ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਵਲੋ ਬਣਾਈ ਵਿਸੇ਼ਸ਼ ਜਾਂਚ ਟੀਮ ਨੇ ਅੱਜ ਪਰਮਦੀਪ ਸਿੰਘ ਖਟੜਾ ਪਾਸੋ ਪੁੱਛਗਿਛ ਕੀਤੀ।ਇਸ ਮਾਮਲੇ ਵਿਚ ਦਰਜ ਐਫ ਆਈ ਆਰ ਵਿਚ ਸ੍ਰ ਪਰਮਦੀਪ ਸਿੰਘ ਦਾ ਨਾਮ ਛੇਂਵੇ ਨੰਬਰ ਤੇ ਦਰਜ ਹੈ। ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ਤੇ ਅੰਮ੍ਰਿਤਸਰ ਦੇ ਥਾਨਾ ਸੀ ਡਵੀਜਨ ਵਿਚ 7 ਦਸੰਬਰ 2025 ਨੂੰ ਐਫ ਆਈ ਆਰ ਨੰਬਰ 168 ਦਾਇਰ ਕੀਤੀ ਸੀ ਤੇ ਇਸ ਸਾਰੇ ਮਾਮਲੇ ਦੀ ਪੜਤਾਲ ਲਈ ਇਕ ਵਿਸੇ਼ਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਸੀ।ਇਸ ਵਿਸੇ਼ਸ਼ ਜਾਂਚ ਟੀਮ ਨੇ 1 ਜਨਵਰੀ 2026 ਨੂੰ ਪਹਿਲਾਂ ਸ਼ੋ੍ਰਮਣੀ ਕਮੇਟੀ ਦੇ ਚਾਰਟਿਡ ਅਕਾਉਟੈਂਟ ਸ੍ਰੀ ਸਤਿੰਦਰ ਸਿੰਘ ਕੋਹਲੀ ਤੇ 3 ਜਨਵਰੀ ਨੂੰ ਕੰਵਲਜੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ। ਅੱਜ ਵਿਸੇ਼ਸ਼ ਜਾਂਚ ਟੀਮ ਨੇ ਪਰਮਦੀਪ ਸਿੰਘ ਖਟੜਾ ਪਾਂਸੋ ਉਨਾਂ ਦੇ ਘਰ ਮੋਰਿੰਡਾ ਵਿਖੇ ਲੰਮੀ ਪੁੱਛਗਿਛ ਕੀਤੀ। ਜਾਂਚ ਟੀਮ ਨੇ ਪਰਮ ਦੀਪ ਸਿੰਘ ਦੇ ਘਰ ਦੀ ਤਲਾਸ਼ੀ ਲਈ ਤੇ ਉਨਾਂ ਪਾਸੋ ਕਰੀਬ 7 ਘੰਟੇ ਤਕ ਪੁੱਛਗਿਛ ਕੀਤੀ। ਜਾਂਚ ਟੀਮ ਨੇ ਸ੍ਰ ਪਰਮਦੀਪ ਸਿੰਘ ਦੇ ਵਿੱਤੀ ਲੈਣ ਦੇਣ ਅਤੇ ਪਬਲੀਕੇਸ਼ਨ ਵਿਭਾਗ ਦੇ ਕੁਝ ਦਸਤਾਵੇਜ਼ ਜੋ ਕਿ ਪਰਮਦੀਪ ਸਿੰਘ ਦ ਘਰ ਸਨ ਦੀ ਬਰੀਕੀ ਨਾਲ ਜਾਂਚ ਕੀਤੀ। ਪਰਮਦੀਪ ਸਿੰਘ ਪਬਲੀਕੇਸ਼ਨ ਵਿਭਾਗ ਦੇ ਇੰਚਾਰਜ ਵੀ ਰਹਿ ਚੁੱਕੇ ਹਨ।