ਪੰਜਾਬ

ਪਾਵਰ ਸੈਕਟਰ, ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀ ਦੇ ਖਿਲਾਫ 16 ਜਨਵਰੀ ਨੂੰ ਡੀ,ਸੀ. ਦਫਤਰਾਂ ਮੂਹਰੇ ਧਰਨੇ ਦੇਣ ਦਾ ਐਲਾਨ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | January 04, 2026 09:00 PM

ਮਾਨਸਾ- ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ ਮੰਡਲ ਮਾਨਸਾ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਦਫਤਰ ਪਰਾਣੀ 33ਕੇਵੀ ਕਲੌਨੀ ਮਾਨਸਾ ਵਿਖੇ ਮੰਡਲ ਪ੍ਰਧਾਨ ਲਖਨ ਲਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵੱਖ ਵੱਖ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਿਜਲੀ ਐਕਟ-2025, ਸੀਡ ਬਿੱਲ 2025, ਮਗਨਰੇਗਾ ਸਕੀਮ ਵਿਚ ਬਦਲਾ ਕਰਕੇ ਬੀਵੀ ਜੀ ਰਾਮ ਜੀ ਕਰਨ, ਚਾਰ ਲੇਬਰ ਕੋਡ ਅਤੇ ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਦੀਆਂ ਮਹਿੰਗੀਆਂ ਜਮੀਨਾਂ ਵੇਚਣ ਦੇ ਪ੍ਰਸਤਾਵ ਦਾ ਜਬਰ ਦਸਤ ਵਿਰੋਧ ਕੀਤਾ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਮਜਦੂਰ ਮੁਲਾਜਮ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਫਰੰਟ ਗਠਿੱਤ ਕੀਤਾ ਗਿਆ ਹੈ ਜਿਸ ਵੱਲੋਂ ਸਾਰੇ ਪੰਜਾਬ ਵਿੱਚ ਇਨ੍ਹਾਂ ਸਾਰੇ ਉਪਰੋਕਤ ਬਿਲਾਂ ਦੇ ਖਿਲਾਫ ਇਸਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 4 ਜਨਵਰੀ ਤੋਂ9 ਜਨਵਰੀ ਤੱਕ ਸਾਰੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਹਨਾਂ ਲੋਕ ਵਿਰੋਧੀ ਕੇਂਦਰ ਸਰਕਾਰ ਦੇ ਬਿਲਾਂ ਸੰਬੰਧੀ ਜਾਣਕਾਰੀ ਦੇਕੇ ਸੰਘਰਸ਼ ਵਿੱਚ ਕੁੱਦਣ ਲਈ ਲਾਮਬੰਦ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਕਿਸੇਵੀ ਕੀਮਤ ਤੇ ਮੋਦੀ ਸਰਕਾਰ ਨੂੰ ਇਹ ਲੋਕ ਵਿਰੋਧੀ ਬਿੱਲ ਲਾਗੂ ਨਹੀਂ ਕਰਨ ਦਿੱਤੇ ਜਾਣਗੇ ਕਿਉਂਕਿ ਇਹਨਾਂ ਬਿਲਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਮਹਿੰਗੇ ਭਾਅ ਦੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਵੇਗਾ ਅਤੇ ਪ੍ਰਾਈਵੇਟ ਕੰਪਨੀਆਂ ਦੀ ਅੰਨੀ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ। ਇਸੇ ਤਰਾਂ ਕਿਸਾਨਾਂ ਦੀ ਸਬਸਿਡੀ ਬੰਦ ਕਰਨ ਦੀ ਕੋਝੀ ਚਾਲ ਚੱਲ ਰਹੀ ਹੈ। ਮੋਦੀ ਸਰਕਾਰ ਬੀਜ ਬਿੱਲ ਲਿਆ ਕੇ ਕਿਸਾਨਾਂ ਨੂੰ ਆਪਣਾ ਬੀਜ ਵੀ ਰੱਖਣ ਦੀ ਮਨਾਹੀ ਹੋਵੇਗੀ। ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੇ ਭਾਅ ਦੇ ਬੀਜ ਖਰੀਦੇ ਕੇ ਹੀ ਖੇਤੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਲਈ ਘਾਟੇ ਦਾ ਸੌਦਾ ਘੋਸ਼ਿਤ ਕਰਕੇ ਕੌਡੀਆਂ ਦੇ ਭਾਅ ਜਮੀਨਾਂ ਵੇਚਣ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਸਕੇ।

ਸਰਕਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਰੱਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਾਵਰਕਾਮ ਦੀਆਂ ਜੋ ਜਮੀਨਾਂ ਪੰਜਾਬ ਦੇ ਲੋਕਾਂ ਨੇ ਬਿਜਲੀ ਬੋਰਡ ਨੂੰ ਸਥਾਪਤ ਕਰਨ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਦਾਨ ਵਜੋਂ ਬਿਜਲੀ ਗਰਿੱਡ ਅਤੇ ਦਫਤਰ ਉਸਾਰਨ ਲਈ ਦਿੱਤੀਆਂ ਸਨ। ਅੱਜ ਉਹਨਾਂ ਜਮੀਨਾਂ ਨੂੰ ਜਿੰਨ੍ਹਾਂ ਦੀ ਮਾਰਕੀਟ ਕੀਮਤ ਬਹੁਤ ਜਿਆਦਾ ਹੈ, ਕੌਡੀਆਂ ਦੇ ਭਾਅ ਆਪਣੇ ਨਿੱਜੀ ਮੁਫਾਦਾਂ ਲਈ ਆਪਣੇ ਸਰਮਾਏਦਾਰ ਚਹੇਤਿਆ ਨੂੰ ਵੇਚਣ ਲਈ ਤਰਲੋ ਮੱਛੀ ਹੋ ਰਹੀ ਹੈ, ਪ੍ਰੰਤੂ ਸਰਕਾਰ ਨੂੰ ਇਹ ਜਮੀਨਾਂ ਨਹੀਂ ਵੇਚਣ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਜਮੀਨਾਂ ਨੂੰ ਵੇਚਣ ਦੀ ਨੀਤੀ ਤਿਆਗ ਕੇ ਮੁਲਾਜਮਾਂ ਦੀਆਂ ਕਾਫੀ ਚਿਰ ਤੋਂ ਲਟਕਦੀਆਂ ਮੰਗਾਂ ਜਿੰਨ੍ਹਾਂ ਵਿੱਚ 16% ਮਹਿੰਗਾਈ ਭੱਤਾ, 23 ਸਾਲਾਂ ਬਿਨਾਂ ਸ਼ਰਤ ਸਾਰੇ ਮੁਲਾਜਮਾਂ ਨੂੰ ਦੇਣਾ ਅਤੇ 2.59 ਵਾਲਾ ਫੈਕਟਰ ਲੈ ਕੇ ਪੈਨਸ਼ਨ ਸੋਧਣ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਅਤੇ 200 ਰੁਪਏ ਜੰਜੀਆਂ ਟੈਕਸ ਡਿਵੈਲਪਮੈਂਟ ਦੇ ਨਾਮ ਤੇ ਕੱਟਣਾ ਬੰਦ ਕਰਕੇ ਉਪਰੋਕਤ ਮੰਗਾਂ ਦਾ ਨਿਪਟਾਰਾਂ ਜਲਦੀ ਕਰਨ ਦੀ ਮੰਗ ਕੀਤੀ ਗਈ। ਰੱਲਾ ਨੇ ਮਗਨਰੇਗਾ ਸਕੀਮ ਸੰਬੰਧੀ ਬੋਲਦੇ ਹੋਏ ਕਿਹਾ ਕਿ ਮਗਨਰੇਗਾ ਸਕੀਮ ਦਾ ਨਾਮ ਬਦਲਕੇ, ਬੀਵੀਜੀ ਰਾਮ ਜੀ ਕਰਨ ਦੀ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਸਲ ਵਿੱਚ ਇਸ ਸਕੀਮ ਤੋਂ ਵਾਂਝੇ ਕਰਨਾ ਚਾਹੁੰਦੀ ਹੈ। ਮਜਦੂਰਾਂ ਨੂੰ ਜਿੱਥੇ ਮਜਦੂਰ ਵਰਗ ਨੂੰ ਆਪਣੇ ਘਰ ਚਲਾਉਣੇ ਮੁਸ਼ਕਲ ਹੋ ਜਾਣਗੇ। ਉੱਥੇ ਹੀ 60-40 ਦੀ ਰੇਸ਼ੋ ਨਾਲ ਬਜਟ ਦੀ ਦਿੱਤੀ ਤਜਵੀਜ ਕਾਰਨ ਇਸਦਾ ਬੋਝ ਰਾਂਜਾਂ ਉਪਰ ਪਏਗਾ, ਜਦੋਂ ਕਿ ਕਈ ਰਾਜ ਤਾਂ ਪਹਿਲਾਂ ਹੀ ਕਰਜੇ ਵਿੱਚ ਡੁੱਬੇ ਹੋਏ ਹਨ ਜੋ ਕਿ ਸਮੇਂ ਸਿਰ ਮੁਲਾਜਮਾਂ ਨੂੰ ਤਨਖਾਹਾਂ ਵੀ ਨਹੀਂ ਦੇ ਪਾ ਰਹੇ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਪਿੰਡਾਂ ਵਿੱਚ ਝੰਡਾ ਮਾਰਚ ਕਰਨ ਤੋਂ ਬਾਅਦ 16 ਜਨਵਰੀ 2026 ਨੂੰ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨੇ ਦੇਣ ਜਾ ਰਹੀਆਂ ਹਨ ਤੇ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਉਪਰੋਕਤ ਲੋਕ ਵਿਰੋਧੀ ਨੀਤੀਆਂ ਨੂੰ ਕੇਂਦਰ ਸਰਕਾਰ ਨੂੰ ਵਾਪਿਸ ਲੈਣ ਲਈ ਮਜਬੂਰ ਕਰਨਗੀਆਂ।

ਅਖੀਰ ਵਿੱਚ ਮੰਡਲ ਪ੍ਰਧਾਨ ਲਖਨ ਲਾਲ ਅਤੇ ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਪੰਜਾਬ ਸਰਕਾਰ ਵੱਲੋਂ ਸਮਾਜ ਸੇਵੀ ਅਤੇ ਪੱਤਰਕਾਰਾਂ ਉਪਰ ਕੀਤੇ ਜਾ ਰਹੇ ਝੂਠੇ ਪਰਚਿਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਇਹਨਾਂ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਦਰਸ਼ਨ ਸਿੰਘ ਜੋਗਾ ਨੇ ਕਿਹਾ ਕਿ ਸਰਕਾਰ ਹਰ ਦਿਨ ਵਿਰੋਧੀ ਪਾਰਟੀਆਂ ਦੀ ਜੰਮ ਕੇ ਨਿੰਦਾ ਕਰਦੀ ਹੈ ਅਤੇ ਬੁਰਾ ਭਲਾ ਬੋਲਦੀ ਰਹਿੰਦੀ ਹੈ ਪ੍ਰੰਤੂ ਜਦੋ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਬੇਲੋੜੇ ਖਰਚਿਆਂ ਦੀ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਸਮਾਜ ਸੇਵੀ ਜਾਂ ਪੱਤਰਕਾਰ ਅਵਾਜ ਉਠਾਉਂਦਾ ਹੈ ਤਾਂ ਉਸ ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣ ਦੀ ਕੋਸ਼ਿਸ਼ ਕਰਦੀ ਹੈ ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਸਮੁੱਚਾ ਪੰਜਾਬ ਸਮਾਜ ਸੇਵੀ ਅਤੇ ਪੱਤਰਕਾਰ ਭਾਏਚਾਰੇ ਦੇ ਨਾਲ ਹੈ ਉਹਨਾਂ ਕਿਹਾ ਕਿ ਇਹਨਾਂ ਧੱਕੇਸ਼ਾਹੀਆਂ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਏਗਾ। ਮੰਡਲ ਪ੍ਰਧਾਨ ਨੇ ਬਿਆਨ ਜਾਰੀ ਕਰਦੇ ਹੋਏ ਮੁਲਾਜਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਜਮੀਨਾਂ ਵੇਚਣ ਦੇ ਫੈਸਲੇ ਦੇ ਵਿਰੋਧ ਵਿੱਚ ਹੈੱਡ ਆਫਿਸ ਪਟਿਆਲਾ ਦੇ ਗੇਟ ਅੱਗੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਆਗੂਆਂ ਤੇ ਵਰਕਰਾਂ ਦੇ ਘੋਲ ਦੀ ਪੂਰਨ ਹਮਾਇਤ ਕਰਦੇ ਹੋਏ ਇਕਮੁੱਠ ਹੋ ਕੇ ਲੜਾਈ ਦੇਣ ਦਾ ਸੱਦਾ ਦਿੱਤਾ ਅਤੇ ਅਖੀਰ ਵਿੱਚ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਹੋਰਾਂ ਤੋਂ ਇਲਾਵਾ ਗੁਰਤੇਜ ਸਿੰਗ, ਰਾਵਲ ਸਿੰਘ, ਪ੍ਰਿਥਵੀ ਸਿੰਘ, ਮਨਿੰਦਰ ਸਿੰਘ ਜਵਾਹਰਕੇ, ਭਗਵਾਨ ਸਿੰਘ ਭਾਟੀਆ, ਕਰਮ ਸਿੰਘ ਜੋਗਾ ਸਰਕਲ ਸਕੱਤਰ ਬਠਿੰਡਾ, ਚਾਨਣ ਰਾਮ, ਜੋਗਿੰਦਰ ਸਿੰਘ ਮਾਨਸ਼ਾਹੀਆ ਅਤੇ ਬਿੱਕਰ ਸਿੰਘ ਮਘਾਣੀਆਂ ਨੇ ਵੀ ਸੰਬੋਧਨ ਕੀਤਾ।

