ਨਵੀਂ ਦਿੱਲੀ - ਬੈਲਜੀਅਮ ਦੇ ਗੁਰੂਦੁਆਰਾ ਸੰਗਤ ਸਾਹਿਬ ਸਿੰਤਰੁਦਨ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਲਈ ਸਰਬਸੰਮਤੀ ਨਾਲ ਸੰਗਤਾਂ ਦੀ ਹਾਜ਼ਰੀ ਵਿਚ ਚੋਣ ਕੀਤੀ ਕੀਤੀ ਗਈ । ਸਰਬਸੰਮਤੀ ਨਾਲ ਚੁੰਨੀ ਗਈ ਨਵੀਂ ਕਮੇਟੀ ਪੰਜਪ੍ਰਧਾਨੀ ਮਰਿਆਦਾ ਨੂੰ ਸਮਰਪਿਤ ਕਰਦਿਆਂ ਪੰਜ ਸਿੰਘਾਂ ਦੀ ਚੋਣ ਕੀਤੀ ਗਈ ਜੋ ਕਿ ਆਪਸੀ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਦੇ ਕੰਮਕਾਜ ਦੀ ਦੇਖਭਾਲ ਕਰਣਗੇ । ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਭਾਈ ਸੁਰਜੀਤ ਸਿੰਘ ਖਹਿਰਾ,
ਭਾਈ ਉਂਕਾਰ ਸਿੰਘ ਨਿੱਜਰ,
ਭਾਈ ਜਸਵੀਰ ਸਿੰਘ ਕੰਗ,
ਭਾਈ ਗੁਰਨਾਮ ਸਿੰਘ ਜ਼ਖਮੀ
ਭਾਈ ਬਲਜਿੰਦਰ ਸਿੰਘ ਦੇ ਨਾਮ ਨਵੀਂ ਪ੍ਰਬੰਧਕੀ ਕਮੇਟੀ ਵਜੋਂ ਸੰਗਤ ਅੱਗੇ ਪੇਸ਼ ਕੀਤੇ ਗਏ ਜਿਸ ਨੂੰ ਸੰਗਤਾਂ ਵਲੋਂ ਜੈਕਾਰੇ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ । ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਕਰ ਕੇ ਸਤਿਗੁਰ ਜੀ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਚੁਣੇ ਗਏ ਪੰਜਾਂ ਸਿੰਘਾਂ ਨੂੰ ਸਿਰਪਾਓ ਭੇਟ ਕੀਤੇ ਗਏ । ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿਚ ਹਾਜਿਰ ਸੰਗਤ ਨੇ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਲਈ ਵਚਨਬਧਤਾ ਪ੍ਰਗਟਾਈ ਅਤੇ ਚੁਣੇ ਗਏ ਨਵੇਂ ਮੈਂਬਰਾਂ ਵਲੋਂ ਸਮੂਹ ਸੰਗਤ ਅਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਗਿਆ ।