ਸੰਸਾਰ

ਬੀਰ ਸਿੰਘ ਕੈਨੇਡੀਅਨ ਦੀ ਅਦੁੱਤੀ ਰਚਨਾ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਲੋਕ-ਅਰਪਣ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 02, 2026 08:44 PM

ਐਬਸਫੋਰਡ- ਬੀਤੇ ਦਿਨ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਸਫੋਰਡ ਵਿਖੇ ਲੇਖਕ ਬੀਰ ਸਿੰਘ ਕੈਨੇਡੀਅਨ ਦੀ ਬਹੁ-ਚਰਚਿਤ ਪੁਸਤਕ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਕੋਚ ਦਲਜੀਤ ਸਿੰਘ ਗਰੇਵਾਲ, ਬੀਰ ਸਿੰਘ ਕੈਨੇਡੀਅਨ, ਹਰਦਮ ਸਿੰਘ ਮਾਨ, ਗੁਰਪਿਆਰ ਸਿੰਘ ਰੋਮਾਣਾ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।

ਪੁਸਤਕ ਬਾਰੇ ਰੌਸ਼ਨੀ ਪਾਉਂਦਿਆਂ ਲੇਖਕ ਬੀਰ ਸਿੰਘ ਕੈਨੇਡੀਅਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਰਚਨਾ ਗੁਰਬਾਣੀ ਦੇ ਅਗੰਮੀ ਗਿਆਨ-ਸਾਗਰ ਵਿੱਚੋਂ ਰੂਹਾਨੀਅਤ ਦੇ ਰਤਨ ਅਤੇ ਵਿਚਾਰ-ਮਾਣਿਕ ਚੁਣ ਕੇ ਸੰਜੋਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਪੁਸਤਕ ਜਗਿਆਸੂਆਂ ਦੇ ਹਿਰਦਿਆਂ ਵਿੱਚੋਂ ਭਰਮਾਂ ਅਤੇ ਸ਼ੰਕਿਆਂ ਦਾ ਅੰਧਕਾਰ ਮਿਟਾ ਕੇ ਆਤਮਿਕ ਗਿਆਨ ਦਾ ਪ੍ਰਕਾਸ਼ ਫੈਲਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ (ਪੰਨਿਆਂ) ਦੀ ਮਰਿਆਦਾ ਨੂੰ ਮੁੱਖ ਰੱਖਦਿਆਂ, ਇਸ ਵਿੱਚ 1430 ਸਵਾਲ ਅਤੇ ਉਨ੍ਹਾਂ ਦੇ ਵਿਸਥਾਰਪੂਰਵਕ ਜਵਾਬ ਦਰਜ ਕੀਤੇ ਗਏ ਹਨ, ਜੋ ਪਾਠਕਾਂ ਲਈ ਗੁਰਬਾਣੀ ਨੂੰ ਸਮਝਣਾ ਸਰਲ ਬਣਾਉਂਦੇ ਹਨ।

