ਪੰਜਾਬ

ਗਿਆਨੀ ਰਘਬੀਰ ਸਿੰਘ ਦੇ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣ ਦੀ ਚਰਚਾ ਤੇ ਲੱਗਿਆ ਵਿਰਾਮ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 27, 2026 08:49 PM


ਅੰਮ੍ਰਿਤਸਰ - ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਦਰਬਾਰ ਸਾਹਿਬ ਦੇ ਹਟਾਏ ਗਏ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋ ਦਿੱਲੀ ਸਥਿਤ ਕਿਸੇ ਗੁਰੂ ਘਰ ਵਿਚ ਸੇਵਾ ਨਿਭਾਉਣ ਦੀਆਂ ਚਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਦਿਆਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਸੇਵਾ ਕਰ ਚੁੱਕੇ ਹਨ ਤੇ ਇਸ ਤੋ ਬਾਅਦ ਉਨਾਂ ਵਲੋ ਕਿਸੇ ਹੋਰ ਆਹੁਦੇ ਤੇ ਸੇਵਾ ਕਰਨੀ ਯੋਗ ਨਹੀ ਰਹਿ ਜਾਂਦੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੁੰਚੇ ਸ੍ਰ ਕਾਲਕਾ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾਉਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਹੋਰ ਕਿਸੇ ਦੀ ਸਥਾਨ ਦੀ ਸੇਵਾ ਸ਼ਾਇਦ ਨਾ ਹੀ ਕਰਨ।ਉਨਾਂ ਸਾਰੀ ਉਮਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ ਕੀਤੀ। ਇਤਿਹਾਸ ਦੇ ਵਿੱਚ 2 ਦਸੰਬਰ 2024 ਨੂੰ ਕੌਮੀ ਭਾਵਨਾਵਾਂ ਮੁਤਾਬਿਕ ਫੈਸਲੇ ਲੈ ਕੇ ਆਪਣਾ ਨਾਮ ਦਰਜ ਕੀਤਾ।ਗਿਆਨੀ ਰਘਬੀਰ ਸਿੰਘ ਵਲੋ ਲਗਾਏ ਇਲਜਾਮਾਂ ਬਾਰੇ ਗਲ ਕਰਦਿਆਂ ਸ੍ਰ ਕਾਲਕਾ ਨੇ ਕਿਹਾ ਕਿ ਜਦ ਕੋਈ ਆਮ ਸ਼ਖਸ਼ੀਅਤ ਇਲਜ਼ਾਮ ਲਾਏ ਤਾਂ ਗੱਲ ਕੋਈ ਹੋਰ ਹੁੰਦੀ ਹੈ, ਹੈਡ ਗ੍ਰੰਥੀ ਦੀ ਸੀਟ ਤੇ ਬੈਠੇ ਹੋਏ ਉਹਨਾਂ ਨੇ ਕਈ ਇਲਜ਼ਾਮ ਲਾਏ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਪਹਿਲੇ ਉਨਾਂ ਇਲਜਾਮਾਂ ਦੀ ਤਹਿਕੀਕਾਤ ਕਰਨੀ ਚਾਹੀਦੀ ਸੀ। ਪਹਿਲੇ ਇਲਜਾਮਾਂ ਦੀ ਪੜਤਾਲ ਕਰਕੇ ਬਾਅਦ ਵਿਚ ਜਥੇਦਾਰ ਸਾਹਿਬ ਦੀ ਸ਼ਖਸ਼ੀਅਤ ਦੇ ਉੱਤੇ ਉਂਗਲ ਉਠਾਣੀ ਚਾਹੀਦੀ ਸੀ।ਇਥੇ ਸਿੱਧਾ ਉਹਨਾਂ ਨੂੰ ਅਲਟੀਮੇਟ ਦੇ ਕੇ ਉਹਨਾਂ ਨੂੰ ਬਾਹਰ ਕੱਢਣਾ ਇਹ ਕੋਈ ਚੰਗੀ ਗੱਲ ਨਹੀਂ ਕਹੀ ਜਾ ਸਕਦੀ।ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਹੁਣ ਗਿਆਨੀ ਰਘਬੀਰ ਸਿੰਘ ਜੀ ਇਹ ਸਾਰਾ ਕੁਝ ਵਾਪਰਿਆ ਹੈ ਉਹ ਦੋ ਦਸੰਬਰ 2024 ਦਾ ਰਿਐਕਸ਼ਨ ਹੈ। ਉਸ ਦਿਨ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਨੂੰ ਵਰਤੇ ਹਨ। ਉਹ ਦਿਨ ਇਤਿਹਾਸਕ ਦਿਨ ਸਾਬਤ ਹੋਇਆ। ਗੁਰੂ ਸਾਹਿਬ ਨੇ ਆਪ ਜਥੇਦਾਰਾਂ ਦੀ ਪਿਠ ਤੇ ਖਲੋ ਕੇ ਕੋਈ ਫੈਸਲੇ ਕਰਾਏ। ਸਿੰਘ ਸਾਹਿਬਾਨ ਦਿੱਲੀ ਸਾਡੇ ਕੋਲ ਆਉਣ ਅਸੀਂ ਉਹਨਾਂ ਦਾ ਜਰੂਰ ਸਵਾਗਤ ਕਰਾਂਗੇ।

Have something to say? Post your comment

 
 
 
 

ਪੰਜਾਬ

ਆਬਕਾਰੀ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਬਰੀ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ: ਭਗਵੰਤ ਮਾਨ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2026-27 ਤੋਂ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕਰੇਗੀ: ਡਾ. ਗਿੱਲ

ਪੰਜਾਬ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ; 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

ਪਹਿਲਾ ਤੰਤੀ ਸਾਜਾਂ ਨਾਲ ਵਿਸ਼ੇਸ਼ ਬੰਸਤ ਰਾਗ ਕੀਰਤਨ ਦਰਬਾਰ ਆਯੋਜਿਤ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ

ਸਿੱਖਿਆ ਮੰਤਰੀ ਵੱਲੋਂ ਸਕੂਲ ਆਫ਼ ਐਮੀਨੈਂਸ ਮਾਨਸਾ ਦਾ ਅਚਨਚੇਤ ਨਿਰੀਖਣ

ਸਰਦੂਲਗੜ੍ਹ 'ਚ ਕਾਰੋਬਾਰੀ ਅਤੇ ਉਸਦੇ ਮੁਲਾਜਮ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ

1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ : 1984 ਸਿੱਖ ਲੁਬਾਨਾ ਸਮਾਜ

ਜਥੇਦਾਰ ਗੜਗੱਜ ਦਾ ਦਿੱਲੀ ਕਮੇਟੀ ਦੇ ਤਲਬ ਕੀਤੇ ਮੈਂਬਰਾਂ ਨੂੰ ਆਦੇਸ਼-25 ਅਕਤੂਬਰ ਦੇ ਜਰਨਲ ਇਜਲਾਸ ਦੇ ਮਤੇ ਤੇ 15 ਦਿਨ ਵਿਚ ਮੁੜ ਵਿਚਾਰ ਕਰੋ

ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