BREAKING NEWS
ਪਿਛਲੀਆਂ ਸਰਕਾਰਾਂ ਸਮੇਂ ਹੋਈ ਮਗਨਰੇਗਾ ਫੰਡਾਂ ‘ਚ ਘਪਲੇਬਾਜ਼ੀ; ਮਾਨ ਸਰਕਾਰ ਨੇ 2 ਕਰੋੜ ਰੁਪਏ ਵਸੂਲੇ ਤੇ 42 ਵਿਅਕਤੀਆਂ ਖ਼ਿਲਾਫ਼ ਕੀਤੀ ਕਾਰਵਾਈ: ਅਮਨ ਅਰੋੜਾਵੀਬੀ ਜੀ ਰਾਮ ਜੀ ਸਕੀਮ ਪਿੰਡਾਂ ਦੀ ਗਰੀਬ ਆਬਾਦੀ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੋਂ ਵਾਂਝਾ ਕਰੇਗੀ: ਕੈਬਨਿਟ ਮੰਤਰੀ ਕਟਾਰੂਚੱਕਕੇਂਦਰ ਸਰਕਾਰ 1935 ਵਾਂਗ ਟਕਰਾਅ ਵਾਲਾ ਸੰਘਵਾਦ ਲਿਆਉਣ ਵਿੱਚ ਜੁਟੀ : ਕੈਬਨਿਟ ਮੰਤਰੀਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੇ ''ਆਪ'' ਵਿਧਾਇਕਾਂ ਨੂੰ ਪੱਤਰ ਲਿਖ ਕੇ ਆਪਣੇ ਦਰਦ ਅਤੇ ਸੰਘਰਸ਼ ਨੂੰ ਕੀਤਾ ਬਿਆਨਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਆਪਣੇ ਗਲਤ ਕੰਮਾਂ ਲਈ ਅਕਾਲ ਤਖਤ ਸਾਹਿਬ ਅਤੇ ਪੰਥ ਨੂੰ ਢਾਲ ਵਜੋਂ ਵਰਤ ਰਹੇ ਹਨ: ਭਗਵੰਤ ਮਾਨਪੰਜਾਬ ਵਿੱਚ ਬਿਜਲੀ ਕਨੈਕਸ਼ਨ ਪ੍ਰਕਿਰਿਆ ਸਰਲ; ‘ਰੋਸ਼ਨ ਪੰਜਾਬ’ ਨਾਲ ਭਵਿੱਖ-ਤਿਆਰ ਪਾਵਰ ਗ੍ਰਿਡ ਦੀ ਨੀਂਹ

ਨੈਸ਼ਨਲ

ਖਾਲਸਾ ਸੇਵਾ ਦਲ ਦਾ ਦੋ ਰੋਜ਼ਾ ਮਹਾਨ ਕੀਰਤਨ ਦਰਬਾਰ ਸ਼ੁਰੂ ਨਗਰ ਕੀਰਤਨ ਕੱਢਿਆ

ਕੌਮੀ ਮਾਰਗ ਬਿਊਰੋ | December 30, 2025 09:32 PM


ਜਮਸ਼ੇਦਪੁਰ: ਸ਼ਹਿਰ ਦੇ ਨੌਜਵਾਨ ਸਿੱਖਾਂ ਦੀ ਸਮਾਜਿਕ ਜੱਥੇਬੰਦੀ ਖਾਲਸਾ ਸੇਵਾ ਦਲ ਦੀ ਅਗਵਾਈ ਹੇਠ ਸਾਕਚੀ ਗੁਰਦੁਆਰਾ ਮੈਦਾਨ ਵਿੱਚ ਮੰਗਲਵਾਰ ਨੂੰ ਦੋ ਦਿਨਾਂ ਮਹਾਨ ਕੀਰਤਨ ਦਰਬਾਰ ਸ਼ੁਰੂ ਹੋਇਆ।
ਇਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੁੱਖ ਗ੍ਰੰਥੀ ਗਿਆਨੀ ਜਜਬੀਰ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਅਤੇ ਅਕਾਲਪੁਰਖ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਕਮਾਉਣ ਦੀ ਸਲਾਹ ਦਿੱਤੀ। ਉਨ੍ਹਾਂ ਅਨੁਸਾਰ, ਇਸ ਦੁਨੀਆਂ ਵਿੱਚ ਸਿਰਫ਼ ਉਹੀ ਅਮੀਰ ਹੈ ਜਿਸ ਕੋਲ ਨਾਮ ਦਾ ਖਜ਼ਾਨਾ ਹੈ ਕਿਉਂਕਿ ਉਸ ਵਿੱਚ ਸੱਚ, ਸੰਤੋਖ, ਸ਼ੁਭ ਵਿਚਾਰ, ਸਦਭਾਵਨਾ ਅਤੇ ਪਿਆਰ ਵਰਗੇ ਸਾਤਵਿਕ ਗੁਣ ਹਨ। ਸਿਰਫ਼ ਉਸੇ ਕੋਲ ਉਦਾਰਤਾ ਅਤੇ ਸਨੇਹ ਹੈ। ਇਸ ਦੇ ਨਾਲ ਹੀ ਉਨ੍ਹਾਂ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ 1666 ਦੇ ਇਤਿਹਾਸ ਨਾਲ ਜੋੜਿਆ।
ਬੀਬੀ ਜਸਪ੍ਰੀਤ ਕੌਰ ਜੀ ਪਟਿਆਲੇ ਵਾਲੇ ਜੱਥੇ ਨੇ ਸਵੇਰੇ ਅੱਤੇ ਸ਼ਾਮ ਦੇ ਦੀਵਾਨ ਵਿੱਚ ਸ਼ਬਦ ਗਾ ਕੇ, ਉਨ੍ਹਾਂ ਨੇ ਭਗਤੀ ਦੀ ਗੰਗਾ ਦਾ ਸਾਰ ਵਹਾ ਦਿੱਤਾ।
ਸ਼ਹਿਰ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਬੜੀ ਸ਼ਰਧਾ ਨਾਲ ਕੀਰਤਨ ਦਾ ਆਨੰਦ ਮਾਣਿਆ ਅਤੇ ਲੰਗਰ ਛਕਿਆ।
ਇਸ ਤੋਂ ਪਹਿਲਾਂ, ਸ਼੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ, ਇੱਕ ਸ਼ੋਭਾ ਯਾਤਰਾ ਕੱਢਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਜਾਏ ਹੋਏ ਪੰਡਾਲ ਵਿੱਚ ਸ਼ੋਭਾਯਮਾਣ ਕਿੱਤਾ ਗਿਆ। ਜਥੇਦਾਰ ਜਰਨੈਲ ਸਿੰਘ ਜੀ ਦੀ ਅਰਦਾਸ ਅਤੇ ਹਜ਼ੂਰੀ ਗ੍ਰੰਥੀ ਅੰਮ੍ਰਿਤਪਾਲ ਸਿੰਘ ਮੰਨਣ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਆਗਿਆ ਲੈਣ ਤੋਂ ਬਾਅਦ, ਕੀਰਤਨ ਦਰਬਾਰ ਸ਼ੁਰੂ ਹੋਇਆ, ਜੋ ਦੇਰ ਰਾਤ ਤੱਕ ਚਲਦਾ ਰਿਹਾ।
ਸ਼ੋਭਾ ਯਾਤਰਾ ਵਿੱਚ ਸਿੱਖ ਇਸਤ੍ਰੀ ਸਤਿਸੰਗ ਸਭਾ, ਸੁਖਮਨੀ ਸਾਹਿਬ ਕੀਰਤਨੀ ਜਥੇ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ, ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸੰਗਤਾਂ ਨੇ ਹਾਜਿਰੀ ਭਰੀ।
ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਨਰਾਇਣ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਸਾਕਚੀ) ਨੇ ਰਸਭਿੰਨਾ ਕੀਰਤਨ ਕੀਤਾ। ਜਿਸ ਦਾ ਸੰਚਾਲਨ ਸਰਦਾਰ ਪਰਮਜੀਤ ਸਿੰਘ ਕਾਲੇ ਨੇ ਕੀਤਾ।
ਸੰਨੀ ਸਿੰਘ ਬਰਿਆਰ, ਹਰਪ੍ਰੀਤ ਸਿੰਘ, ਅਮਨ, ਅਮਰਪਾਲ ਸਿੰਘ, ਸਤਬੀਰ ਸਿੰਘ ਸੋਮੂ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ, ਸਤਬੀਰ ਸਿੰਘ, ਸ਼ਮਸ਼ੇਰ ਸਿੰਘ, ਬਲਦੀਪ ਸਿੰਘ, ਐਡਵੋਕੇਟ ਕੁਲਬਿੰਦਰ ਸਿੰਘ ਆਦਿ ਪ੍ਰਬੰਧਾਂ ਵਿੱਚ ਲੱਗੇ ਹੋਏ ਹਨ। ਪ੍ਰਬੰਧਕਾਂ ਵੱਲੋਂ ਕੱਲ੍ਹ ਬੁੱਧਵਾਰ ਦੁਪਹਿਰ ਅੱਤੇ ਰਾਤ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।

Have something to say? Post your comment

 
 
 

ਨੈਸ਼ਨਲ

ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਚੌਹਾਨ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਜੀ ਰਾਮ ਜੀ ਵਿਰੁੱਧ ਪਾਸ ਕੀਤੇ ਮਤੇ ਤੇ ਇਤਰਾਜ

ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ’ਚ ਦਖ਼ਲਅੰਦਾਜ਼ੀ - ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ-ਅਤਲਾ

ਰਾਗੀ ਸਿੰਘ ਵੀ ਹੜ ਪੀੜਤਾਂ ਦੀ ਮਦਦ ਲਈ ਕਿਸੇ ਤੋਂ ਪਿੱਛੇ ਨਹੀਂ ਰਹੇ-ਆਪਣੀ ਕਿਰਤ ਕਮਾਈ ਨਾਲ ਕਾਇਮ ਕੀਤੀ ਵੱਖਰੀ ਮਿਸਾਲ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਸ਼ਹੀਦੀ ਸਮਾਗਮ

ਜਗਜੋਤ ਸਿੰਘ ਸੋਹੀ ਅਤੇ ਇੰਦਰਜੀਤ ਸਿੰਘ ਨੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਿੱਚ ਸਹਿਯੋਗ ਦੇਣ ਲਈ ਕੀਤਾ ਸੰਗਤ ਦਾ ਧੰਨਵਾਦ

ਆਈਸੀ-814 ਹਾਏਜੈਕ: 26 ਸਾਲ ਪਹਿਲਾਂ ਦਾ ਭਿਆਨਕ ਸੰਕਟ ਜੋ ਅੱਜ ਵੀ ਝਕਝੋਰ ਦਿੰਦਾ ਹੈ, ਤਿੰਨ ਅੱਤਵਾਦੀਆਂ ਨੂੰ ਕਰ ਦਿੱਤਾ ਗਿਆ ਸੀ ਰਿਹਾਅ

ਨਵੇਂ ਸਾਲ ਦੀ ਆਮਦ ਵਿੱਚ 31 ਦਸੰਬਰ ਨੂੰ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਹੋਣਗੇ ਵਿਸ਼ੇਸ਼ ਸਮਾਗਮ - ਕਾਲਕਾ

ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ  ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਮਾਗਮ

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁੰਬਈ 'ਚ ਕਰਵਾਇਆ ਗਿਆ ਵਿਸ਼ੇਸ਼ ਕੀਰਤਨ ਸਮਾਗਮ: ਬੱਲ ਮਲਕੀਤ ਸਿੰਘ

ਕੁਲਦੀਪ ਸੇਂਗਰ ਨੂੰ ਸੁਪਰੀਮ ਕੋਰਟ ਦਾ ਝਟਕਾ - ਕੀਤੀ ਜਮਾਨਤ ਮੁਅੱਤਲ