Have something to say? Post your comment

 
 
 

ਪੰਜਾਬ

ਨੰਗੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤਰੁਨਪ੍ਰੀਤ ਸਿੰਘ ਸੌਂਦ

ਮੁੱਖ ਮੰਤਰੀ ਮਾਨ ਨੂੰ ਤਲਬ ਕਰਨ ਦੀ ਕਵਾਇਦ 328 ਪਾਵਨ ਸਰੂਪ ਮਾਮਲੇ ’ਚ ਐਸ.ਐਸ. ਕੋਹਲੀ ਨੂੰ ਬਚਾਉਣ ਦੀ ਕਵਾਇਦ : ਪ੍ਰੋ. ਸਰਚਾਂਦ ਸਿੰਘ

ਨੰਗੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤਰੁਨਪ੍ਰੀਤ ਸਿੰਘ ਸੌਂਦ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੇ ਪਾਵਨ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਵਿਚ ਵਿਧਾਇਕ ਫਾਜ਼ਿਲਕਾ ਨੇ ਕੀਤੀ ਸ਼ਮੂਲੀਅਤ

ਸਿਰਸੇਵਾਲੇ ਕਾਤਲ, ਬਲਾਤਕਾਰੀ ਸਾਧ ਨੂੰ ਵਾਰ-ਵਾਰ ਪੇਰੋਲ ਉਤੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਰਿਹਾਅ ਕਿਸ ਕਾਨੂੰਨ ਅਧੀਨ ਕੀਤਾ ਜਾਂਦਾ ਹੈ ? : ਮਾਨ

ਹਮਲਾਵਰਾਂ ਦੀ ਭਾਲ ਜਾਰੀ; ਸਰਪੰਚ ਦੇ ਕਤਲ ਵਿੱਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ-ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵੇਗਾ-ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਕੱਤਰੇਤ ਵਿਖੇ ਸੱਦਿਆ

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ’ਤੇ ਝੂਠੇ ਕੇਸ ਦਰਜ ਕਰਨ ’ਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਈ

ਪੁਲਿਸ ਪੈਨਸ਼ਨਰਜ਼ ਨੇ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਕੀਤੀ