ਪੰਜਾਬ

ਘੱਟ ਖਰਚੇ ਉੱਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਆਮਦਨ 'ਚ ਸਹਾਈ: ਡਿਪਟੀ ਕਮਿਸ਼ਨਰ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | February 06, 2026 08:51 PM

ਮਾਨਸਾ-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਪਾਸੋਂ ਸਮੈਮ (ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ) ਅਤੇ ਸੀ.ਡੀ.ਪੀ. (ਕਰਾਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ) ਸਕੀਮ ਸਾਲ 2025—26 ਦੌਰਾਨ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਮਸ਼ੀਨਾ 'ਤੇ ਸਬਸਿਡੀ ਮੁਹੱਈਆ ਕਰਵਾਉਣ ਲਈ 04 ਦਸੰਬਰ 2025 ਤੱਕ ਆਨਲਾਇਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਕਿਸਾਨਾਂ ਦੀ ਹਾਜ਼ਰੀ ਵਿੱਚ ਅਪਲਾਈ ਹੋਈਆਂ ਅਰਜ਼ੀਆਂ ਦੇ ਬਿਨੈਕਾਰਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਕੱਢਣ ਦਾ ਮੁੱਖ ਮੰਤਵ ਹੈ ਕਿ ਨਿਰੋਲ ਮੈਰਿਟ ਦੇ ਆਧਾਰ ’ਤੇ ਕਿਸਾਨਾਂ ਨੂੰ ਸਬਸਿਡੀ ਮਿਲ ਸਕੇ । ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਘੱਟ ਖਰਚੇ 'ਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਮੁਹੱਈਆਂ ਕਰਵਾ ਕੇ ਉਹਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਸਕੀਮਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕਰ ਲਈ ਗਈ। ਬਿਨੈਕਾਰਾਂ ਦੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਬਲਾਕ ਪੱਧਰ ’ਤੇ ਕਰਵਾ ਕੇ ਟੀਚਿਆਂ ਅਨੁਸਾਰ ਬਿਨੈਕਾਰਾਂ ਨੂੰ ਸੈਕਸ਼ਨ ਪੱਤਰ ਆਨਲਾਈਨ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਸੂਚੀਆਂ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਲਗਾ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕਿਸਾਨ ਆਪਣੀ ਸੀਨੀਅਰਤਾ ਸੂਚੀ ਦੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਡਾ. ਬਲਵੀਰ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਸ਼੍ਰੀ ਰਜਤ ਕੁਮਾਰ ਲੀਡ ਬੈਂਕ ਮੈਨੇਜਰ, ਇੰਜ. ਅਲੋਕ ਗੁਪਤਾ ਕੇ.ਵੀ.ਕੇ, ਖੋਖਰ ਖੁਰਦ, ਡਾ. ਚਮਨਦੀਪ ਸਿੰਘ ਡੀ.ਪੀ.ਡੀ., , ਮਿਸ ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫ਼ਸਰ, ਸ਼੍ਰੀ ਗੁਰਵਿੰਦਰ ਸਿੰਘ, ਜਗਸੀਰ ਸਿੰਘ ਅਗਾਂਹਵਧੂ ਕਿਸਾਨ, ਸ਼੍ਰੀ ਜਸਪਾਲ ਸਿੰਘ ਮੱਤੀ, ਸੁਖਚੈਨ ਸਿੰਘ ਗੁੜੱਦੀ ਆਦਿ ਕਿਸਾਨ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਮਾਜਰੀ ਵਿਖੇ ਮੁਫ਼ਤ ਆਯੂਸ਼ ਕੈਂਪ ਲੱਗਾ - ਮਰੀਜ਼ ਦੀ ਸਿਹਤ ਕੀਤੀ ਮੁਫ਼ਤ ਜਾਂਚ

ਮਾਨ ਸਰਕਾਰ ਮੁਕੱਦਮੇਬਾਜ਼ੀ ਦੀ ਬਜਾਏ ਸਵੈ-ਇੱਛੁਕ ਕਰਪਾਲਣਾ ਨੂੰ ਦਿੰਦੀ ਹੈ ਤਰਜੀਹ: ਹਰਪਾਲ ਸਿੰਘ ਚੀਮਾ

ਮੁੱਖ ਮੰਤਰੀ ਨੇ ਸੂਬੇ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਦੁਹਰਾਈ

ਗੈਂਗਸਟਰਾਂ ‘ਤੇ ਵਾਰ’ ਦਾ 18ਵਾਂ ਦਿਨ: ਪੰਜਾਬ ਪੁਲਿਸ ਨੇ 601ਥਾਵਾਂ 'ਤੇ ਕੀਤੀ ਛਾਪੇਮਾਰੀ; 208 ਕਾਬੂ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣਗੇ ਲੜੀਵਾਰ ਸਮਾਗਮ, ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਲਬਰਟਾ-ਪੰਜਾਬ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਤ ਨੂੰ ਰਾਜ ਪੱਧਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ

ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਲੈ ਕੇ ਹਰ ਪਿੰਡ ਤੱਕ ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਹਿੱਤ ਚਲੇਗੀ ਮੁਹਿੰਮ

ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ: ਹਰਜੋਤ ਬੈਂਸ

ਐਸ.ਸੀ. ਕਮਿਸ਼ਨ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