿ ਬੱਚਿਆਂ ਦਾ ਤੰਦਰੁਸਤ ਰਹਿਣਾ ਚਾਹੀਦਾ ਹੈ ਨਾਂ ਕਿ ਮੋਟੇ ਮੋਟੇ ਚਸ਼ਮੇ ਲਗਣੇ ਚਾਹੀਦੇ ਹਨ ਮੋਬਾਇਲ ਦੇਖ ਕੇ।
ਇਹ ਆਯੋਜਨ ਐਚ.ਐਸ ਫੈਸ਼ਨ ਸਟੂਡੀਓ ਪਟੇਲ ਨਗਰ, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਸੀ ।

Have something to say? Post your comment

 
 
 

ਨੈਸ਼ਨਲ

ਭਾਜਪਾ ਸ਼ਾਸਨ ਅਧੀਨ ਚੋਣ ਹੇਰਾਫੇਰੀ ਅਤੇ ਸੰਸਥਾਗਤ ਕਬਜ਼ੇ ਦਾ ਰਾਹੁਲ ਗਾਂਧੀ ਨੇ ਕੀਤਾ ਪਰਦਾਫਾਸ਼

ਦਿੱਲੀ ਕਮੇਟੀ ਵਲੋਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ

ਸੁਖਬੀਰ ਬਾਦਲ ਜਾਂ ਮੈਂ ਕਦੇ ਵੀ ’ਵੀਰ ਬਾਲ ਦਿਵਸ’ ਨਾਮ ਰੱਖੇ ਜਾਣ ਦੀ ਸਿਫਾਰਸ਼ ਨਹੀਂ ਕੀਤੀ: ਮਨਜੀਤ ਸਿੰਘ ਜੀ.ਕੇ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ 25 ਦਸੰਬਰ ਨੂੰ ਨਗਰ ਕੀਰਤਨ, ਗੁਰਪੁਰਬ 27 ਨੂੰ ਮਨਾਇਆ ਜਾਵੇਗਾ

ਗ੍ਰੇਟਰ ਨੋਇਡਾ ਵਿੱਚ ਕਿਸਾਨਾਂ ਦੀ ਮਹਾਪੰਚਾਇਤ, ਰਾਕੇਸ਼ ਟਿਕੈਤ ਨੇ ਅੰਦੋਲਨ ਦੀ ਦਿੱਤੀ ਚੇਤਾਵਨੀ

ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਰਾਜੌਰੀ ਗਾਰਡਨ ਅਤੇ ਸਿੱਖ ਯੂਥ ਫਾਊਂਡੇਸ਼ਨ ਵੱਲੋਂ ਸ਼ਹੀਦੀ ਜਾਗਰੂਕਤਾ ਮਾਰਚ

ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਨੂੰ ਚੁਣੌਤੀ- ਭਾਈ ਅਤਲਾ

ਸਿੱਖ ਕਤਲੇਆਮ ਵਿਚ ਨਾਮਜਦ ਸੱਜਣ ਕੁਮਾਰ ਵਿਰੁੱਧ ਫੈਸਲਾ 22 ਜਨਵਰੀ ਤਰੀਕ ਨੂੰ ਐਲਾਨਿਆ ਜਾਵੇਗਾ

ਨੈਸ਼ਨਲ ਹੈਰਾਲਡ ਮਾਮਲਾ: ਦਿੱਲੀ ਹਾਈ ਕੋਰਟ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ 7 ਮੁਲਜ਼ਮਾਂ ਨੂੰ ਜਾਰੀ ਕੀਤਾ ਨੋਟਿਸ