ਅੰਮ੍ਰਿਤਸਰ- 1984 ਸਿੱਖ ਲੁਬਾਨਾ ਸਮਾਜ ਦੇ ਆਗੂਆਂ ਵਲੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੱਖ-ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ।ਜਾਣਕਾਰੀ ਦਿੰਦੇ ਹੋਏ ਮਨੋਹਰ ਸਿੰਘ ਤੇ ਸੰਤੋਖ ਸਿੰਘ ਨੇ ਦਸਿਆ ਕਿ ਨਵੰਬਰ 1984 ’ਚ ਹੋਏ ਸਿੱਖ ਨਸਲਕੁਸ਼ੀ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬੜੀ ਬੇਰਹਮੀ ਨਾਲ ਕਤਲ ਹੋਇਆ ਸੀ। ਇਸ ਸਰਕਾਰ ਪ੍ਰੋਤਸਾਹਿਤ ਨਸਲਕੁਸ਼ੀ ਦੌਰਾਨ ਪਹਿਲਾਂ ਸਿੱਖਾਂ ਦਾ ਕਤਲ ਹੋਇਆ ਤੇ ਫਿਰ ਇਨਸਾਫ਼ ਦਾ ਕਤਲ ਹੋਇਆ ਹੈ। ਸਿੱਖ ਕੌਮ ਦੇ ਵੱਡੇ ਨੁਕਸਾਨ ਤੋਂ ਇਲਾਵਾ ਪੀੜਤ ਪਰਿਵਾਰਾਂ ਦੀ ਤਰਜਮਾਨੀ ਕਰਨ ਵਾਲਿਆਂ ਲਈ ਵੀ ਇਹ ਬੜਾ ਦੁੱਖਦਾਇਕ ਸਮਾਂ ਰਿਹਾ ਹੈ। ਪਰ ਅਜੇ ਵੀ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਇਸ ਗੱਲ ਤੋਂ ਲੇਖ ਨਾਜ਼ਮ ਹੈ ਕਿ ਇਸ ਨਸਲਕੁਸ਼ੀ ਦੌਰਾਨ ਆਪਣੇ ਜਾਨ-ਮਾਲ ਗੁਆਉਣ ਵਾਲੇ ਸਮੂਹ ਪਰਿਵਾਰ ਆਪਣੇ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ‘ਸ਼ਹੀਦ’ ਦਾ ਦਰਜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿਵਾਉਣ ’ਚ ਕਾਮਯਾਬ ਨਹੀਂ ਹੋਏ ਹਨ।
ਹਾਲਾਂਕਿ ਸਿੱਖ ਕੌਮ ਨੇ ਹਮੇਸ਼ਾ ਜ਼ੁਲਮਾਂ ਦੇ ਖ਼ਿਲਾਫ਼ ਅਵਾਜ਼ ਚੁੱਕੀ ਹੈ, ਪਰ ਸਰਕਾਰੀ ਤਰਜ਼ ਦੀ ਹਿੰਸਾ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਨੂੰ ‘ਸ਼ਹੀਦ’ ਕਹਿਣ ਦੀ ਗੱਲ ਅਜੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤੀ ਗਈ। ਇਸ ਪਾਸੇ ਕੌਮ ਨੂੰ ਨਵੰਬਰ 1984 ਦੇ ਹੋਏ ਹਾਲ ਦੌਰਾਨ ਜਾਨ ਗੁਆਉਣ ਵਾਲੇ ਸਮੂਹ ਸਿੱਖਾਂ, ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਮੰਨਣਾ ਚਾਹੀਦਾ ਹੈ।ਸੰਗਤਾਂ ਨੇ ਤਿਲਕ ਵਿਹਾਰ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ’ਚ ਤਿਲਕ ਵਿਹਾਰ, ਦਿੱਲੀ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਸਥਾਪਨਾ ਕੀਤੀ ਸੀ।ਜਿੱਥੇ ਹਰ ਸਾਲ ਬਰਸੀ ਸਮਾਗਮ ਵੱਡੇ ਪੱਧਰ ’ਤੇ ਮਨਾਏ ਜਾਂਦੇ ਹਨ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਆਉਣੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਪੀੜਤ ਸਿੱਖ ਪਰਿਵਾਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਕੇ ਮਾਰੇ ਗਏ ਸਮੂਹ ਸਿੱਖ-ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ।ਜਥੇਦਾਰ ਨੇ ਇਨਾਂ ਆਗੂਆਂ ਦੀ ਗਲ ਬੜੇ ਗੌਰ ਨਾਲ ਸੁਣੀ ਤੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਸੀ ਇਸ ਮੰਗ ਪੱਤਰ ਤੇ ਵਿਚਾਰ ਕੀਤੀ ਜਾਵੇਗੀ। ਅਸੀ ਇਸ ਮੁਲਕ ਵਿਚ ਇਨਸਾਫ ਦੀ ਲੜਾਈ ਲੜ ਰਹੇ ਹਾਂ।