ਲੁਧਿਆਣਾ-ਯੂਨਾਈਟਿਡ ਸਿੱਖਜ਼ ਇੱਕ ਅਜਿਹੀ ਸੇਵਾ ਸੰਸਥਾ ਹੈ! ਜਿਸ ਨੇ ਪਿਛਲੇ ਲੰਬੇ ਸਮੇਂ ਤੋ ਸੰਸਾਰ ਦੇ ਵੱਖ ਵੱਖ ਮੁਲਕਾਂ ਅੰਦਰ ਆਈਆਂ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਸਰਗਰਮ ਭੂਮਿਕਾ ਨਿਭਾਕੇ ਜਿੱਥੇ ਮਨੁੱਖਤਾ ਦੀ ਸੱਚੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਉੱਥੇ ਹੁਣ ਪੰਜਾਬ ਦੇ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਰਹੇ ਇਲਾਕਿਆਂ ਅੰਦਰ ਸੰਸਥਾ ਦੇ ਵਲੰਟੀਅਰਾਂ ਵੱਲੋ ਪੂਰੀ ਤਨਦੇਹੀ ਨਾਲ ਰਾਹਤ ਕਾਰਜ ਚਲਾਕੇ ਸੱਚੇ ਦਿੱਲੋ ਆਪਣੇ ਫਰਜਾ ਦੀ ਅਦਾਇਗੀ ਕੀਤੀ ਹੈ!ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਦੇ ਮੈਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਸਾਂਝੇ ਰੂਪ ਵਿੱਚ ਬੀਤੇ ਦਿਨੀ ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਨਿਰਵਾਨਾ ਕਲੱਬ ਲੁਧਿਆਣਾ ਵਿਖੇ ਕਰਵਾਏ ਗਏ ਸਨਮਾਨ ਸਮਾਗਮ 'ਸਰਕਾਰ-ਏ-ਖਾਲਸਾ ਐਵਾਰਡਜ਼ 2026' ਦੌਰਾਨ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਸ. ਅੰਮ੍ਰਿਤਪਾਲ ਸਿੰਘ ਨੂੰ "ਸਰਕਾਰ-ਏ-ਖਾਲਸਾ ਐਵਾਰਡ" ਨਾਲ ਸਨਮਾਨਿਤ ਕਰਨ ਉਪਰੰਤ ਕੀਤਾ!ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਯੂਨਾਈਟਿਡ ਸਿੱਖਜ਼ ਵੱਲੋ ਹੜ੍ਹ ਪੀੜਤਾਂ ਦੀ ਮਦੱਦ ਲਈ ਆਰੰਭੀ ਸੇਵਾ ਮੁਹਿੰਮ ਨਿਆਸਰਿਆ ਲਈ ਵੱਡਾ ਆਸਰਾ ਬਣ ਚੁੱਕੀ ਹੈ, ਖਾਸ ਕਰਕੇ ਡੀ.ਸੀ ਫਿਰੋਜ਼ਪੁਰ ਦੇ ਵੱਲੋ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਗਿਆਰਾਂ ਪਿੰਡਾਂ ਦੇ ਮੁੜ ਵਸੇਬੇ ਦਾ ਕਾਰਜ ਯੂਨਾਈਟਿਡ ਸਿੱਖਜ਼ ਨੂੰ ਸੋਪਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਤੇ ਵੱਡਾ ਕਾਰਜ ਹੈ!ਜਿਸ ਦੇ ਲਈ ਮੈ ਯੂਨਾਈਟਿਡ ਸਿੱਖਸ ਦੀ ਸਮੁੱਚੀ ਟੀਮ ਦੇ ਵਲੰਟੀਅਰਾਂ, ਖਾਸ ਕਰਕੇ ਸ.ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਦਾ ਦਿਲੋਂ ਧੰਨਵਾਦ ਕਰਦਾ ਹਾਂ! ਜਿੰਨ੍ਹਾਂ ਦੀ ਸੁਹਿਰਦ ਅਗਵਾਈ ਹੇਠ ਅੱਜ ਵੀ ਸੰਸਥਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਤਾਰ ਸੇਵਾ ਕਾਰਜ ਨਿਰੰਤਰ ਚੱਲ ਰਹੇ ਹਨ!ਇਸ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਤੋ ਸਨਮਾਨ ਪ੍ਰਾਪਤ ਕਰਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ
ਸ.ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਨੇ ਕਿਹਾ ਕਿ
ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਉਨ੍ਹਾਂ ਨੂੰ "ਸਰਕਾਰ-ਏ-ਖਾਲਸਾ ਐਵਾਰਡ" ਨਾਲ ਸਨਮਾਨਿਤ ਕਰਨਾ ਅਸਲ ਵਿੱਚ ਉਨ੍ਹਾਂ ਦੀ ਪਿਆਰ ਭਰੀ ਆਸੀਸ ਹੈ! ਜੋ ਕਿ ਯੂਨਾਈਟਿਡ ਸਿੱਖਸ ਦੇ ਸਮੂਹ ਵਲੰਟਰੀਆਂ ਲਈ ਹੈ! ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਯੂਨਾਈਟਿਡ ਸਿੱਖਜ਼ ਸੰਸਥਾ ਦਾ ਮੁੱਖ ਉਦੇਸ਼ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ "ਦੇ ਸਿਧਾਂਤ ਉਪਰ ਪਹਿਰਾ ਦੇ ਕੇ ਮਨੁੱਖਤਾ ਦੀ ਸੇਵਾ ਕਰਨੀ ਅਤੇ ਹਰ ਔਖੇ ਸਮੇਂ ਲੋੜਵੰਦਾ ਦੀ ਮਦੱਦ ਕਰਨਾ ਹੈ!ਜਿਸ ਲਈ ਸਾਡੇ ਵਲੰਟੀਅਰ ਹਰ ਵੇਲੇ ਤਿਆਰ -ਬਰ-ਤਿਆਰ ਰਹਿੰਦੇ ਹਨ!ਗੌਰਤਲਬ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਨੁੱਖਤਾ ਦੀ ਸੱਚੀ ਸੇਵਾ ਕਰਨ ਦੀ ਮਿਸਾਲ ਬਣਨ ਵਾਲੀਆਂ ਐਨ.ਜੀ.ਓਜ਼ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਭਾਵਨਾ ਲਈ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਗਿਆ ਉਕਤ ਸਨਮਾਨ ਸਮਾਗਮ ਆਪਣੇ ਆਪ ਵਿੱਚ ਇੱਕ ਯਾਦਗਾਰੀ ਸਮਾਗਮ ਹੋ ਨਿੱਭੜਿਆ!