ਇਸ ਮੌਕੇ ਬੋਲਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਰ ਸਿੰਘ ਕੈਨੇਡੀਅਨ ਨੇ ਬੇਹੱਦ ਮਿਹਨਤ, ਸਿਦਕ ਅਤੇ ਗੁਰਮਤਿ ਨਿਭਾਅ ਨਾਲ ਗੁਰਬਾਣੀ ਨੂੰ ‘ਸਵਾਲ–ਜਵਾਬ’ ਦੀ ਸਾਰਥਿਕ ਵਿਧਾ ਵਿੱਚ ਪੇਸ਼ ਕਰਕੇ ਸ਼ਰਧਾਲੂਆਂ ਲਈ ਇੱਕ ਕੀਮਤੀ ਸਾਧਨ ਉਪਲਬਧ ਕਰਵਾਇਆ ਹੈ। ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਅਜੋਕੇ ਭੌਤਿਕਤਾ ਅਤੇ ਆਪੋ-ਧਾਪੀ ਭਰੇ ਸਮੇਂ ਵਿੱਚ, ਜਿੱਥੇ ਮਨੁੱਖ ਇਨਸਾਨੀਅਤ ਤੋਂ ਦੂਰ ਹੁੰਦਾ ਜਾ ਰਿਹਾ ਹੈ, ਇਹ ਪੁਸਤਕ ਗੁਰਬਾਣੀ ਦੇ ਮਾਨਵਤਾਵਾਦੀ, ਨੈਤਿਕ ਅਤੇ ਆਤਮਿਕ ਸੰਦੇਸ਼ ਨੂੰ ਬੜੀ ਸੁਖਾਲੀ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਅੰਤ ਵਿੱਚ ਹਾਜ਼ਰ ਸ਼ਖ਼ਸੀਅਤਾਂ ਨੇ ਬੀਰ ਸਿੰਘ ਕੈਨੇਡੀਅਨ ਨੂੰ ਇਸ ਵਿਸ਼ਾਲ ਅਤੇ ਮਹਾਨ ਗੁਰਮਤਿ ਕਾਰਜ ਲਈ ਵਧਾਈ ਦਿੱਤੀ ਅਤੇ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਨੂੰ ਸਿੱਖ ਜਗਤ ਲਈ ਇੱਕ ਇਤਿਹਾਸਕ ਅਤੇ ਦੂਰਗਾਮੀ ਮਹੱਤਵ ਦੀ ਦੇਣ ਕਰਾਰ ਦਿੱਤਾ।

Have something to say? Post your comment

 
 
 
 

ਸੰਸਾਰ

ਜਰਮਨੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫ਼ਨਬੈਚ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਰਿਚਮੰਡ ਆਰ.ਸੀ.ਐਮ.ਪੀ. ਦੇ ਮੁਖੀ ਦੇਵ ਚੌਹਾਨ ਦਾ ਗੁਰਦੁਆਰਾ ਨਾਨਕ ਨਿਵਾਸ ਵਿਖੇ ਵਿਸ਼ੇਸ਼ ਸਨਮਾਨ

ਜੱਸੀ ਸਿੰਘ ਵਧਵਾ ਅਫਗਾਨ ਸਿੱਖਾਂ ਦੀ ਨੁਮਾਇੰਦਗੀ ਕਰਨਗੇ ਵਿਸ਼ਵ ਅੰਤਰ ਧਰਮ ਸਦਭਾਵਨਾ ਦਿਵਸ ਵਿੱਚ

ਈਰਾਨ 'ਤੇ ਹਮਲੇ ਦੀਆਂ ਤਿਆਰੀਆਂ ਪੂਰੀਆਂ, ਅਮਰੀਕਾ ਦਾ ਘਾਤਕ ਯੂਐਸਐਸ ਅਬ੍ਰਾਹਮ ਲਿੰਕਨ ਤਹਿਰਾਨ ਦੇ ਨੇੜੇ

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਕਵੀ ਦਰਬਾਰ

ਪਬਲਿਕ ਫੋਰਮ ਅਗੇਨਸਟ ਐਸਟੋਰਸ਼ਨ ਵੱਲੋਂ ਸਰੀ ਵਿੱਚ ਜਨਤਕ ਇਕੱਠ, ਫਿਰੌਤੀ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਮੰਗ

ਬੈਲਜੀਅਮ ਦੇ ਗੁਰੂਦੁਆਰਾ ਸਿੰਤਰੁਦਨ ਦੇ ਪ੍ਰਬੰਧ ਲਈ ਸਰਬਸੰਮਤੀ ਨਾਲ ਬਣੀ ਪੰਜ ਮੈਂਬਰੀ ਕਮੇਟੀ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ

ਬਹੁਪੱਖੀ ਰਚਨਾਕਾਰ ਜਸਵੀਰ ਸਿੰਘ ਭਲੂਰੀਆ ਦਾ ਨਿਵੇਕਲਾ ਉਪਰਾਲਾ ‘ਨਵੀਆਂ ਬਾਤਾਂ’

ਸਰੀ ਵਿਚ ਐਮ ਪੀ ਅਮਨਦੀਪ ਸੋਢੀ ਦਾ ਨਿੱਘਾ ਸਨਮਾਨ, ਲੋਕੀ ਮੁੱਦਿਆਂ ’ਤੇ ਹੋਈ ਖੁੱਲ੍ਹੀ ਗੱਲਬਾਤ