ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਬੀਤੇ ਕਲ ਹਿਰਾਸਤ ਵਿਚ ਲਏ ਮੁਖ ਜਿੰਮੇਵਾਰ ਮੰਨੇ ਜਾਂਦੇ ਕੰਵਲਜੀਤ ਸਿੰਘ ਨੂੰ ਅੱਜ ਅੰਮ੍ਰਿਤਸਰ ਕਚਿਹਰੀ ਵਿਚ ਮਾਨਯੋਗ ਡਿਉਟੀ ਮੈਜਿਸਟੇ੍ਰਟ ਸ੍ਰ ਅਮਨਦੀਪ ਸਿੰਘ ਘੰੁਮਣ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਪੁਲੀਸ ਦੀ ਮੰਗ ਤੇ ਵਧੇਰੇ ਪੁੱਛਗਿਛ ਲਈ ਮਾਨਯੋਗ ਜਜ ਨੇ ਕੰਵਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਕੰਵਲਜੀਤ ਸਿੰਘ ਦੇ ਪਾਸ ਕਈ ਮਹਤਵਪੂਰਨ ਜਾਣਕਾਰੀਆਂ ਹੋਣ ਦੀਆਂ ਸੰਭਾਵਨਾਵਾਂ ਹਨ ਤੇ ਕੰਵਲਜੀਤ ਸਿੰਘ ਬਾਰ ਬਾਰ ਇਸ ਮਾਮਲੇ ਵਿਚ ਉਸ ਪਾਸੋ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਜੀ ਸਹਾਇਕ ਅਤੇ ਸਕੱਤਰ ਸ਼ੋ੍ਰਮਣੀ ਕਮੇਟੀ ਰਹੇ ਮਹਿੰਦਰ ਸਿੰਘ ਆਹਲੀ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਸਮੇ ਦਿੱਤੀਆਂ ਪਰਚੀਆਂ ਖੋਹੇ ਜਾਣ ਦਾ ਇਲਜਾਮ ਵੀ ਲਗਾ ਚੁੱਕਾ ਹੈ।